ਬਨੂੰੜ (ਗੁਰਪਾਲ) - ਬੀਤੀ ਰਾਤ ਚੱਲੀ ਤੇਜ਼ ਹਨੇਰੀ ਕਾਰਨ ਨੇੜਲੇ ਪਿੰਡ ਬਾਸਮਾਂ ਦੇ ਵਸਨੀਕ ਅੰਗਹੀਣ ਤੇ ਗਰੀਬ ਦੇ ਮਕਾਨ ਦੀ ਛੱਤ ਡਿੱਗ ਜਾਣ 'ਤੇ ਇਸ ਹਾਦਸੇ 'ਚ ਕਮਰੇ ਵਿਚ ਸੁੱਤੇ ਪਏ 5 ਪਰਿਵਾਰਕ ਮੈਂਬਰਾਂ ਦੇ ਵਾਲ-ਵਾਲ ਬਚ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਬਿੱਟੂ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਅੰਗਹੀਣ ਤੇ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਦੇ ਕੋਲ ਰਹਿਣ ਲਈ ਦੋ ਕੱਚੇ ਕਮਰੇ ਹਨ। ਬੀਤੀ ਰਾਤ ਜਦੋਂ ਉਹ ਆਪਣੀ ਪਤਨੀ ਤੇ 3 ਬੱਚਿਆਂ ਨਾਲ ਕਮਰੇ ਵਿਚ 9 ਕੁ ਵਜੇ ਸੌਣ ਦੀ ਤਿਆਰੀ ਕਰ ਰਹੇ ਸਨ ਕਿ ਅਚਾਨਕ ਤੇਜ਼ ਹਨੇਰੀ ਕਾਰਨ ਉਸ ਦੇ ਸੌਣ ਵਾਲੇ ਕਮਰੇ ਦੀ ਛੱਤ ਡਿੱਗ ਗਈ। ਇਸ ਹਾਦਸੇ ਵਿਚ ਉਹ ਤੇ ਉਸ ਦਾ ਪਰਿਵਾਰ ਵਾਲ-ਵਾਲ ਬਚ ਗਿਆ ਪਰ ਕਮਰੇ ਵਿਚ ਪਿਆ ਸਾਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪਿੰਡ ਦੇ ਨੌਜਵਾਨ ਸੁਖਦਰਸ਼ਨ ਸਿੰਘ, ਪਰਮਜੀਤ ਸਿੰਘ, ਡਾ. ਭੁਪਿੰਦਰ ਸਿੰਘ ਮਨੌਲੀਸੂਰਤ ਤੋਂ ਇਲਾਵਾ ਹੋਰ ਵਸਨੀਕਾਂ ਨੇ ਸਰਕਾਰ ਤੋਂ ਗਰੀਬ ਪਰਿਵਾਰ ਨੂੰ ਯੋਗ ਮੁਆਵਾਜ਼ਾ ਦੇਣ ਦੇ ਨਾਲ-ਨਾਲ ਪੀੜਤ ਦੀ ਪਿਛਲੇ 6-7 ਸਾਲਾਂ ਤੋਂ ਰੁਕੀ ਹੋਈ ਪੈਨਸ਼ਨ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕੇ।
ਲਿਫਟਿੰਗ ਠੱਪ ; ਦਾਣਾ ਮੰਡੀ ਬੋਰੀਆਂ ਨਾਲ ਭਰੀ ਨੱਕੋ-ਨੱਕ
NEXT STORY