ਹੁਸ਼ਿਆਰਪੁਰ (ਮੁੱਗੋਵਾਲ)-ਮੰਦਰ ਸ਼੍ਰੀ ਮਾਈ ਬਾਲੀ ਪ੍ਰਬੰਧਕ ਕਮੇਟੀ ਵੱਲੋਂ ਐੱਨ. ਆਰ. ਆਈ. ਵੀਰਾਂ, ਪਿੰਡ ਨਿਵਾਸੀਆਂ ਅਤੇ ਇਲਾਕਾ ਵਾਸੀ ਸ਼ਰਧਾਲੂਆਂ ਦੇ ਸਹਿਯੋਗ ਨਾਲ ਸਾਲਾਨਾ ਮੇਲੇ ਨੂੰ ਮੁੱਖ ਰੱਖਦਿਆਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਪੁਰਾਤਨ ਰੀਤ ਮੁਤਾਬਕ ਮਾਤਾ ਸ਼੍ਰੀ ਮਾਈ ਬਾਲੀ ਜੀ ਦੀ ਤਸਵੀਰ ਅੱਗੇ ਪੂਜਾ-ਅਰਚਨਾ ਅਤੇ ਧਾਰਮਕ ਰਸਮਾਂ ਉਪਰੰਤ ਕਮੇਟੀ ਪ੍ਰਧਾਨ ਜਗਤਾਰ ਸਿੰਘ ਸਾਬਕਾ ਸਰਪੰਚ ਦੇ ਘਰੋਂ ਰਵਾਨਾ ਹੋਈ। ਮਾਤਾ ਜੀ ਦਾ ਗੁਣਗਾਨ ਕਰਦੀ ਇਹ ਸ਼ੋਭਾ ਯਾਤਰਾ ਗੁਰਦੁਆਰਾ ਬਾਬਾ ਅੱਘਡ਼ ਸਿੰਘ, ਪੁਰਾਤਨ ਸ਼ਿਵ ਮੰਦਿਰ, ਡੇਰਾ ਬਾਬਾ ਗੁਰਮੁੱਖ ਦਾਸ, ਨਿਰਮਲ ਕੁਟੀਆ ਜਨਮ ਅਸਥਾਨ ਸੰਤ ਬਾਬਾ ਦਲੇਲ ਸਿੰਘ ਜੀ ਤੋਂ ਹੁੰਦੀ ਹੋਈ ਮੰਦਿਰ ਸ਼੍ਰੀ ਮਾਈ ਬਾਲੀ ਪਹੁੰਚੀ। ਗੁ. ਬਾਬਾ ਅੱਘਡ਼ ਸਿੰਘ ਵਿਖੇ ਪਹੁੰਚਣ ’ਤੇ ਸ਼ੋਭਾ ਯਾਤਰਾ ਦਾ ਅਸਥਾਨ ਦੇ ਸੰਚਾਲਕ ਬਾਬਾ ਨਾਗਰ ਸਿੰਘ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਭਰਵਾਂ ਸਵਾਗਤ ਕੀਤਾ ਗਿਆ। ਕਮੇਟੀ ਪ੍ਰਧਾਨ ਜਗਤਾਰ ਸਿੰਘ ਤੇ ਹੋਰ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਸੰਗਤਾਂ ਲਈ ਚਾਹ-ਪਕੌਡ਼ਿਆਂ ਦਾ ਲੰਗਰ ਲਾਇਆ ਗਿਆ। ਇਸ ਮੌਕੇ ਸੋਹਣ ਸਿੰਘ ਸੈਕਟਰੀ, ਸੁਰਿੰਦਰ ਸਿੰਘ ਬਿੱਲਾ ਨੰਬਰਦਾਰ, ਪਰਮਜੀਤ ਸਿੰਘ, ਜਸਵਿੰਦਰ ਸਿੰਘ, ਰਾਮ ਕੁਮਾਰ ਤਿਵਾਡ਼ੀ, ਗੁਰਿੰਦਰ ਸਿੰਘ ਰੋਮੀ, ਪ੍ਰਸ਼ੋਤਮ ਸਿੰਘ ਸਾਬਕਾ ਸਰਪੰਚ, ਹਰੀ ਸਿੰਘ, ਗੁਰਪ੍ਰੀਤ ਸਿੰਘ ਸਮੇਤ ਪਿੰਡ ਨਿਵਾਸੀ ਹਾਜ਼ਰ ਸਨ। ਇਸੇ ਤਰ੍ਹਾਂ ਨਿਰਮਲ ਕੁਟੀਆ ਜਨਮ ਅਸਥਾਨ ਸੰਤ ਬਾਬਾ ਦਲੇਲ ਸਿੰਘ ਜੀ ਵਿਖੇ ਪਹੁੰਚਣ ’ਤੇ ਸ਼ੋਭਾ ਯਾਤਰਾ ਦਾ ਸੰਤ ਬਾਬਾ ਮੱਖਣ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀ ਸੰਤ ਬਾਬਾ ਬਲਵੀਰ ਸਿੰਘ ਸ਼ਾਸਤਰੀ ਵੱਲੋਂ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਨੇ ਕਿਹਾ ਕਿ ਸਰਬੱਤ ਦੇ ਭਲੇ ਦਾ ਸੰਦੇਸ਼ ਦੇਣ ਵਾਲੇ ਸਮੁੱਚੇ ਸੰਤਾਂ-ਮਹਾਪੁਰਸ਼ਾਂ ਅਤੇ ਦੇਵੀ-ਦੇਵਤਿਆਂ ਦਾ ਸਤਿਕਾਰ ਕਰਨਾ ਸਾਡਾ ਸਭਨਾਂ ਦਾ ਫਰਜ਼ ਹੈ। ਉਨ੍ਹਾਂ ਵੱਲੋਂ ਦਰਸਾਏ ਰਸਤੇ ’ਤੇ ਚੱਲਦੇ ਹੋਏ ਸਾਨੂੰ ਸਭਨਾਂ ਨੂੰ ਇਕ-ਦੂਜੇ ਨਾਲ ਪ੍ਰੇਮ ਭਾਵਨਾ ਨਾਲ ਰਹਿਣਾ ਚਾਹੀਦਾ ਹੈ। ਇਕ-ਦੂਜੇ ਦੇ ਦੁੱਖ-ਸੁੱਖ ਵਿਚ ਸਹਾਇਕ ਹੁੰਦੇ ਹੋਏ ਪਿੰਡਾਂ ਵਿਚ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਇਸ ਮੌਕੇ ਮੱਖਣ ਸਿੰਘ ਕੈਨੇਡਾ, ਸਰਪੰਚ ਸੁਨੀਲ ਕੁਮਾਰ ਮਿੰਟੂ, ਨੰਬਰਦਾਰ ਪਰਮਜੀਤ ਸਿੰਘ, ਜੱਸੀ ਨੰਬਰਦਾਰ, ਬਿੰਨੀ ਨੰਬਰਦਾਰ, ਪੱਪੂ ਪੰਡਿਤ, ਧਰਮਜੀਤ ਸਿੰਘ, ਜਗਦੀਪ ਸਿੰਘ ਦੀਪਾ, ਜਸਵਿੰਦਰ ਸਿੰਘ, ਸਤਪਾਲ ਸਿੰਘ, ਪ੍ਰਦੀਪ ਸਿੰਘ, ਹਰਪਿੰਦਰ ਸਿੰਘ, ਜਸਵੀਰ ਸਿੰਘ, ਇੰਦਰਜੀਤ ਸਿੰਘ, ਅਮਨਦੀਪ ਬੱਬੂ, ਹਰਮਿੰਦਰ ਸਿੰਘ, ਸ਼ੀਰਾ, ਯੋਗੀ ਮੰਤਰੀ, ਅਮਨ ਬੈਂਸ, ਕਰਨ, ਗੋਪੀ, ਦੀਪੂ, ਏਕਮ, ਮਿੰਟੂ, ਪ੍ਰਭ, ਸੁਖਰਾਜ, ਦਵਿੰਦਰ ਸਿੰਘ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਭਾਰਤ ਦੇ ਚੋਟੀ ਦੇ ਸਕੂਲਾਂ ਦੀ ਸੂਚੀ ’ਚ ਸ਼ਾਮਲ
NEXT STORY