ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਅਮੀਰਖਾਸ ਪੁਲਸ ਨੇ ਸੱਟਾਂ ਮਾਰਨ ਵਾਲੇ 7 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਐੱਚ. ਸੀ. ਮਿਲਖ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਪ੍ਰੀਤ ਕੌਰ ਪੁੱਤਰੀ ਪ੍ਰਕਾਸ਼ ਸਿੰਘ ਵਾਸੀ ਪੀਰੇ ਉਤਾੜ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 04-01-2026 ਨੂੰ ਸ਼ਾਮ ਕਰੀਬ 6.23 ਵਜੇ ਉਹ ਘਰ ਵਿੱਚ ਕੰਮ ਕਾਰ ਰਹੀ ਸੀ ਤਾਂ ਘਰ ਦੇ ਬਾਹਰ ਸ਼ੋਰ-ਸ਼ਰਾਬੇ ਦੀ ਆਵਾਜ਼ ਆਈ।
ਉਨ੍ਹਾਂ ਨੇ ਬਾਹਰ ਆ ਕੇ ਦੇਖਿਆ ਕਿ ਉਸਦੇ ਪਿਤਾ ਪ੍ਰਕਾਸ਼ ਸਿੰਘ ਨਾਲ ਜਗਦੀਸ਼ ਸਿੰਘ ਪੁੱਤਰ ਸ਼ਿੰਗਾਰਾ ਸਿੰਘ, ਸ਼ਿੰਗਾਰਾ ਸਿੰਘ ਪੁੱਤਰ ਕਹਿਰ ਸਿੰਘ, ਜਤਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ, ਚੰਨ ਸਿੰਘ ਪੁੱਤਰ ਬੰਤਾ ਸਿੰਘ, ਮਿੰਦੋ ਬਾਈ ਪਤਨੀ ਸਿੰਗਾਰਾ ਸਿੰਘ, ਨਿੰਮੋ ਬਾਈ ਪਤਨੀ ਮਲਕੀਤ ਸਿੰਘ, ਪ੍ਰਵੀਨ ਕੌਰ ਪਤਨੀ ਅਵਤਾਰ ਸਿੰਘ ਵਾਸੀ ਪੀਰੇ ਕੇ ਉਤਾੜ ਗਾਲੀ-ਗਲੋਚ ਕਰ ਰਹੇ ਸਨ। ਉਨ੍ਹਾਂ ਦੇ ਮਨ੍ਹਾ ਕਰਨ 'ਤੇ ਉਨ੍ਹਾਂ ਵੱਲੋਂ ਉਸਦੇ ਘਰ ਉੱਪਰ ਇੱਟਾਂ-ਰੋੜੇ ਚਲਾਏ ਗਏ ਅਤੇ ਉਸ ਨਾਲ ਕੁੱਟਮਾਰ ਕੀਤੀ ਗਈ। ਇੱਟ ਮੂੰਹ 'ਤੇ ਲੱਗਣ ਕਰਕੇ ਉਸ ਦੇ ਨੱਕ ਅਤੇ ਦੰਦਾਂ 'ਤੇ ਗੰਭੀਰ ਸੱਟ ਲੱਗ ਗਈ। ਪੁਲਸ ਨੇ 7 ਵਿਅਕਤੀਆਂ 'ਤੇਪਰਚਾ ਦਰਜ ਕਰ ਲਿਆ ਹੈ।
ਕੈਦੀ ਨੂੰ ਮਿਲਣ ਆਇਆ ਭਰਾ ਦੇ ਗਿਆ ਨਸ਼ੀਲਾ ਪਦਾਰਥ, ਦੋਹਾਂ ਖ਼ਿਲਾਫ਼ ਪਰਚਾ ਦਰਜ
NEXT STORY