ਹੁਸ਼ਿਆਰਪੁਰ (ਜਸਵਿੰਦਰਜੀਤ)-ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਖੀਵੀ ਜੀ ਸੇਵਾ ਸੋਸਾਇਟੀ ਨੰਦਾਚੌਰ ਵਲੋਂ ਹੋਲੇ-ਮੁਹੱਲੇ ’ਤੇ ਜਾਣ ਵਾਲੀਆਂ ਸੰਗਤਾਂ ਲਈ ਸਾਲਾਨਾ ਪੰਜ ਰੋਜ਼ਾ ਲੰਗਰ ਲਾਇਆ ਜਾ ਰਿਹਾ ਹੈ। ਇਸ ਸਬੰਧੀ ਸ. ਸਤਨਾਮ ਸਿੰਘ ਨੇ ਦੱਸਿਆ ਹੈ ਕਿ ਸੋਸਾਇਟੀ ਵਲੋਂ ਗਡ਼੍ਹਸ਼ੰਕਰ ਤੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਜਾਣ ਵਾਲੀ ਸਡ਼ਕ ’ਤੇ ਸਥਿਤ ਕਲਗੀਧਰ ਗੁਰਮਤਿ ਵਿੱਦਿਆਲਾ ਕਾਨਪੁਰ ਖੂਹੀ ਵਿਖੇ 16ਵਾਂ ਸਾਲਾਨਾ ਲੰਗਰ 18 ਮਾਰਚ ਤੋਂ ਲੈ ਕੇ 22 ਮਾਰਚ ਤੱਕ ਦਿਨ ਰਾਤ ਲਾਇਆ ਜਾ ਰਿਹਾ ਹੈ। ਲੰਗਰ ਸਬੰਧੀ ਰਾਸ਼ਨ ਅਤੇ ਹੋਰ ਵਰਤਣਯੋਗ ਸਾਮਾਨ ਦੀਆਂ ਟ੍ਰੈਕਟਰ-ਟਰਾਲੀਆਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ 17 ਮਾਰਚ ਦਿਨ ਐਤਵਾਰ ਨੂੰ ਪਿੰਡ ਨੰਦਾਚੌਰ ਨੂੰ ਰਵਾਨਾ ਹੋਣਗੀਆਂ। ਸੋਸਾਇਟੀ ਵੱਲੋਂ ਸੇਵਾਦਾਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਇਸ ਲੰਗਰ ਸਬੰਧੀ ਨੌਜਵਾਨਾਂ ’ਚ ਵੀ ਭਾਰੀ ਉਤਸ਼ਾਹ ਦਿਖਾਈ ਦੇ ਰਿਹਾ ਹੈ।
ਕਾਲਜ ’ਚ ਕੁਇੱਜ਼ ਮੁਕਾਬਲਾ ਕਰਵਾਇਆ
NEXT STORY