ਹੁਸ਼ਿਆਰਪੁਰ (ਜਸਵੀਰ)-ਗੁਰੂ ਗੋਬਿੰਦ ਸਿੰਘ ਕਾਲਜ ਆਫ ਮੈਨਜਮੈਂਟ ਅਤੇ ਆਈ. ਟੀ. ਮਾਹਿਲਪੁਰ ਵਿਖੇ ਗੁਰੂ ਗੋਬਿੰਦ ਸਿੰਘ ਗਰੁੱਪ ਆਫ ਇੰਸਟੀਟਿਊਟ ਆਫ ਹੁਸ਼ਿਆਰਪੁਰ ਵੱਲੋਂ ਦੂਸਰਾ ਦੋ ਦਿਨਾਂ ਇੰਟਰ ਕਾਲਜ ਐਥਲੈਟਿਕਸ ਅਤੇ ਸਪੋਰਟਸ ਮੀਟ ਉਪ ਚੇਅਰਮੈਨ ਇੰਜੀ ਪ੍ਰਤੀਕ ਦੀ ਆਗਵਾਈ ’ਚ ਕਰਵਾਈ ਜਾ ਰਹੀ ਹੈ । ਅੱਜ ਇੰਟਰ ਕਾਲਜ ਐਥਲੀਟ ਅਤੇ ਸਪੋਰਟਸ ਮੀਟ ਦੀ ਸ਼ੁਰੂਆਤ ਮੌਕੇ ਡਾ. ਐੱਚ. ਐੱਸ. ਬੈਂਸ ਡਾਇਰੈਕਟਰ ਐੱਸ. ਐੱਸ. ਜੀ. ਪੰਜਾਬ ਯੂਨੀਵਰਸਿਟੀ ਰੀਜੀਨਲ ਸੈਂਟਰ ਹੁਸ਼ਿਆਰਪੁਰ ਮੁੱਖ-ਮਹਿਮਾਨ ਵਜੋਂ ਸ਼ਾਮਲ ਹੋਏ ਉਨ੍ਹਾਂ ਨੇ ਇੰਟਰ ਕਾਲਜ ਐਥਲੀਟ ਅਤੇ ਸਪੋਰਟਸ ਮੀਟ ਦੀ ਸ਼ੁਰੂਆਤ ਗੁਬਾਰੇ ਛੱਡ ਕੇ ਕੀਤੀ। ਜਦ ਕਿ ਪ੍ਰਧਾਨਗੀ ਚੇਅਰਪਰਸਨ ਸਤਵਿੰਦਰ ਕੌਰ,. ਡਾ. ਨਿਰਮਲ ਸਿੰਘ, ਹਰਪ੍ਰੀਤ ਕੌਰ ਅਟਵਾਲ, ਪ੍ਰਿੰ. ਮਨਦੀਪ ਸਿੰਘ ਰਾਣਾ , ਡਾ. ਬੀ. ਐੱਸ. ਅਟਵਾਲ, ਇੰਜੀ. ਦੁਪਿੰਦਰ ਕੌਰ ਆਦਿ ਨੇ ਸਾਂਝੇ ਤੌਰ ’ਤੇ ਕੀਤੀ। ਐਥਲੈਟਿਕਸ ਮੀਟ ਦੀ ਸ਼ੁਰੂਆਤ ਬੱਚਿਆਂ ਵੱਲੋਂ ਸ਼ਬਦ ਗਾਇਨ ਰਾਹੀਂ ਕੀਤੀ ਉਪਰੰਤ ਝੰਡਾ ਲਹਿਰਾਇਆ ਗਿਆ ਅਤੇ ਵਿਦਿਆਰਥੀਆਂ ਵੱਲੋਂ ਮਾਰਚਪਾਸਟ ਕੀਤਾ ਗਿਆ। ਇਸ ਮੌਕੇ ਲਡ਼ਕੇ ਅਤੇ ਲਡ਼ਕੀਆਂ ਦੇ 100, 200, 400 ਮੀਟਰ ਅਤੇ ਰਿਲੇਅ ਦੌਡ਼ਾ, ਸ਼ਾਟਪੁੱਟ, ਕ੍ਰਿਕਟ, ਹੈਡਵਾਲ ਅਤੇ ਖੋ-ਖੋ ਆਦਿ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਇੰਦਰਜੀਤ ਸਿੰਘ, ਜਤਿੰਦਰ ਸਿੰਘ, ਸੁਰਿੰਦਰ ਸਿੰਘ, ਜਸਵੀਰ ਸਿੰਘ ਹਰਜਿੰਦਰ ਕੌਰ, ਰਾਜ ਰਾਣੀ, ਰੋਹਿਤ, ਪ੍ਰਦੀਪ ਕੌਰ, ਮਨਦੀਪ ਕੌਰ, ਰਾਜਵੰਤ ਕੌਰ ਹਾਜ਼ਰ ਸਨ।
16ਵਾਂ ਸਾਲਾਨਾ ਲੰਗਰ 18 ਤੋਂ ਸ਼ੁਰੂ
NEXT STORY