ਦਸੂਹਾ (ਝਾਵਰ)— ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਬੀਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ 17 ਮਈ ਤੱਕ ਲਾਕ ਡਾਊਨ ਦੀ ਮਿਆਦ ਵਧਾਈ ਗਈ ਹੈ। ਪੰਜਾਬ 'ਚ ਲੱਗੇ ਕਰਫਿਊ ਦਾ ਅਸਰ ਵਿਆਹਾਂ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਜ਼ਿਆਦਾਤਰ ਲੋਕ ਕਰਫਿਊ ਦੌਰਾਨ ਸਾਦੇ ਵਿਆਹਾਂ ਨੂੰ ਤਰਜੀਹ ਦੇ ਰਹੇ ਹਨ। ਅਜਿਹਾ ਹੀ ਕੁਝ ਮਾਮਲਾ ਦਸੂਹਾ 'ਚ ਵੀ ਦੇਖਣ ਨੂੰ ਮਿਲਿਆ, ਜਿੱਥੇ ਥੋੜ੍ਹੇ ਜਿਹੇ ਮੈਂਬਰਾਂ ਦੀ ਮੌਜੂਦਗੀ 'ਚ ਲਾੜਾ ਆਪਣੀ ਲਾੜੀ ਨੂੰ ਵਿਆਹ ਕੇ ਘਰ ਲੈ ਕੇ ਆ ਗਿਆ।
ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਡੇਰਾ ਬਾਬਾ ਬੰਨਾਂ ਰਾਮ ਉਡਰਾ ਵਿਖੇ ਸੰਤ ਬਾਬਾ ਜਸਪਾਲ ਸਿੰਘ ਉਡਰਾ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਟਰੱਸਟ ਦੀ ਅਗਵਾਈ ਹੇਠ ਲੋੜਵੰਦ ਪਰਿਵਾਰ ਦੀ ਲੜਕੀ ਮਨੂੰ ਕੁਮਾਰੀ ਪੁੱਤਰੀ ਸੇਵਾ ਸਿੰਘ ਦਾ ਸਾਦਾ ਵਿਆਹ ਆਦੋਚੱਕ ਦੇ ਹਰਦੀਪ ਸਿੰਘ ਪੁੱਤਰ ਜੀਤ ਸਿੰਘ ਨਾਲ ਹੋਇਆ। ਦੋਵੇਂ ਪਾਸੇ ਲਾੜਾ-ਲਾੜੀ ਸਮੇਤ ਪਰਿਵਾਰਾਂ ਦੇ 5-5 ਵਿਅਕਤੀ ਆਏ ਸਨ ਅਤੇ ਲਾਵਾਂ ਤੋਂ ਬਾਅਦ ਸਿਰਫ ਚਾਹ-ਪਾਣੀ ਪੀ ਕੇ ਹੀ ਡੋਲੀ ਨੂੰ ਰਵਾਨਾ ਕਰ ਦਿੱਤਾ ਗਿਆ। ਇਸ ਸਾਦੇ ਵਿਆਹ ਦੀ ਇਲਾਕੇ 'ਚ ਕਾਫੀ ਚਰਚਾ ਹੋ ਰਹੀ ਹੈ।
ਇਹ ਵੀ ਪੜ੍ਹੋ: ਬਾਹਰੋਂ ਆਉਣ ਵਾਲਿਆਂ 'ਤੇ ਹੁਣ ਨਵਾਂਸ਼ਹਿਰ ਪੁਲਸ ਇੰਝ ਰੱਖੇਗੀ ਨਿਗਰਾਨੀ, ਜਾਰੀ ਕੀਤੀ ਐਪ
ਪੰਜਾਬ ਨੂੰ ਅਪ੍ਰੈਲ ਮਹੀਨੇ 'ਚ 88 ਫੀਸਦੀ ਮਾਲੀ ਨੁਕਸਾਨ, ਕੈਪਟਨ ਨੇ 'ਸੋਨੀਆ' ਨੂੰ ਦੱਸਿਆ
NEXT STORY