ਹੁਸ਼ਿਆਰਪੁਰ (ਮੋਮੀ, ਪੰਡਿਤ, ਕੁਲਦੀਸ਼)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਰੰਭ ਹੋਈ ‘ਸ਼ਬਦ ਗੁਰੂ ਯਾਤਰਾ’ ਦਾ ਅੱਜ ਟਾਂਡਾ ਵਿਖੇ ਪਹੁੰਚਣ ’ਤੇ ਤੇ ਬੇਟ ਇਲਾਕੇ ’ਚ 31 ਮਾਰਚ ਨੂੰ ਪਹੁੰਚਣ ’ਤੇ ਸਮੂਹ ਨਾਮ ਲੇਵਾ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰ ਜਥੇ ਤਾਰਾ ਸਿੰਘ ਸੱਲ੍ਹਾਂ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 24 ਮਾਰਚ ਨੂੰ ਆਰੰਭ ਹੋਈ ਇਹ ਯਾਤਰਾ 30 ਮਾਰਚ ਨੂੰ ਸਵੇਰੇ ਗੁਰਦੁਆਰਾ ਸਾਹਿਬ ਪੁਰਹੀਰਾਂ ਪਾਤਿਸ਼ਾਹੀ ਛੇਵੀਂ ਤੋਂ ਆਰੰਭ ਹੋ ਕੇ ਡੇਰਾ ਤਪ ਅਸਥਾਨ ਬਾਬਾ ਬਲਵੰਤ ਸਿੰਘ ਟਾਂਡਾ ਵਿਖੇ ਰਾਤ ਨੂੰ ਵਿਸ਼ਰਾਮ ਉਪਰੰਤ 31 ਮਾਰਚ ਨੂੰ ਸਵੇਰੇ ਅਗਲੇ ਪਡ਼ਾਅ ਲਈ ਰਵਾਨਾ ਹੋਵੇਗੀ ਤੇ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਛਰਨ ਛੋਹ ਪ੍ਰਾਪਤ ਗੁਰਦੁਆਰਾ ਗਰਨਾ ਸਾਹਿਬ ਪਹੁੰਚੇਗੀ, ਜਿਥੇ ਰਾਤ ਵਿਸ਼ਰਾਮ ਕੀਤਾ ਜਾਵੇਗਾ, ਉਨ੍ਹਾਂ ਦੱਸਿਆ ਕਿ ਸ਼ਬਦ ਗੁਰੂ ਯਾਤਰਾ ਸਬੰਧੀ ਸੰਗਤਾਂ ’ਚ ਭਾਰੀ ਉਤਸ਼ਾਹ ਹੈ। ਇਸ ਮੌਕੇ ਰਤਨ ਸਿੰਘ ਮੈਨੇਜਰ ਗੁਰਦੁਆਰਾ, ਪ੍ਰਚਾਰਕ ਕਲਿਆਣ ਸਿੰਘ, ਜਸਕਰਨ ਸਿੰਘ, ਗੁਰਬਿਕਰਮਜੀਤ ਸਿੰਘ, ਸੁਖਵਿੰਦਰ ਸਿੰਘ, ਕਮਲਜੀਤ ਸਿੰਘ ਆਦਿ ਹਾਜ਼ਰ ਸਨ।
ਖਾਣ-ਪੀਣ ਦੀਆਂ ਵਸਤੂਆਂ ਵੇਚਣ ਵਾਲੀਆਂ ਲਈ ਟ੍ਰੇਨਿੰਗ ’ਤੇ ਜਾਗਰੂਕਤਾ ਕੈਂਪ ਲਾਇਆ
NEXT STORY