ਲੁਧਿਆਣਾ (ਹਿਤੇਸ਼) : ਅਕਾਲੀ ਦਲ ਅਤੇ ਭਾਜਪਾ ਦੇ ਵਿਚਕਾਰ ਦੋਬਾਰਾ ਗਠਜੋੜ ਹੋਣ ਦੀਆਂ ਅਟਕਲਾਂ ਨੂੰ ਭਲਾ ਹੀ ਸੁਖਬੀਰ ਬਾਦਲ ਅਤੇ ਪੰਜਾਬ ਇੰਚਾਰਜ ਵਿਜੇ ਰੂਪਾਨੀ ਵੱਲੋਂ ਫਿਲਹਾਲ ਖਾਰਿਜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਸਿਆਸੀ ਗਲਿਆਰਿਆਂ ਵਿਚ ਇਸ ਨੂੰ ਲੈ ਕੇ ਸੰਭਾਵਨਾ ਹੁਣ ਵੀ ਬਰਕਰਾਰ ਹੈ। ਜਿਸ ਨੂੰ ਲੈ ਕੇ ਇਹ ਚਰਚਾ ਵੀ ਸੁਣਨ ਨੂੰ ਮਿਲ ਰਹੀ ਹੈ ਕਿ ਭਾਜਪਾ ਦੇ ਨਾਲ ਦੋਬਾਰਾ ਗਠਜੋੜ ਹੋਣ ਮਗਰੋਂ ਅਕਾਲੀ ਦਲ ਦੇ ਪੁਰਾਣੇ ਦੁਸ਼ਮਣ ਇਕ ਪਲੇਟਫਾਰਮ ’ਤੇ ਕਿਵੇਂ ਇਕੱਠੇ ਹੋਣਗੇ।
ਇਨ੍ਹਾਂ ਵਿਚ ਅਕਾਲੀ ਦਲ ਦੇ ਉਹ ਪੁਰਾਣੇ ਨੇਤਾ ਵੀ ਸ਼ਾਮਲ ਹਨ, ਜੋ ਕੁਝ ਸਮਾਂ ਪਹਿਲਾਂ ਸੁਖਬੀਰ ਬਾਦਲ ਖ਼ਿਲਾਫ਼ ਮੋਰਚਾ ਖੋਲ੍ਹ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ। ਜਿਸ ਵਿਚ ਮੁੱਖ ਰੂਪ ਵਿਚ ਮਨਜਿੰਦਰ ਸਿਰਸਾ, ਚਰਨਜੀਤ ਅਟਵਾਲ, ਇੰਦਰ ਇਕਬਾਲ ਅਟਵਾਲ, ਸਰੂਪ ਚੰਦ ਸਿੰਗਲਾ, ਬੋਨੀ ਅਜਨਾਲਾ, ਸਰਬਜੀਤ ਮੱਕੜ, ਮਹਿੰਦਰ ਕੌਰ ਜੋਸ਼, ਅਵਿਨਾਸ਼ ਚੰਦਰ, ਜਗਦੀਪ ਸਿੰਘ ਨਕਈ, ਕਰਨਵੀਰ ਟੋਹੜਾ ਦੇ ਨਾਮ ਲਏ ਜਾ ਸਕਦੇ ਹਨ। ਇਸ ਦੇ ਇਲਾਵਾ ਅਕਾਲੀ ਦਲ ਨਾਲ ਬਗਾਵਤ ਕਰਨ ਵਾਲੇ ਸੁਖਦੇਵ ਸਿੰਘ ਢੀਂਡਸਾ ਅਤੇ ਬੈਂਸ ਗਰੁੱਪ ਦੇ ਕਈ ਸੀਨੀਅਰ ਨੇਤਾ ਇਸ ਸਮੇਂ ਭਾਜਪਾ ਦੇ ਨਾਲ ਗਠਜੋੜ ਵਿਚ ਸ਼ਾਮਲ ਹਨ।
ਇਹ ਵੀ ਪੜ੍ਹੋ- ਪੰਜਾਬ ਤੋਂ ਮੀਲਾਂ ਦੂਰ ਟੁੱਟੀ ਸਾਹਾਂ ਦੀ ਡੋਰੀ, ਨੌਜਵਾਨ ਦੀ ਮੌਤ ਨਾਲ ਪਰਿਵਾਰ 'ਚ ਪਸਰਿਆ ਮਾਤਮ
ਇਸੇ ਤਰਾਂ ਕੈਪਟਨ ਅਮਰਿੰਦਰ ਸਿੰਘ ਦੇ ਇਲਾਵਾ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਕਈ ਇਸ ਤਰ੍ਹਾਂ ਦੇ ਨੇਤਾਵਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਜੋ ਕਾਂਗਰਸ ਵਿਚ ਰਹਿਣ ਦੇ ਦੌਰਾਨ ਅਕਾਲੀ ਦਲ ਤੋਂ ਲੜਾਈ ਲੜ ਰਹੇ ਸੀ। ਇਸ ਲਿਸਟ ਵਿਚ ਭਾਜਪਾ ਵਲੋਂ ਕੁਝ ਦਿਨ ਪਹਿਲਾ ਪੰਜਾਬ ਪ੍ਰਧਾਨ ਬਣਾਏ ਗਏ ਸੁਨੀਲ ਜਾਖੜ ਦਾ ਨਾਮ ਲੈਣਾ ਵੀ ਗਲਤ ਨਹੀਂ ਹੋਵੇਗਾ। ਇਸ ਦੌਰ ਵਿਚ ਜੇਕਰ ਭਾਜਪਾ ਦੇ ਨਾਲ ਦੋਬਾਰਾ ਗਠਜੋੜ ਦੇ ਬਾਅਦ ਅਕਾਲੀ ਦਲ ਦੇ ਇਹ ਪੁਰਾਣੇ ਦੁਸ਼ਮਣ ਇਕ ਪਲੇਟਫਾਰਮ ’ਤੇ ਇਕੱਠੇ ਹੁੰਦੇ ਹਨ ਤਾਂ ਪੰਜਾਬ ਦੀ ਸਿਆਸਤ ਵਿਚ ਦਿਲਚਸਪ ਨਜ਼ਾਰਾ ਵੇਖਣ ਨੂੰ ਮਿਲੇਗਾ।
