ਹੁਸ਼ਿਆਰਪੁਰ (ਪੰਡਿਤ, ਮੋਮੀ)-ਅੱਜ ਸ਼ਾਮ ਸ਼ਹੀਦ ਚੌਕ ਰੇਲਵੇ ਸਟੇਸ਼ਨ ਰੋਡ ’ਤੇ ਬੱਸ ਸਟੈਂਡ ਨਜ਼ਦੀਕ ਉਸ ਸਮੇਂ ਅਫਰਾ ਤਫਰੀ ਮੱਚ ਗਈ ਜਦੋਂ ਇਕ ਤੇਜ਼ ਰਫ਼ਤਾਰ ਕਾਰ ਮੋਟਰਸਾਈਕਲ ਸਵਾਰ ਨੂੰ ਲਪੇਟ ਵਿਚ ਲੈਂਦੇ ਹੋਏ ਕੋਆਪ੍ਰੇਟਿਵ ਬੈਂਕ ਦੇ ਸਾਹਮਣੇ ਖਡ਼੍ਹੀਆਂ ਕਾਰਾਂ ਵਿਚ ਜਾ ਟਕਰਾਈ। ਹਾਦਸੇ ਵਿਚ ਗੰਭੀਰ ਜ਼ਖਮੀ ਹੋਏ ਮੋਟਰਸਾਈਕਲ ਸਵਾਰ ਹਰਦੀਪ ਸਿੰਘ ਪੁੱਤਰ ਭੁੱਲਾ ਸਿੰਘ ਨਿਵਾਸੀ ਰਡ਼ਾ ਨੂੰ ਸਥਾਨਕ ਲੋਕਾਂ ਨੇ 108 ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਟਾਂਡਾ ਵਿਚ ਭਰਤੀ ਕਰਵਾਇਆ ਹੈ। ਉੱਧਰ ਇਸ ਟੱਕਰ ਕਾਰਨ ਕੋਆਪ੍ਰੇਟਿਵ ਬੈਂਕ ਦੇ ਮੈਨੇਜਰ ਦਿਲਬਾਗ ਸਿੰਘ ਤੇ ਕੈਸ਼ੀਅਰ ਰਾਜੀਵ ਕੁਮਾਰ ਦੀਆਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਭਾਰੀ ਆਵਾਜਾਈ ਵਾਲੇ ਇਸ ਰੋਡ ’ਤੇ ਹਾਦਸੇ ਤੋਂ ਬਾਅਦ ਭਾਰੀ ਸੰਖਿਆ ਵਿਚ ਲੋਕ ਇਕੱਠੇ ਹੋ ਗਏ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਟਾਂਡਾ ਪੁਲਸ ਨੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਟੱਕਰ ਮਾਰਨ ਵਾਲੇ ਕਾਰ ਚਾਲਕ ਅਤੇ ਚਸ਼ਮਦੀਦਾਂ ਕੋਲੋਂ ਇਸ ਗੱਲ ਦੀ ਜਾਣਕਾਰੀ ਲੈ ਰਹੀ ਸੀ ਕਿ ਹਾਦਸਾ ਕਿੰਨ੍ਹਾਂ ਹਲਾਤਾਂ ਵਿਚ ਹੋਇਆ ਹੈ।ਫੋਟੋ ਫਾਈਲ : 10 ਐੱਚ ਐੱਸ ਪੀ ਐੱਚ ਪੰਡਿਤ 8
² ਵੋਟਰ ਜਾਗਰੂਕਤਾ ਸਕੂਟਰ ਰੈਲੀ ਕੱਢੀ
NEXT STORY