ਹੁਸ਼ਿਆਰਪੁਰ (ਮੋਮੀ)-ਇਲਾਕੇ ਦੀ ਨਾਮਵਰ ਸੰਸਥਾ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ (ਹੁਸ਼ਿਆਰਪੁਰ) ਨੂੰ ਭਾਰਤ ਦੇ ਚੋਟੀ ਦੇ ਸਕੂਲਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਚੰਡੀਗਡ਼੍ਹ ਵਿਖੇ ਕਰਵਾਏ ਗਏ 11ਵੇਂ ਸਕੂਲ ਲੀਡਰਸ਼ਿਪ ਸਮਿਤੀ ਪ੍ਰੋਗਰਾਮ ਵਿਚ ਪ੍ਰਿੰਸੀਪਲ ਸਵਿੰਦਰ ਕੌਰ ਮੱਲ੍ਹੀ ਨੇ ਐੱਨ. ਸੀ. ਆਰ. ਟੀ. ਅਤੇ ਸੀ. ਬੀ. ਐੱਸ. ਈ. ਦੇ ਸਿੱਖਿਆ ਮਾਹਿਰਾਂ ਤੋਂ ਇਹ ਪੁਰਸਕਾਰ ਪ੍ਰਾਪਤ ਕੀਤਾ। ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਸੋਸਾਇਟੀ ਬੋਕਾਰੋ (ਝਾਰਖੰਡ) ਨੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਦੀ ਪ੍ਰਿੰਸੀਪਲ ਮੈਡਮ ਸਵਿੰਦਰ ਕੌਰ ਮੱਲ੍ਹੀ, ਸਮੂਹ ਸਟਾਫ਼ ਅਤੇ ਸਕੂਲ ਦੇ ਹੋਰ ਮੈਂਬਰਾਂ ਨੂੰ ਉਕਤ ਪੁਰਸਕਾਰ ਮਿਲਣ ’ਤੇ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿਚ ਵੀ ਸਿੱਖਿਆ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਬਣਦੀ ਜ਼ਿੰਮੇਵਾਰੀ ਨਿਭਾਅ ਕੇ ਹੋਰ ਸਨਮਾਨ ਹਾਸਲ ਕਰਨ ਦੀ ਕਾਮਨਾ ਕੀਤੀ। ਪ੍ਰਿੰਸੀਪਲ ਸਵਿੰਦਰ ਕੌਰ ਮੱਲ੍ਹੀ ਨੇ ਪੁਰਸਕਾਰ ਹਾਸਲ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਸਕੂਲ ਦੀ ਸਫ਼ਲਤਾ ਵੱਲ ਯਾਤਰਾ ਸ਼ੁਰੂ ਹੋ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਹੋਰ ਬੁਲੰਦੀਆਂ ਨੂੰ ਛੂਹੇਗਾ। ਉਨ੍ਹਾਂ ਕਿਹਾ ਕਿ ਉਹ ਇਲਾਕਾ ਨਿਵਾਸੀਆਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਧੰਨਵਾਦੀ ਹਨ, ਜਿਨ੍ਹਾਂ ਸਕੂਲ ਨੂੰ ਚੋਟੀ ਦੇ ਸਕੂਲਾਂ ਵਿਚ ਸ਼ਾਮਲ ਕਰਨ ਲਈ ਆਪਣੀ ਭੂਮਿਕਾ ਨਿਭਾਈ ਹੈ।
ਪਿੰਡ ਮਨੋਲੀਆਂ ਵਿਖੇ ਵਿਸਾਖੀ ਮੇਲਾ ਅੱਜ
NEXT STORY