ਮਨਪ੍ਰੀਤ ਬਾਦਲ ਵਲੋਂ ਪਰਦੇ ਦੇ ਪਿਛੇ ਭੂਮਿਕਾ ਨਿਭਾਉਣ ਦੀ ਚਰਚਾ
ਭਾਵੇਂ ਕਿ ਅਕਾਲੀ ਦਲ ਦੇ ਪੁਰਾਣੇ ਦੁਸ਼ਮਣਾਂ ਦੀ ਲਿਸਟ ਵਿਚ ਮਨਪ੍ਰੀਤ ਬਾਦਲ ਦਾ ਨਾਮ ਵੀ ਸ਼ਾਮਲ ਹੈ ਪਰ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਦੇ ਬਾਅਦ ਉਨ੍ਹਾਂ ਦੇ ਸੁਖਬੀਰ ਬਾਦਲ ਦੇ ਨਾਲ ਰਿਸ਼ਤਿਆਂ ਵਿਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੂੰ ਲੈ ਕੇ ਚਰਚਾ ਹੈ ਕਿ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਦੇ ਬਾਅਦ ਮਨਪ੍ਰੀਤ ਬਾਦਲ ਦੀ ਭਾਜਪਾ ਹਾਈਕਮਾਨ ਵਿਚ ਚੰਗੀ ਪਕੜ ਬਣ ਗਈ ਹੈ ਅਤੇ ਉਨ੍ਹਾਂ ਵੱਲੋਂ ਅਕਾਲੀ ਦਲ ਦੇ ਨਾਲ ਦੋਬਾਰਾ ਗਠਜੋੜ ਦੇ ਲਈ ਪਰਦੇ ਦੇ ਪਿੱਛੇ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।
ਇਹ ਵੀ ਪੜ੍ਹੋ- ਚੱਬੇਵਾਲ 'ਚ ਦੋ ਕਾਰਾਂ ਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ, ਨਿਹੰਗ ਸਿੰਘ ਦੀ ਹੋਈ ਮੌਤ
ਤਾਂ ਫਿਰ ਬਸਪਾ ਦਾ ਕੀ ਹੋਵੇਗਾ
ਭਲੇ ਹੀ ਸੁਖਬੀਰ ਬਾਦਲ ਵੱਲੋਂ ਭਾਜਪਾ ਦੇ ਨਾਲ ਦੋਬਾਰਾ ਸਮਝੌਤਾ ਹੋਣ ਦੀ ਚਰਚਾ ਦੇ ਵਿਚਕਾਰ ਉਨਾਂ ਦਾ ਮੌਜੂਦਾ ਬਸਪਾ ਦੇ ਨਾਲ ਗਠਜੋੜ ਹੋਣ ਦੀ ਗੱਲ ਕਹੀ ਗਈ ਹੈ ਪਰ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਜੇਕਰ ਭਾਜਪਾ ਦੇ ਨਾਲ ਅਕਾਲੀ ਦਲ ਦਾ ਦੁਬਾਰਾ ਸਮਝੌਤਾ ਹੁੰਦਾ ਹੈ ਤਾਂ ਬਸਪਾ ਦਾ ਕੀ ਹੋਵੇਗਾ, ਜਿਸ ਦੇ ਨਾਲ ਮਿਲ ਕੇ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਲੜੀਆਂ ਸਨ ਅਤੇ ਹੁਣ ਨਗਰ ਨਿਗਮ ਅਤੇ ਲੋਕ ਸਭਾ ਚੋਣਾਂ ਇਕੱਠੇ ਲੜਨ ਦੀ ਤਿਆਰ ਹੋ ਰਹੀ ਹੈ। ਹੁਣ ਬਸਪਾ ਪੰਜਾਬ ਵਿਚ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ 'ਚ ਸ਼ਾਮਲ ਨਹੀਂ ਹੋ ਸਕਦੀ ਕਿਉਂਕਿ ਉਨ੍ਹਾਂ ਦਾ ਨੈਸ਼ਨਲ ਲੈਵਲ ’ਤੇ ਭਾਜਪਾ ਦੇ ਨਾਲ ਕੋਈ ਸਮਝੌਤਾ ਨਹੀਂ ਹੈ।
ਇਹ ਵੀ ਪੜ੍ਹੋ- ਪਟਿਆਲਾ ਤੋਂ ਵੱਡੀ ਖ਼ਬਰ: ਕਰੰਟ ਲੱਗਣ ਨਾਲ 2 ਮਹੀਨੇ ਦੀ ਗਰਭਵਤੀ ਤੇ 10 ਮਹੀਨਿਆਂ ਦੀ ਬੱਚੀ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਜਲੰਧਰ 'ਚ ਪੱਖਾ ਚਲਾਉਣ ਲੱਗਿਆਂ ਝੁਲਸੀ 13 ਸਾਲਾ ਬੱਚੀ, ਮਾਂ ਨੇ ਰੋ-ਰੋ ਕੇ ਦੱਸੀ ਸਾਰੀ ਗੱਲ
NEXT STORY