ਹੁਸ਼ਿਆਰਪੁਰ (ਅਮਰਿੰਦਰ)-ਫਗਵਾਡ਼ਾ ਰੋਡ ’ਤੇ ਮੇਹਟੀਆਣਾ ਨਜ਼ਦੀਕ ਕਿਸੇ ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ 65 ਸਾਲਾ ਮਲੂਕ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਹਰਦੋਖਾਨਪੁਰ ਗੰਭੀਰ ਜ਼ਖਮੀ ਹੋ ਗਿਆ। ਸਡ਼ਕ ’ਤੇ ਜ਼ਖਮੀ ਪਏ ਮਲੂਕ ਸਿੰਘ ਨੂੰ ਆਸਪਾਸ ਦੇ ਲੋਕਾਂ ਨੇ ਅੈਮਰਜੈਂਸੀ ਵੈਨ ਦੀ ਸਹਾਇਤਾ ਨਾਲ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ। ਅੱਜ ਦੁਪਹਿਰ ਬਾਅਦ ਸੂਚਨਾ ਮਿਲਦੇ ਹੀ ਸਿਵਲ ਹਸਪਤਾਲ ਪਹੁੰਚੀ ਜ਼ਖਮੀ ਮਲੂਕ ਸਿੰਘ ਦੀ ਪਤਨੀ ਲੀਲਾ ਨੇ ਦੱਸਿਆ ਕਿ ਮਲੂਕ ਸਿੰਘ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਸਵੇਰੇ ਹਿਮਾਚਲ ਪ੍ਰਦੇਸ਼ ਸਥਿਤ ਪੀਰ ਨਗਾਹੇ ਲਈ ਨਿਕਲਿਆ ਸੀ। ਸਿਵਲ ਹਸਪਤਾਲ ’ਚ ਡਾਕਟਰਾਂ ਨੇ ਦੱਸਿਆ ਕਿ ਬਜ਼ੁਰਗ ਮਲੂਕ ਸਿੰਘ ਦੇ ਸਿਰ ਤੇ ਪੈਰ ’ਚ ਕਾਫ਼ੀ ਸੱਟਾਂ ਲੱਗਣ ਕਾਰਨ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਭੇਤਭਰੀ ਹਾਲਤ ’ਚ ਅੱਗ ਦੀ ਭੇਟ ਚੜ੍ਹੇ ਪਿੰਡ ਨੰਦਨ ਦੇ ਸੈਂਕਡ਼ੇ ਸਫੈਦੇ
NEXT STORY