ਹੁਸ਼ਿਆਰਪੁਰ (ਅਮਰਿੰਦਰ)-10 ਫਰਵਰੀ 2019 ਨੂੰ ਨਸ਼ੇ ਵਾਲਾ ਪਾਊਡਰ ਨੂੰ ਸੁੱਟ ਕੇ ਪੁਲਸ ਨੂੰ ਚਕਮਾ ਦੇ ਦੇ ਫਰਾਰ ਹੋਏ ਸੰਜੀਵ ਕੁਮਾਰ ਉਰਫ ਸੀਬਾ ਵਾਸੀ ਬਸੀ ਖਵਾਜੂ ਨੂੰ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਗ੍ਰਿਫ਼ਤਾਰ ਕਰਨ ਉਪਰੰਤ ਅੱਜ ਸੀ. ਜੇ. ਐੱਮ. ਅਮਿਤ ਮੱਲ੍ਹਣ ਦੀ ਅਦਾਲਤ ’ਚ ਪੇਸ਼ ਕੀਤਾ, ਜਿਥੋਂ ਮਾਣਯੋਗ ਅਦਾਲਤ ਨੇ ਦੋਸ਼ੀ ਨੂੰ ਇਕ ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ। ਇਸ ਸਬੰਧੀ ਥਾਣਾ ਮਾਡਲ ਟਾਊਨ ਦੇ ਐੱਸ. ਐੱਚ. ਓ. ਭਰਤ ਮਸੀਹ ਨੇ ਦੱਸਿਆ ਕਿ ਨਸ਼ੇ ਦੇ ਨੈੱਟਵਰਕ ਨੂੰ ਤੋਡ਼ਨ ਲਈ ਪੰਜਾਬ ਪੁਲਸ ਤੇ ਹਿਮਾਚਲ ਪੁਲਸ ਵੱਲੋਂ ਸਾਂਝਾ ਆਪ੍ਰੇਸ਼ਨ ਕਰਕੇ 10 ਫਰਵਰੀ ਨੂੰ ਹਿਮਾਚਲ ਪ੍ਰਦੇਸ਼ ਦੇ ਗਗਰੇਟ ਕੋਲ ਨਾਕਾਬੰਦੀ ਦੌਰਾਨ ਦੋ ਦੋਸ਼ੀਆਂ ਨੂੰ ਕਾਬੂ ਕਰ ਕੇ ਭਾਰੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਸੀ ਕਿ ਨਸ਼ੀਲਾ ਪਦਾਰਥ ਉਨ੍ਹਾਂ ਨੂੰ ਬਸੀ ਖਵਾਜੂ ਵਿਚ ਰਹਿਣ ਵਾਲਾ ਸੀਬਾ ਸਪਲਾਈ ਕਰਦਾ ਹੈ। ਪੁਲਸ ਜਦੋਂ ਸੀਬਾ ਨੂੰ ਰੇਡ ਕਰਕੇ ਗ੍ਰਿਫ਼ਤਾਰ ਕਰਨ ਆਈ ਤਾਂ ਉਹ ਨਸ਼ੀਲਾ ਪਾਊਡਰ ਸੁੱਟ ਕੇ ਫਰਾਰ ਹੋ ਗਿਆ ਸੀ। ਬਾਅਦ ’ਚ ਪੁਲਸ ਨੇ ਹੋਰ ਵੀ ਦੋਸ਼ੀ ਨੂੰ ਕਾਬੂ ਕੀਤਾ ਤਾਂ ਉਸਨੇ ਦੱਸਿਆ ਕਿ ਉਹ ਸੀਬਾ ਤੋਂ ਨਸ਼ੀਲਾ ਪਾਊਡਰ ਲੈ ਕੇ ਹਿਮਾਚਲ ਪ੍ਰਦੇਸ਼ ’ਚ ਮਹਿੰਗੇ ਮੁੱਲ ’ਤੇ ਵੇਚਣ ਵਾਲੇ ਗਿਰੋਹ ਲਈ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਉਮੀਦ ਹੈ ਕਿ ਇਸ ਗਿਰੋਹ ਦੇ ਨੈੱਟਵਰਕ ਨੂੰ ਤੋਡ਼ ਕੇ ਸਾਰੇ ਦੋਸ਼ੀਆਂ ਨੂੰ ਪੁਲਸ ਜਲਦ ਹੀ ਸਲਾਖਾਂ ਪਿੱਛੇ ਪਹੁੰਚਾਏਗੀ।
ਸ਼੍ਰੀ ਰਾਮ ਨੌਮੀ ਮਹਾਉਤਸਵ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ ਸਜਾਈ
NEXT STORY