ਹੁਸ਼ਿਆਰਪੁਰ (ਘੁੰਮਣ)-ਫਗਵਾਡ਼ਾ ਰੋਡ ’ਤੇ ਸਥਿਤ ਵਾਰਡ ਨੰ 17 ਦੀ ਕੌਂਸਲਰ ਰੀਨਾ ਦੀ ਅਗਵਾਈ ’ਚ ਅੱਜ ਭਾਰੀ ਸੰਖਿਆ ’ਚ ਲੋਕਾਂ ਨੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੇ ਨਾਂ ਇਕ ਮੰਗ-ਪੱਤਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤਾ। ਇਸ ’ਚ ਕਿਹਾ ਗਿਆ ਹੈ ਕਿ ਭੀਮ ਨਗਰ ’ਚ ਲੈਂਡ ਮਾਫ਼ੀਆ ਦੇ ਲੋਕ ਸਿੰਚਾਈ ਵਿਭਾਗ ਦੀ ਚੋਅ ਵਾਲੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰ ਰਹੇ ਹਨ। ਕਬਜ਼ਾ ਕਰਨ ਵਾਲੇ ਲੋਕ ਬਾਅਦ ’ਚ ਇਹ ਭੂਮੀ ਹੋਰ ਲੋਕਾਂ ਨੂੰ ਵੇਚ ਰਹੇ ਹਨ। ਮੰਗ-ਪੱਤਰ ’ਚ ਚੋਅ ’ਚ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਨੂੰ ਜਦ ਕੌਂਸਲਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕੌਂਸਲਰ ਨੂੰ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਗਈ। ਮੰਗ-ਪੱਤਰ ’ਚ ਗੁਹਾਰ ਲਾਈ ਹੈ ਕਿ ਨਾਜਾਇਜ਼ ਕਬਜ਼ਾ ਖ਼ਤਮ ਕਰਵਾਉਣ ਲਈ ਤੁਰੰਤ ਕਦਮ ਚੁੱਕੇ ਜਾਣ ਤੇ ਲੋਕਾਂ ਨੂੰ ਡਰਾਉਣ ਧਮਕਾਉਣ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਨਵੀਂ ਸੋਚ ਐੱਨ.ਜੀ.ਓ ਦੇ ਸੰਸਥਾਪਕ ਅਸ਼ਵਨੀ ਗੈਂਦ ਤੇ ਭਾਰੀ ਗਿਣਤੀ ’ਚ ਲੋਕ ਹਾਜ਼ਰ ਸਨ।
ਭਾਜਪਾ ਦੀ ਲਲਕਾਰ ਰੈਲੀ 7 ਨੂੰ ਅੰਮ੍ਰਿਤਸਰ ’ਚ : ਡਾ. ਦਿਲਬਾਗ ਰਾਏ
NEXT STORY