ਹੁਸ਼ਿਆਰਪੁਰ,(ਘੁੰਮਣ)- ਸ਼ਹਿਰ ਦੇ ਨੇਡ਼ਲੇ ਪਿੰਡ ਖਡ਼ਕਾਂ ਸਥਿਤ ਬੀ. ਐੱਸ. ਐੱਫ. ਦੇ ਸਹਾਇਕ ਟ੍ਰੇਨਿੰਗ ਸੈਂਟਰ ਖਡ਼ਕਾਂ ਕੈਂਪ ਵਿਚ ਕੋਰੋਨਾ ਵਾਇਰਸ ਦਾ ਕਹਿਰ ਅਜੇ ਰੁਕਣ ਦਾ ਨਾਂ ਨਹੀਂ ਲੈ ਰਿਹਾ। ਜ਼ਿਲੇ ਵਿਚ ਅੱਜ ਪ੍ਰਾਪਤ ਹੋਈ 697 ਸੈਂਪਲਾਂ ਦੀ ਰਿਪੋਰਟ ਵਿਚ 12 ਪਾਜ਼ੇਟਿਵ ਆਏ ਹਨ। ਜਿਨ੍ਹਾਂ ਵਿਚੋਂ 11 ਖਡ਼ਕਾਂ ਕੈਂਪ ਨਾਲ ਸਬੰਧਿਤ ਹਨ। ਜਦਕਿ ਇਕ ਮਰੀਜ਼ ਪੀ. ਐੱਚ. ਸੀ. ਪੋਸੀ ਇਲਾਕੇ ਦਾ ਹੈ। ਜ਼ਿਲੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਕੱੁਲ ਗਿਣਤੀ 267 ਹੋ ਗਈ ਹੈ। ਵਰਨਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਖਡ਼ਕਾਂ ਕੈਂਪ ਵਿਚ 3 ਪਾਜ਼ੇਟਿਵ ਮਰੀਜ਼ ਪਾਏ ਗਏ ਸਨ ਅਤੇ ਬੀਤੇ ਦਿਨ 31 ਨਵੇਂ ਮਰੀਜ਼ ਵੀ ਖਡ਼ਕਾਂ ਕੈਂਪ ਨਾਲ ਸਬੰਧਿਤ ਸਨ। ਅੱਜ 11 ਹੋਰ ਨਵੇਂ ਮਰੀਜ਼ ਆਉਣ ਨਾਲ ਖਡ਼ਕਾਂ ਕੈਂਪ ਨਾਲ ਸਬੰਧਿਤ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 45 ਹੋ ਗਈ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ ਲਏ ਗਏ 21,231 ਸੈਂਪਲਾਂ ਵਿਚੋਂ 19,580 ਦੀ ਰਿਪੋਰਟ ਨੈਗੇਟਿਵ ਆਈ ਹੈ। ਵਿਭਾਗ ਨੂੰ 1378 ਸੈਂਪਲਾਂ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ। 189 ਮਰੀਜ਼ ਰਿਕਵਰ ਕਰ ਚੁੱਕੇ ਹਨ ਤੇ 8 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ 68 ਐਕਟਿਵ ਕੇਸ ਹਨ।
ਸਿਵਲ ਸਰਜਨ ਨੇ ਜ਼ਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਗਰਭਵਤੀ ਔਰਤਾਂ, 10 ਸਾਲ ਤੱਕ ਦੇ ਬੱਚੇ ਅਤੇ ਬਜ਼ੁਰਗ ਵਿਅਕਤੀ ਘਰਾਂ ਤੱਕ ਹੀ ਸੀਮਤ ਰਹਿਣ। ਘਰਾਂ ਵਿਚੋਂ ਨਿਕਲਦੇ ਸਮੇਂ ਮਾਸਕ ਦਾ ਇਸਤੇਮਾਲ ਯਕੀਨੀ ਬਣਾਇਆ ਜਾਵੇ ਅਤੇ ਸਮਾਜਿਕ ਦੂਰੀ ਦਾ ਵੀ ਧਿਆਨ ਰਖਿਆ ਜਾਵੇ।
ਫਗਵਾੜਾ ਤੋਂ ਕਾਂਗਰਸੀ ਵਿਧਾਇਕ ਧਾਲੀਵਾਲ ਨੂੰ ਹੋਇਆ ਕੋਰੋਨਾ
NEXT STORY