ਹੁਸ਼ਿਆਰਪੁਰ (ਘੁੰਮਣ)-ਸ੍ਰੀ ਗੁਰੂ ਨਾਨਕ ਦੇਵ ਜੀ ਪਬਲਿਕ ਵੈੱਲਫੇਅਰ ਸੋਸਾਇਟੀ ਅੱਤੋਵਾਲ ਵੱਲੋਂ ਇਲਾਕੇ ਦੀਆਂ ਚਾਹਵਾਨ ਬਜ਼ੁਰਗ ਬੀਬੀਆਂ ਅਤੇ ਬੱਚਿਆਂ ਸਮੇਤ ਪੰਜਾਬ ਦੇ ਕੁੱਝ ਇਤਿਹਾਸਕ ਅਤੇ ਧਾਰਮਕ ਅਸਥਾਨਾਂ ਦੀ ਯਾਤਰਾ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਦਨ ਅੱਤੋਵਾਲ ਨੇ ਦੱਸਿਆ ਕਿ ਸੰਤ ਬਾਬਾ ਸਤਪਾਲ ਸਿੰਘ ਸਾਹਰੀ ਵਾਲਿਆਂ ਵੱਲੋਂ ਅਰਦਾਸ ਕੀਤੇ ਜਾਣ ਉਪਰੰਤ ਸੰਗਤਾਂ ਯਾਤਰਾ ਲਈ ਰਵਾਨਾ ਹੋਈਆਂ। ਇਸ ਯਾਤਰਾ ਦੌਰਾਨ ਜਿੱਥੇ ਬਜ਼ੁਰਗ ਬੀਬੀਆਂ ਨੇ ਗੁਰਦੁਆਰਾ ਸ੍ਰੀ ਰਾਡ਼ਾ ਸਾਹਿਬ, ਸ੍ਰੀ ਢੱਕੀ ਸਾਹਿਬ, ਸ੍ਰੀ ਚੋਲਾ ਸਾਹਿਬ, ਸ੍ਰੀ ਮੰਜੀ ਸਾਹਿਬ ਅਤੇ ਕਈ ਹੋਰ ਇਤਿਹਾਸਕ ਅਸਥਾਨਾਂ ’ਤੇ ਪਹੁੰਚ ਕੇ ਦਰਸ਼ਨ-ਦੀਦਾਰੇ ਕੀਤੇ, ਉੱਥੇ ਬੱਚਿਆਂ ਨੂੰ ਆਪਣੇ ਇਤਿਹਾਸ ਤੇ ਸੱਭਿਆਚਾਰ ਬਾਰੇ ਜਾਣੂ ਹੋਣ ਦਾ ਮੌਕਾ ਵੀ ਮਿਲਿਆ। ਸੋਸਾਇਟੀ ਮੈਂਬਰ ਸੰਦੀਪ ਸਿੰਘ ਨੇ ਦੱਸਿਆ ਕਿ ਸੋਸਾਇਟੀ ਅੱਗੇ ਤੋਂ ਵੀ ਇਸ ਤਰ੍ਹਾਂ ਦੀ ਸੇਵਾ ਕਰਦੀ ਰਹੇਗੀ ਤਾਂ ਜੋ ਅਗਲੀ ਪੀਡ਼੍ਹੀ ਆਪਣੇ ਇਤਿਹਾਸ ਤੇ ਅਮੀਰ ਵਿਰਸੇ ਬਾਰੇ ਜਾਣ ਸਕੇ ਅਤੇ ਇਸ ਨਾਲ ਜੁਡ਼ੀ ਰਹੇ।
ਸਕੂਲ ਦਾ ਇਨਾਮ ਵੰਡ ਸਮਾਗਮ ਕਰਵਾਇਆ
NEXT STORY