ਹੁਸ਼ਿਆਰਪੁਰ (ਮੁੱਗੋਵਾਲ)-ਭਗਵਾਨ ਵਾਲਮੀਕਿ ਰਕਸ਼ਾ ਸਮਿਤੀ ਦੀ ਇਕ ਵਿਸ਼ੇਸ਼ ਮੀਟਿੰਗ ਬਲਵਿੰਦਰ ਮਰਵਾਹਾ ਚੇਅਰਮੈਨ ਭਗਵਾਨ ਵਾਲਮੀਕਿ ਰਕਸ਼ਾ ਸਮਿਤੀ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਰਾਕੇਸ਼ ਮਰਵਾਹਾ ਪ੍ਰਧਾਨ ਭਗਵਾਨ ਵਾਲਮੀਕਿ ਮੰਦਰ ਕਮੇਟੀ, ਰਾਮ ਲੁਭਾਇਆ ਭੱਟੀ, ਰਾਣਾ ਰਾਮ ਅਟਵਾਲ, ਰਾਜ ਕੁਮਾਰ ਦਾਦਰੀ, ਅਜੈ ਕੁਮਾਰ ਲਾਡੀ, ਹਰਮੇਸ਼ ਲਾਲ, ਗੋਲਡੀ, ਸੱਤਿਆ ਦੇਵੀ, ਸੀਮਾ ਰਾਣੀ, ਰਾਜ ਰਾਣੀ, ਹਰਬੰਸ ਕੌਰ, ਮਨਜੀਤ ਕੌਰ, ਕਿਰਨਾ, ਕਾਂਤਾ ਰਾਣੀ, ਨੇਹਾ ਰਾਣੀ, ਨਿਰਮਲ ਕੌਰ ਬੋਧ, ਮਾਸਟਰ ਜੈ ਰਾਮ, ਜਗਤਾਰ ਸਿੰਘ, ਗਿਆਨ ਚੰਦ, ਡਾ. ਕਰਮਜੀਤ ਤੂਰ ਆਦਿ ਵਿਅਕਤੀ ਹਾਜ਼ਰ ਹੋਏ। ਇਸ ਮੌਕੇ 14 ਅਪ੍ਰੈਲ ਨੂੰ ਅੰਬੇਡਕਰ ਜੈਅੰਤੀ ਤੇ ਮਾਹਿਲਪੁਰ ਵਿਖੇ ਵਿਸ਼ਾਲ ਚੇਤਨਾ ਮਾਰਚ ਕੱਢਣ ਸਬੰਧੀ ਵਿਚਾਰ-ਵਟਾਂਦਰਾਾ ਕੀਤਾ ਗਿਆ। ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਨਿਰਮਲ ਕੌਰ ਬੋਧ ਅਤੇ ਸੀਮਾ ਰਾਣੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਅੰਬੇਡਕਰ ਜੈਅੰਤੀ ’ਤੇ 14 ਅਪ੍ਰੈਲ ਨੂੰ ਕੱਢਿਆ ਜਾ ਰਿਹਾ ਇਹ ਚੇਤਨਾ ਮਾਰਚ ਬੀ.ਡੀ.ਓ. ਕਾਲੋਨੀ ਮਾਹਿਲਪੁਰ ਤੋਂ ਠੀਕ 2 ਵਜੇ ਸ਼ੁਰੂ ਬੈਡ ਵਾਜਿਆਂ ਦੀ ਧੁਨਾਂ ਨਾਲ ਜੈ ਭੀਮ ਦੇ ਜੈਕਾਰੇ ਲਾਉਂਦਾ ਹੋਇਆ ਰਵਾਨਾ ਹੋਵੇਗਾ। ਸਾਰੇ ਸ਼ਹਿਰ ਵਿਚੋਂ ਗੁਜ਼ਰਦਾ ਬਾਬਾ ਸਾਹਿਬ ਦੇ ਮਿਸ਼ਨ ਦਾ ਸੁਨੇਹਾ ਦਿੰਦਾ ਇਹ ਚੇਤਨਾ ਮਾਰਚ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਸਮਾਪਤ ਹੋਵੇਗਾ। ਉਨ੍ਹਾਂ ਦੱਸਿਆ ਕਿ ਚੇਤਨਾ ਮਾਰਚ ਵਿਚ ਸ਼ਾਮਿਲ ਸੰਗਤਾਂ ਲਈ ਸੁਖਦੇਵ ਬੱਧਣ ਦੇ ਪਰਿਵਾਰ ਵੱਲੋਂ ਚਾਹ-ਬਿਸਕੁਟ, ਹਰਮੇਸ਼ ਲਾਲ ਵੱਲੋਂ ਮਠਿਆਈ, ਹਰਬੰਸ ਲਾਲ ਵੱਲੋਂ ਗੰਨੇ ਦਾ ਰਸ, ਕੁਲਵਿੰਦਰ ਸਿੰਘ ਰਸੂਲਪੁਰ ਪ੍ਰਧਾਨ ਮਾਤਾ ਚਿੰਤ ਕੌਰ ਮੈਮੋਰੀਅਲ ਟਰੱਸਟ ਵੱਲੋਂ ਸਿਟੀ ਸਟਾਰ ਦੇ ਸਾਹਮਣੇ ਫਰੂਟ ਅਤੇ ਕੋਲਡ ਡਰਿੰਕਸ, ਪੰਜਾਬ ਐਂਡ ਸਿੰਘ ਬੈਂਕ ਦੇ ਨਜ਼ਦੀਕ ਫਰੂਟ, ਭਗਵਾਨ ਵਾਲਮੀਕਿ ਮੰਦਿਰ ਕਮੇਟੀ ਵੱਲੋਂ ਹੁਸ਼ਿਆਰਪੁਰ ਰੋਡ ’ਤੇ ਸਥਿਤ ਭਗਵਾਨ ਵਾਲਮੀਕਿ ਮੰਦਰ ਵਿਖੇ ਚਾਹ-ਪਕੌਡ਼ਿਆਂ ਦਾ ਲੰਗਰ ਅਤੇ ਬਾਘਾ ਹਾਰਡਵੇਅਰ ਸਟੋਰ ਵੱਲੋਂ ਲੱਡੂਆਂ ਦਾ ਪ੍ਰਸ਼ਾਦਿ ਵੰਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਸ ਚੇਤਨਾ ਮਾਰਚ ਦੀ ਸਮਾਪਤੀ ਜੇਜੋਂ ਰੋਡ ’ਤੇ ਸਥਿਤ ਨਿਰਵਾਣੁ ਕੁਟੀਆ ਵਿਖੇ ਹੋਵੇਗੀ। ਇਸ ਜਗ੍ਹਾ ’ਤੇ ਅੰਬੇਡਕਰੀ ਵਿਦਵਾਨ ਬਾਬਾ ਸਾਹਿਬ ਦੇ ਸੰਘਰਸ਼ਮਈ ਜੀਵਨ ’ਤੇ ਚਾਨਣਾ ਪਾਉਣਗੇ। ਖਾਣ–ਪੀਣ ਦਾ ਉੱਚਿਤ ਪ੍ਰਬੰਧ ਹੋਵੇਗਾ। ਇਸ ਮੀਟਿੰਗ ਵਿਚ ਬਾਬਾ ਸਾਹਿਬ ਦੇ ਮਿਸ਼ਨ ’ਤੇ ਕੰਮ ਕਰਦੇ ਰਾਮ ਲੁਭਾਇਆ ਅਤੇ ਬੀਬੀ ਹਰਬੰਸ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ।
ਸੇਵਾ ਕਾਰਜ ਪ੍ਰਮਾਤਮਾ ਦੀ ਕ੍ਰਿਪਾ ਨਾਲ ਹੀ ਨਸੀਬ ਹੁੰਦੈ
NEXT STORY