ਹੁਸ਼ਿਆਰਪੁਰ (ਚੁੰਬਰ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਵਿਖੇ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਸਰਪ੍ਰਸਤੀ ਹੇਠ ਅਤੇ ਡਾ. ਜਤਿੰਦਰ ਸਿੰਘ ਬੱਲ ਵਾਈਸ ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਯੋਗ ਅਗਵਾਈ ਵਿਚ ਖਾਲਸਾ ਸਾਜਨਾ ਦਾ ਪਵਿੱਤਰ ਦਿਹਾਡ਼ਾ ਅਤੇ ਵਿਸਾਖੀ ਮਨਾਉਣ ਲਈ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਬੰਧ ਵਿਚ ਸਿੱਖ ਪੰਥ ਦੀ ਮਹਾਨ ਪ੍ਰੰਪਰਾ ਨੂੰ ਖਾਲਸਾ ਸਾਜਨਾ ਦਿਵਸ ਦੇ ਰੂਪ ਵਿਚ ਮਨਾਉਂਦੇ ਹੋਏ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਉਪਰੰਤ ਵਿਦਿਆਰਥੀਆਂ ਵੱਲੋਂ ਖਾਲਸਾ ਸਾਜਨਾ ਦਿਵਸ ਦੀ ਖੁਸ਼ੀ ਨੂੰ ਮਨਾਉਂਦਿਆਂ ਹੋਇਆ ਗੁਰਬਾਣੀ ਕੀਰਤਨ ਉਪਰੰਤ ਕਵੀਸ਼ਰੀ, ਵਾਰਾਂ ਅਤੇ ਕਥਾ ਰਾਹੀਂ ਹਾਜ਼ਰ ਸੰਗਤ ਨੂੰ ਗੁਰਬਾਣੀ ਨਾਲ ਜੋਡ਼ਿਆ। ਖੇਡ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਖਾਲਸੇ ਦੇ ਜਾਹੋ-ਜਲਾਲ ਨੂੰ ਪ੍ਰਗਟ ਕਰਦਾ ਹੋਏ ਗਤਕੇ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਦਿਲਾਵਰ ਸਿੰਘ ਜੀ ਬ੍ਰਹਮ ਜੀ ਨੇ ਕਿਹਾ ਕਿ ਖਾਲਸਾ ਸਾਜਨਾ ਦਿਵਸ ਜਿਥੇ ਮਨੁੱਖ ਨੂੰ ਮਰਿਆਦਾ ਵਿਚ ਜੀਵਨ ਜਿਊਣ ਦੀ ਪ੍ਰੇਰਣਾ ਦਿੰਦਾ ਹੈ, ਉਥੇ ਹੀ ਗੁਰੂ ਦਾ ਹੁਕਮ ਮੰਨ ਕੇ ਪਵਿੱਤਰ ਜੀਵਨ ਨੂੰ ਉਤਸ਼ਾਹ ਨਾਲ ਮਾਨਣਾ ਵੀ ਦੱਸਦਾ ਹੈ। ਇਸ ਦਿਵਸ ਦੇ ਜਾਹੋ-ਜਲਾਲ ਨੂੰ ਪ੍ਰਗਟ ਕਰਦਾ ਦਿਵਸ ਹੈ। ਡਾ. ਜਤਿੰਦਰ ਸਿੰਘ ਬੱਲ ਨੇ ਖਾਲਸਾ ਸਿਰਜਣਾ ਦੀ ਮਹੱਤਤਾ ਨੂੰ ਆਪਣੇ ਜੀਵਨ ਅੰਦਰ ਵਸਾਉਣ ਦੀ ਪ੍ਰੇਰਣਾ ਦਿੰਦੇ ਹੋਏ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਰ ਕੇ ਇਸ ਦਿਨ ਉਪਰ ਸਾਨੂੰ ‘ਆਪੇ ਗੁਰ ਚੇਲਾ’ ਬਣਨ ਦਾ ਵੱਡਾ ਉਪਦੇਸ਼ ਦਿੱਤਾ ਹੈ। ਇਸ ਉਪਦੇਸ਼ ਉੱਪਰ ਚੱਲ ਕੇ ਮਨੁੱਖ ਆਦਰਸ਼ਕ ਜੀਵਨ-ਜਾਂਚ ਸਿੱਖ ਸਕਦਾ ਹੈ। ਇਹ ਦਿਵਸ ਜਿਥੇ ਕੁਦਰਤ ਅਤੇ ਮਨ ਦੀ ਖੁਸ਼ਹਾਲੀ ਨੂੰ ਬਿਆਨ ਕਰਦਾ ਹੈ ਉਥੇ ਫਸਲ ਦੇ ਪੱਕਣ ਨਾਲ ਆਰਥਿਕ ਖੁਸ਼ਹਾਲੀ ਦਾ ਵੀ ਚਿੰਨ੍ਹ ਬਣ ਜਾਂਦਾ ਹੈ। ਵਿਸਾਖੀ ਦੀ ਖੁਸ਼ੀ ਨੂੰ ਮਨਾਉਣ ਲਈ ਵਿਦਿਆਰਥੀਆਂ ਵੱਲੋਂ ਇਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਗਿੱਧਾ, ਭੰਗਡ਼ਾ, ਲੋਕ ਗੀਤ, ਕੱਵਾਲੀ, ਗਰੁੱਪ ਡਾਂਸ, ਮਾਡਲਿੰਗ ਅਤੇ ਨੁੱਕਡ਼ ਨਾਟਕ ਆਦਿ ਪੇਸ਼ ਕੀਤੇ। ਇਸ ਖੁਸ਼ੀ ਨੂੰ ਯੂਨੀਵਰਸਿਟੀ ਦੇ ਸਮੁੱਚੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਵੱਖੋ-ਵੱਖਰੇ ਦ੍ਰਿਸ਼ਾਂ ਰਾਹੀਂ ਅੰਕਿਤ ਕੀਤਾ। ਇਸ ਦੇ ਨਾਲ ਹੀ ਵਿਸਾਖੀ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ, ਬਹੁਤ ਸਾਰੇ ਪਹਿਰਾਵੇ ਅਤੇ ਖਾਣੇ ਇਸ ਸਮਾਗਮ ਨੂੰ ਵਧੇਰੇ ਰੌਚਕ ਬਣਾ ਰਹੇ ਸਨ। ਇਸ ਸਮੇਂ ਸਾਰੇ ਡੀਨ ਸਾਹਿਬਾਨ, ਸਾਰੇ ਵਿਭਾਗਾਂ ਦੇ ਮੁਖੀ ਸਾਹਿਬਾਨ, ਰਜਿਸਟਰਾਰ, ਸਾਰੇ ਫੈਕਲਟੀ ਮੈਂਬਰ, ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ
NEXT STORY