ਹੁਸ਼ਿਆਰਪੁਰ (ਮੁੱਗੋਵਾਲ)-ਸਰਕਾਰੀ ਮਿਡਲ ਸਕੂਲ ਭਾਰਟਾ ਗਣੇਸ਼ਪੁਰ ਦੇ ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਦੇ ਸਟਾਫ ਅਤੇ ਮੈਨੇਜਿੰਗ ਕਮੇਟੀ ਵੱਲੋਂ ਸਾਂਝੇ ਤੌਰ ’ਤੇ ਸਕੂਲ ਦਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਹਰ ਤਰ੍ਹਾਂ ਦੀਆਂ ਸਮਾਜਕ ਬੁਰਾਈਆਂ ਤੋਂ ਦੂਰ ਰਹਿਣ ਤੇ ਵੱਧ ਤੋਂ ਵੱਧ ਗਿਆਨਵਾਨ ਬਣਨ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਸਾਲ ਦੇ ਸਰਵੋਤਮ ਵਿਦਿਆਰਥੀ ਦਾ ਇਨਾਮ ਅਰਮਾਨ ਤੇ ਮੁਸਕਾਨ ਨੂੰ ਦਿੱਤਾ ਗਿਆ। ਬੈਸਟ ਵਲੰਟੀਅਰ ਅਤੇ ਖਿਡਾਰੀ ਦਾ ਇਨਾਮ ਫਾਗੂ ਅਤੇ ਸੰਜੇ ਨੇ ਪ੍ਰਾਪਤ ਕੀਤਾ। ਅੱਠਵੀਂ ਕਲਾਸ ਵਿਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਮੁਸਕਾਨ ਨੂੰ ਸਰਪੰਚ ਰਛਪਾਲ ਸਿੰਘ ਲਾਲੀ ਵੱਲੋਂ 1100 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਇਸੇ ਤਰ੍ਹਾਂ ਗਗਨਦੀਪ, ਹਰਮਨਜੋਤ, ਅਨੀਸ਼ਾ, ਤਨੂ, ਤੁਸ਼ਾਰ ਬਾਲੀ, ਅਨੂਸਾਈਆਂ, ਸਿਮਰਨ, ਅਮਨਦੀਪ ਕੌਰ ਤੇ ਵੱਖ-ਵੱਖ ਜਮਾਤਾਂ ਵਿਚ ਸ਼ਾਨਦਾਰ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਰਪੰਚ ਰਛਪਾਲ ਸਿੰਘ ਲਾਲੀ, ਬਲਜਿੰਦਰ ਮਾਨ ਮੁੱਖ ਅਧਿਆਪਕ, ਪਵਨ ਕੁਮਾਰ, ਭੁਪਿੰਦਰ ਸੈਣੀ, ਗੁਰਪ੍ਰੀਤ ਕੌਰ, ਸਤਵੀਰ ਕੌਰ, ਮਨਜਿੰਦਰ ਸਿੰਘ, ਜਸਵਿੰਦਰ ਸਿੰਘ ਪੰਚ, ਇਕਬਾਲ ਬਾਨੋ ਕਮੇਟੀ ਚੇਅਰਮੈਨ, ਰੀਤੂ ਰਾਣੀ, ਤੇਜਿੰਦਰ ਕੁਮਾਰ, ਸੁਖਵਿੰਦਰ ਸਿੰਘ, ਸਰਬਜੀਤ ਕੌਰ ਸਮੇਤ ਬੱਚਿਆਂ ਦੇ ਮਾਤਾ-ਪਿਤਾ ਹਾਜ਼ਰ ਸਨ। ਇਸ ਮੌਕੇ ਮੁੱਖ ਅਧਿਆਪਕ ਬਲਜਿੰਦਰ ਮਾਨ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀ ਖੇਡਾਂ, ਵਿੱਦਿਅਕ ਖੇਤਰ, ਸਾਹਿਤਕ, ਸੱਭਿਆਚਾਰਕ ਤੇ ਕਲਾਤਮਿਕ ਖੇਤਰ ਵਿਚ ਮੱਲਾਂ ਮਾਰ ਰਹੇ ਹਨ। ਇਸ ਮੌਕੇ ਸਕੂਲ ਸਟਾਫ ਵੱਲੋਂ ਸਰਪੰਚ ਅਤੇ ਆਏ ਹੋਏ ਹੋਰ ਮਹਿਮਾਨਾਂ ਨੂੰ ਸਨਮਾਨਤ ਕੀਤਾ ਗਿਆ।
ਸਿਹਤ ਵਿਭਾਗ ਵੱਲੋਂ ਬੁੱਲ੍ਹੋਵਾਲ ’ਚ ਟ੍ਰੇਨਿੰਗ ਕੈਂਪ
NEXT STORY