ਪਠਾਨਕੋਟ, (ਸ਼ਾਰਦਾ)- ਬੁੱਧਵਾਰ ਦੁਪਹਿਰ ਕਰੀਬ ਇਕ ਵਜੇ ਪੁੱਡਾ ਦੇ ਅਧਿਕਾਰੀ, ਮਾਲ ਵਿਭਾਗ ਅਤੇ ਪੁਲਸ ਫੋਰਸ ਤੇ ਜੇ. ਸੀ. ਬੀ. ਮਸ਼ੀਨ ਦਲ-ਬਲ ਦੇ ਨਾਲ ਲੈ ਕੇ ਢਾਂਗੂ ਖੇਤਰ ਵਿਚ ਬਣੀ ਹਾਊਸਿੰਗ ਬੋਰਡ ਕਾਲੋਨੀ ਜਿਥੇ ਜ਼ਿਆਦਾਤਰ ਪਰਿਵਾਰ ਅੱਤਵਾਦ ਦੇ ਕਾਲੇ ਦੌਰ ਦੇ ਸਮੇਂ ਨਾਲ ਸੂਬੇ ਦੇ ਵੱਖ-ਵੱਖ ਅੱਤਵਾਦ ਪ੍ਰਭਾਵਿਤ ਖੇਤਰਾਂ ਤੋਂ ਆ ਕੇ ਦਹਾਕਿਆਂ ਤੋਂ ਰਹਿ ਰਹੇ ਹਨ, ਵਿਚ ਬਣੀਆਂ ਦੁਕਾਨਾਂ, ਘਰਾਂ ਅਤੇ ਖੋਖਿਆਂ ਨੂੰ ਖਾਲੀ ਕਰਵਾਉਣ ਪੁੱਜੇ।
®ਇਸ ਵਿਭਾਗੀ ਕਾਰਵਾਈ ਦਾ ਉਥੇ ਰਹਿ ਰਹੇ ਪਰਿਵਾਰਾਂ ਅਤੇ ਦੁਕਾਨਦਾਰਾਂ ਨੇ ਤਿੱਖਾ ਵਿਰੋਧ ਜਤਾਇਆ। ਲੋਕਾਂ ਦੇ ਵਿਰੋਧ ਜਤਾਉਣ ਤੇ ਅਧਿਕਾਰੀਆਂ ਨੇ ਸੋਮਵਾਰ ਨੂੰ ਅੰਮ੍ਰਿਤਸਰ ਪੁੱਜ ਕੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਕਿਹਾ। ਉਥੇ ਹੀ ਇਸ ਵਿਭਾਗੀ ਕਾਰਵਾਈ ਵਿਰੁੱਧ ਉਥੇ ਰਹਿਣ ਵਾਲੇ ਪਰਿਵਾਰਾਂ ਅਤੇ ਦੁਕਾਨਦਾਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ।
®ਉਥੇ ਹੀ ਹਾਊਸਿੰਗ ਬੋਰਡ ਕਾਲੋਨੀ ਵਾਸੀ ਲੇਖਰਾਜ, ਰਤਨ ਲਾਲ, ਕਰਨੈਲ ਸਿੰਘ, ਸੁਰਿੰਦਰ ਕੁਮਾਰ, ਮੋਹਨ ਸਿੰਘ ਅਤੇ ਓਮ ਪ੍ਰਕਾਸ਼ ਆਦਿ ਨੇ ਆਪਣੀ ਦਾਸਤਾਨ ਬਿਆਨ ਕਰਦੇ ਹੋਏ ਕਿਹਾ ਕਿ ਅੱਤਵਾਦ ਦੇ ਦੌਰਾਨ ਉਹ ਅਤੇ ਉਨ੍ਹਾਂ ਦੇ ਪਰਿਵਾਰ ਇਸ ਖੇਤਰ ਨੂੰ ਛੱਡ ਕੇ ਦਿੱਲੀ ਚਲੇ ਗਏ ਸਨ। ਉਸ ਸਮੇਂ ਕੇਂਦਰ ਸਰਕਾਰ ਨੇ ਇਨ੍ਹਾਂ ਵਿਸਥਾਪਿਤਾਂ ਨੂੰ ਵਾਪਿਸ ਭੇਜ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਜਗ੍ਹਾ ਤੋਂ ਉਨ੍ਹਾਂ ਨੂੰ ਪਹਿਲਾਂ ਵੀ ਕਈ ਵਾਰ ਚੁੱਕਣ ਅਤੇ ਉਜਾਡ਼ਨ ਦੀ ਵਿਭਾਗੀ ਕੋਸ਼ਿਸ਼ ਕੀਤੀ ਗਈ ਹੈ। ਉਸ ਲਈ ਉਨ੍ਹਾਂ ਨੇ ਮਾਣਯੋਗ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਸੀ। ਸੁਪਰੀਮ ਕੋਰਟ ਦੇ ਅਨੁਸਾਰ ਪੰਜਾਬ ਸਰਕਾਰ ਨੇ ਸਾਲ 1986-87 ਦੌਰਾਨ ਇਥੇ ਸ਼ਰਨਾ ਦਿੱਤੀ ਸੀ ਅਤੇ ਕਾਰੋਬਾਰ ਕਰਨ ਲਈ 25-25 ਲੱਖ ਰੁਪਏ ਗ੍ਰਾਂਟ ਵੀ ਦਿੱਤੀ ਸੀ। ®ਅੱਜ ਪੁੱਡਾ ਦੇ ਅਧਿਕਾਰੀ ਪੂਰੇ ਦਲ-ਬਲ ਦੇ ਨਾਲ ਉਨ੍ਹਾਂ ਨੂੰ ਫਿਰ ਤੋਂ ਉਥੋਂ ਉਠਾਉਣ ਆਏ ਸਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕੋਈ ਵੀ ਇਸ ਬਾਰੇ ਨੋਟਿਸ ਜਾਰੀ ਨਹੀਂ ਕੀਤਾ ਗਿਆ। ਇਸ ਦੌਰਾਨ ਹਾਊਸਿੰਗ ਬੋਰਡ ਕਾਲੋਨੀ ਲਈ ਸੰਘਰਸ਼ ਕਰ ਰਹੀ ਪੰਜ ਮੈਂਬਰਾਂ ਦੀ ਕਮੇਟੀ ਮੈਂਬਰ ਰਤਨ ਲਾਲ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਮਾਣਯੋਗ ਸੁਪਰੀਮ ਕੋਰਟ ਵੱਲੋਂ ਜਾਰੀ ਆਰਡਰਾਂ ਦੀ ਕਾਪੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਲੋਕਾਂ ਨੂੰ ਆਵਾਸ ਮੁਹੱਈਆ ਕਰਵਾਉਣ ਦੇ ਦਾਅਵੇ ਕਰ ਰਹੀ ਹੈ ਉਥੇ ਹੀ ਦੂਜੇ ਪਾਸੇ ਵਸੇ ਹੋਏ ਘਰਾਂ ਨੂੰ ਉਜਾਡ਼ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਅੱਗੇ ਫਿਰ ਸੰਘਰਸ਼ ਦਾ ਰਸਤਾ ਅਪਨਾਉਣਗੇ। ਪੁੱਡਾ ਅਧਿਕਾਰੀਆਂ ਨੇ ਲੋਕਾਂ ਨੂੰ ਇਕ ਹਫ਼ਤੇ ਦਾ ਸਮੇਂ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼ ਵਿਭਾਗ ਦੇ ਕੋਲ ਲੈ ਕੇ ਪੁੱਜੇ।
‘ਇਸ ਬਾਰੇ ਗੱਲ ਜਦੋਂ ਪੁੱਡਾ ਦੇ ਅੰਮ੍ਰਿਤਸਰ ਤੋਂ ਕਾਰਵਾਈ ਕਰਨ ਲਈ ਆਏ ਐੱਸ.ਡੀ.ਓ. ਦੇ ਉਸ ਦੇ ਮੋਬਾਇਲ ਨੰ.84274-27729 ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕੋਈ ਤਸੱਲੀਬਖਸ਼ ਉੱਤਰ ਨਾ ਦਿੰਦੇ ਹੋਏ ਅੰਮ੍ਰਿਤਸਰ ਦਫ਼ਤਰ ਆ ਕੇ ਗੱਲ ਕਰਨ ਨੂੰ ਕਿਹਾ। ਇਸ ਦੇ ਬਾਅਦ ਆਪਣੀ ਵਿਵਸਥਾ ਦੱਸਦੇ ਹੋਏ ਬਾਅਦ ਵਿਚ ਸੰਪਰਕ ਕਰਨ ਨੂੰ ਕਿਹਾ।’
‘ਦੂਜੇ ਪਾਸੇ ਤਹਿਸੀਲਦਾਰ ਪਠਾਨਕੋਟ ਪਰਮਪ੍ਰੀਤ ਸਿੰਘ ਗੋਰਾਇਆ ਨੇ ਸੰਪਰਕ ਕਰਨ ਤੇ ਕਿਹਾ ਕਿ ਉਹ ਬਤੌਰ ਇਸ ਵਿਭਾਗੀ ਕਾਰਵਾਈ ਵਿਚ ਡਿਊਟੀ ਮੈਜਿਸਟਰੇਟ ਦੇ ਗਏ ਸਨ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਵਿਰੋਧ ਹੋਣ ਤੇ ਅਣਹੋਣੀ ਘਟਨਾ ਨਾ ਵਾਪਰੇ ਅਤੇ ਲਾ ਐਂਡ ਆਰਡਰ ਕਾਇਮ ਰਹੇ।’
ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਅੱਖਾਂ ’ਚ ਮਿਰਚਾਂ ਪਾ ਕੇ ਡਿਸਟਰੀਬਿਊਟਰ ਲੁੱਟਿਆ
NEXT STORY