ਹੁਸ਼ਿਆਰਪੁਰ (ਜਸਵਿੰਦਰਜੀਤ)-ਫੂਡ ਸੇਫਟੀ ਅਤੇ ਸਟੈਂਡਰਡ ਅਥਾਰਟੀ ਆਫ ਇੰਡੀਆ ਐਕਟ ਅਨੁਸਾਰ ਖਾਣ ਪੀਣ ਦੀਆਂ ਵਸਤਾਂ ਦੇ ਸਟੋਰ ਕਰਨ ਅਤੇ ਸਾਂਭ-ਸੰਭਾਲ ਕਰਨ ਵਾਲਿਆਂ ਨੂੰ ਫੂਡ ਸੇਫਟੀ ਟ੍ਰੇਨਿੰਗ ਅਤੇ ਰਜਿਸਟਰਡ ਲਾਇਸੈਂਸ ਦੇਣ ਸਬੰਧੀ ਇਕ ਟ੍ਰੇਨਿੰਗ ਕੈਂਪ ਫੂਡ ਸੇਫਟੀ ਅਫਸਰ ਰਮਨ ਵਿਰਦੀ ਦੀ ਅਗਵਾਈ ਹੇਠ ਬੁੱਲ੍ਹੋਵਾਲ ’ਚ ਲਾਇਆ ਗਿਆ। ਜਿਸ ਵਿਚ ਹਲਵਾਈ ਦੀ ਦੁਕਾਨ, ਰੇਹਡ਼ੀ ਚਾਲਕ, ਹੋਟਲਾਂ ’ਤੇ ਢਾਬੇ ਚਲਾਉਣ ਵਾਲੇ ਮਾਲਕਾਂ ਤੇ ਵਰਕਰਾਂ ਨੇ ਵਿਸ਼ੇਸ਼ ਤੌਰ ’ਤੇ ਹਿੱਸਾ ਲਿਆ। ਇਸ ਮੌਕੇ ਸਿਹਤ ਵਿਭਾਗ ਦੇ ਕੈਂਪ ਫੂਡ ਸੇਫਟੀ ਅਫਸਰ ਰਮਨ ਵਿਰਦੀ ਅਤੇ ਰਵੀ ਸ਼ਰਮਾ, ਰਾਮ ਲੁਭਾਇਆ, ਨਰੇਸ਼ ਕੁਮਾਰ, ਪਰਮਜੀਤ ਸਿੰਘ ਨੇ ਹਾਜ਼ਰ ਦੁਕਾਨਦਾਰਾਂ ਨੂੰ ਖਾਣ ਪੀਣ ਵਾਲੀਆਂ ਵਸਤੂਆਂ ਦੀ ਸਾਂਭ ਸੰਭਾਲ, ਉਨ੍ਹਾਂ ਦੇ ਖਰਾਬ ਹੋਣ ’ਤੇ ਵਰਤੋਂ ਵਿਚ ਲਿਆਉਣ ਨਾਲ ਹੋਣ ਵਾਲੀਆਂ ਘਾਤਕ ਬੀਮਾਰੀਆਂ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਪ੍ਰਦੀਪ ਕੁਮਾਰ ਅਰੋਡ਼ਾ, ਸਾਜਨ ਰੌਸ਼ਨ, ਅਮਰਜੀਤ ਸਿੰਘ, ਜਗਦੀਸ਼ ਲਾਲ, ਜੀਵਨ ਕੁਮਾਰ, ਦਮਨਜੀਤ ਸਿੰਘ, ਰਸਹਿਤ ਸ਼ਾਰਦਾ, ਕਮਲਜੀਤ ਸਿੰਘ, ਸਤੀਸ਼ ਕੁਮਾਰ, ਮੁੰਨੀ ਲਾਲ, ਦਲਜੀਤ ਸਿੰਘ, ਸੁਰਜੀਤ ਸਿੰਘ ਵੀ ਹਾਜ਼ਰ ਸਨ। ਫੋਟੋ
ਇਲਾਕਾ ਵਾਸੀ ਕਾਨੂੰਨ ਦੀ ਪਾਲਣਾ ਕਰਨ : ਐੱਸ. ਐੱਚ. ਓ
NEXT STORY