ਹੁਸ਼ਿਆਰਪੁਰ (ਜਤਿੰਦਰ)-ਖਾਲਸਾ ਕਾਲਜ ਗਡ਼੍ਹਦੀਵਾਲਾ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਇਕ ਕੁਇੱਜ਼ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਕੁੱਲ 114 ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ। ਇਨ੍ਹਾਂ ਵਿਚ ਸਾਇੰਸ ਵਿਭਾਗ ਦੇ 47 ਵਿਦਿਆਰਥੀਆਂ, ਆਰਟਸ ਵਿਭਾਗ ਦੇ 38 ਵਿਦਿਆਰਥੀਆਂ ਅਤੇ ਕੰਪਿਊਟਰ ਸਾਇੰਸ ਦੇ 29 ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ। ਇਸ ਮੁਕਾਬਲੇ ਵਿਚ ਆਰਟਸ ਵਿਭਾਗ ’ਚੋਂ ਪਹਿਲਾ ਸਥਾਨ ਬਬਲੀ ਨੇ, ਸਾਇੰਸ ਵਿਭਾਗ ’ਚੋਂ ਮਨਪ੍ਰੀਤ ਕੌਰ ਅਤੇ ਕੰਪਿਊਟਰ ਸਾਇੰਸ ਵਿਭਾਗ ’ਚੋਂ ਜਸਕਿਰਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਨ੍ਹਾਂ ਜੇਤੂਆਂ ਵਿਦਿਆਰਥੀਆਂ ’ਚੋਂ ਮਾਸਟਰ ਮਾਈਂਡ ਦਾ ਖਿਤਾਬ ਜਸਕਿਰਨਪ੍ਰੀਤ ਕੌਰ ਨੂੰ ਦਿੱਤਾ ਗਿਆ। ਇਸ ਮੁਕਾਬਲੇ ਦੇ ਜੇਤੂ ਵਿਦਿਆਰਥਆਂ ਨੂੰ ਪ੍ਰੋ. ਸੰਜੀਵ ਸਿੰਘ ਵਲੋਂ ਇਨਾਮ ਵੰਡੇ ਗਏ।
ਕਾਲੇ ਮੋਤੀਏ ਸਬੰਧੀ 7 ਦਿਨਾ ਕੈਂਪ ਜਾਰੀ
NEXT STORY