ਹੁਸ਼ਿਆਰਪੁਰ (ਅਮਰਿੰਦਰ)-ਹੁਸ਼ਿਆਰਪੁਰ-ਜਲੰਧਰ ਰੋਡ ਸਥਿਤ ਨਸਰਾਲਾ ਕਸਬੇ ਦੇ ਨਜ਼ਦੀਕ ਦੁਪਹਿਰ ਕਿਸੇ ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਐਕਟਿਵਾ ਸਵਾਰ ਪਤੀ-ਪਤਨੀ ਅਗਮ ਪ੍ਰਸ਼ਾਦ ਪੁੱਤਰ ਤੀਰਥ ਰਾਮ ਤੇ ਰੇਣੂ ਵਾਸੀ ਦਸਮੇਸ਼ ਨਗਰ ਗਲੀ ਨੰ. 11 ਗੰਭੀਰ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਸੋਨਾਲੀਕਾ ਕੰਪਨੀ ਦੀ ਅਮਰਜੈਂਸੀ ਵੈਨ ’ਚ ਦੋਹਾਂ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾ ਦਿੱਤਾ। ਡਿਊਟੀ ’ਤੇ ਤੈਨਾਤ ਡਾਕਟਰ ਤੇ ਮੈਡੀਕਲ ਸਟਾਫ਼ ਨੇ ਇਲਾਜ ਸ਼ੁਰੂ ਕਰ ਦਿੱਤਾ। ਡਾਕਟਰ ਅਨਸਾਰ ਜ਼ਖਮੀ ਅਗਮ ਪ੍ਰਸ਼ਾਦ ਦੇ ਸਿਰ ਤੇ ਬਾਂਹ ’ਚ ਗੰਭੀਰ ਸੱਟਾਂ ਲੱਗਣ ਨਾਲ ਉਸ ਦੀ ਹਾਲਤ ਸਥਿਤ ਬਣੀ ਹੋਈ ਹੈ। ਸਿਵਲ ਹਸਪਤਾਲ ’ਚ ਇਲਾਜ ਅਧੀਨ ਪਤੀ ਪਤਨੀ ਰੇਣੂ ਤੇ ਅਗਮ ਪ੍ਰਸ਼ਾਦ ਦੇ ਪਰਿਵਾਰ ਨੇ ਦੱਸਿਆ ਕਿ ਅਗਮ ਪ੍ਰਸ਼ਾਦ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਆਪਣੇ ਰਿਸ਼ਤੇਦਾਰ ਨੂੰ ਮਿਲਣ ਅਜਡ਼ਾਮ ਪਿੰਡ ਲਈ ਨਿਕਲੇ ਸੀ। ਨਸਰਾਲਾ ਨਜ਼ਦੀਕ ਕਿਸੇ ਅਣਪਛਾਤੇ ਵਾਹਨ ਨੇ ਐਕਟਿਵਾ ਨੂੰ ਸਾਈਡ ਮਾਰ ਦੋਹਾਂ ਨੂੰ ਜ਼ਖਮੀ ਕਰ ਦਿੱਤਾ। ਪਰਿਵਾਰ ਅਨੁਸਾਰ ਨਸਰਾਲਾ ਪੁਲਸ ਚੌਕੀ ਨੂੰ ਹਾਦਸੇ ਦੀ ਸੂਚਨਾ ਦੇ ਦਿੱਤੀ ਗਈ ਹੈ।
ਹਾਦਸੇ ’ਚ ਮੋਟਰਸਾਈਕਲ ਸਵਾਰ ਬਜ਼ੁਰਗ ਜ਼ਖਮੀ
NEXT STORY