ਨਵੀਂ ਦਿੱਲੀ/ਚੰਡੀਗੜ੍ਹ : ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਐੱਚ. ਐੱਸ. ਫੂਲਕਾ ਨੇ ਸਿੱਖ ਦੰਗਿਆਂ ਦੇ ਮੁੱਦੇ 'ਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ 'ਡਿਬੇਟ' ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ। ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਵਲੋਂ ਬੀਤੇ ਦਿਨ ਦਿੱਲੀ ਕਾਂਗਰਸ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਨਾਲ ਪਹਿਲੀ ਲਾਈਨ 'ਚ ਟਾਈਟਲਰ ਦੇ ਬੈਠਣ 'ਤੇ ਸਿੱਖਾਂ ਨੇ ਇਤਰਾਜ਼ ਜ਼ਾਹਰ ਕੀਤਾ ਸੀ, ਜਿਸ ਤੋਂ ਬਾਅਦ ਟਾਈਟਲਰ ਇਕ ਵਾਰ ਫਿਰ ਚਰਚਾ 'ਚ ਆ ਗਏ।
ਫੂਲਕਾ ਨੇ ਕਿਹਾ ਕਿ ਪੈਸੇ ਦੇ ਜ਼ੋਰ 'ਤੇ ਟਾਈਟਲਰ ਨੇ ਕਲੋਜ਼ਰ ਰਿਪੋਰਟ ਲਈ ਸੀ, ਜੋ ਕਿ ਹਾਈਕੋਰਟ ਵਲੋਂ ਰੱਦ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਟਾਈਟਲਰ ਸਿੱਖਾਂ ਦਾ ਕਾਤਲ ਹੈ। ਇਸ ਮੌਕੇ ਫੂਲਕਾ ਨੇ ਕਾਂਗਰਸ 'ਤੇ ਵੀ ਨਿਸ਼ਾਨੇ ਸਾਧੇ। ਇਸ ਤੋਂ ਇਲਾਵਾ ਕਾਂਗਰਸੀ ਆਗੂ ਕੁਲਬੀਰ ਸਿੰਘ ਜ਼ੀਰਾ ਦੇ ਸਮਰਥਨ 'ਚ ਉਤਰੇ ਫੂਲਕਾ ਨੇ ਕਿਹਾ ਕਿ ਜ਼ੀਰਾ ਦੀ ਗੱਲ ਸੁਣਨੀ ਚਾਹੀਦੀ ਹੈ ਨਾ ਕਿ ਉਸ ਦੀ ਆਵਾਜ਼ ਨੂੰ ਦਬਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁਲਬੀਰ ਜ਼ੀਰਾ ਨੇ ਜਿਨ੍ਹਾਂ ਲੋਕਾਂ ਦਾ ਨਾਂ ਲਿਆ ਹੈ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਰਾਮ ਰਹੀਮ ਨੂੰ ਅੱਜ ਹੋਵੇਗੀ ਸਜ਼ਾ, ਬਠਿੰਡਾ 'ਚ ਵਧੀ ਸੁਰੱਖਿਆ
NEXT STORY