ਪਟਿਆਲਾ (ਮਨਦੀਪ ਜੋਸਨ, ਰਾਜੇਸ਼ ਪੰਜੌਲਾ, ਰਾਣਾ) : ਲਗਾਤਾਰ ਵਿੱਤੀ ਸੰਕਟ ਵੱਲ ਵੱਧ ਰਹੇ ਪੰਜਾਬ ਨੂੰ ਬਚਾਉਣ ਲਈ ਆਖਿਰ ਅੱਜ ਬਾਕੀ ਜ਼ਿਲ੍ਹਿਆਂ ਦੇ ਨਾਲ-ਨਾਲ ਜ਼ਿਲ੍ਹਾ ਪਟਿਆਲਾ ਦੇ ਕੁਲੈਕਟਰ ਰੇਟਾਂ ’ਚ 35 ਤੋਂ 55 ਫੀਸਦੀ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ। ਇਸ ਦਾ ਆਮ ਲੋਕਾਂ ਤੇ ਵੱਖ-ਵੱਖ ਐਸੋਸੀਏਸ਼ਨਾਂ ਵੱਲੋਂ ਵਿਰੋਧ ਵੀ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਹੀ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜਿਆ ਹੋਇਆ ਹੈ। ਹੁਣ ਇਸ ਵਾਧੇ ਨੇ ਲੋਕਾਂ ਨੂੰ ਹੋਰ ਪ੍ਰੇਸ਼ਾਨ ਕਰ ਦਿੱਤਾ ਹੈ। ਹਾਲਾਂਕਿ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀ ਇਸ ਨੂੰ ਰੂਟੀਨ ਵਾਧਾ ਦੱਸ ਰਹੇ ਹਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਵਿੱਤ ਕਮਿਸ਼ਨ ਤੋਂ ਪੰਜਾਬ ਲਈ ਲਈ ਮੰਗਿਆ ਵਿਸ਼ੇਸ਼ ਪੈਕੇਜ
ਮਿੰਨੀ ਸਕੱਤਰੇਤ ਦੇ ਈ-ਬਲਾਕ ਸਥਿਤ ਸਬ-ਰਜਿਸਟਰਾਰ ਦਫ਼ਤਰ ’ਚ ਅੱਜ ਤੋਂ ਲਾਗੂ ਹੋਏ ਨਵੇਂ ਜ਼ਮੀਨੀ ਕੁਲੈਕਟਰ ਰੇਟਾਂ ਨਾਲ ਪ੍ਰਾਪਰਟੀ ਦੀ ਰਜਿਸਟਰੀ ਹੋਵੇਗੀ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵੇਂ ਜ਼ਮੀਨੀ ਕੁਲੈਕਟਰ ਰੇਟਾਂ ਨੂੰ ਲਾਗੂ ਕਰ ਦਿੱਤਾ ਗਿਆ ਹੈ। ਰੀਅਲ ਅਸਟੇਟ ਕਾਰੋਬਾਰੀਆਂ ਦਾ ਆਖਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਫ਼ੈਸਲਾ ਰੀਅਲ ਅਸਟੇਟ ਕਾਰੋਬਾਰ ਨੂੰ ਮੰਦੀ ਦੀ ਮਾਰ ਵੱਲ ਲਿਜਾਣ ਵਾਲਾ ਹੈ। ਉਨ੍ਹਾਂ ਕਿਹਾ ਕਿ 3 ਵਾਰ ਮੀਟਿੰਗਾਂ ਕੀਤੀਆਂ ਅਤੇ ਸੁਝਾਅ ਵੀ ਲਏ ਪਰ ਪ੍ਰਸ਼ਾਸਨ ਨੇ ਕਿਸੇ ਦੀ ਵੀ ਨਹੀਂ ਸੁਣੀ ਅਤੇ ਆਪਣੇ ਫ਼ੈਸਲੇ ਨੂੰ ਲਾਗੂ ਕਰ ਦਿੱਤਾ, ਜਿਸ ਨੂੰ ਲੈ ਕੇ ਰੀਅਲ ਅਸਟੇਟ ਕਾਰੋਬਾਰੀਆਂ ’ਚ ਰੋਸ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਨਾਬਾਲਗ ਬੱਚਿਆਂ ਦੇ ਮਾਪਿਆਂ ਲਈ ਅਹਿਮ ਖ਼ਬਰ, ਪੰਜਾਬ 'ਚ ਜਾਰੀ ਹੋਇਆ ਸਖ਼ਤ ਫ਼ਰਮਾਨ
ਰਜਿਸਟਰੀਆਂ ਦਾ ਕੰਮ ਰਿਹਾ ਬੰਦ
ਦੱਸਣਯੋਗ ਹੈ ਕਿ ਸਬ-ਰਜਿਸਟਰਾਰ ਦਫ਼ਤਰ ’ਚ ਪ੍ਰਾਪਰਟੀਆਂ ਦੀ ਰਜਿਸਟਰੀ ਕਰਨ ਦਾ ਕੰਮ ਵੀ ਮੁਕੰਮਲ ਤੌਰ ’ਤੇ ਬੰਦ ਹੀ ਰੱਖਿਆ ਗਿਆ ਹੈ। ਜਿਹੜੇ ਲੋਕ ਰਜਿਸਟਰੀਆਂ ਕਰਵਾਉਣ ਆਉਣ ਵਾਲੇ ਸੀ, ਨੂੰ ਵਸੀਕਾ ਨਵੀਸਾਂ ਨੇ ਪਹਿਲਾਂ ਹੀ ਫੋਨ ਕਰ ਕੇ ਦਫ਼ਤਰ ’ਚ ਨਾ ਆਉਣ ਲਈ ਆਖ ਦਿੱਤਾ। ਜਾਣਕਾਰੀ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵੇਂ ਜ਼ਮੀਨੀ ਕੁਲੈਕਟਰ ਰੇਟਾਂ ਦੀ ਲਿਸਟ ਜਾਰੀ ਕੀਤੀ ਗਈ। ਲਿਸਟ ਜਾਰੀ ਹੋਣ ਤੋਂ ਬਾਅਦ ਸਬ-ਰਜਿਸਟਰਾਰ ਦਫ਼ਤਰ ਕਰਮਚਾਰੀਆਂ ਵੱਲੋਂ ਇਨ੍ਹਾਂ ਨਵੇਂ ਜ਼ਮੀਨੀ ਕੁਲੈਕਟਰ ਰੇਟਾਂ ਨੂੰ ਕੰਪਿਊਟਰ ’ਚ ਦਰਜ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਦੇਰ ਸ਼ਾਮ ਤੱਕ ਦਫ਼ਤਰੀ ਮੁਲਾਜ਼ਮ ਨਵੇਂ ਕਲੈਕਟਰ ਰੇਟਾਂ ਨੂੰ ਕੰਪਿਊਟਰ ’ਚ ਦਰਜ ਕਰਦੇ ਰਹੇ ਤਾਂ ਕਿ ਮੰਗਲਵਾਰ ਨੂੰ ਲਾਗੂ ਕੀਤੇ ਗਏ ਜ਼ਮੀਨੀ ਕੁਲੈਕਟਰ ਰੇਟ ਦੇ ਹਿਸਾਬ ਨਾਲ ਪ੍ਰਾਪਰਟੀ ਦੀ ਰਜਿਸਟਰੀ ਹੋ ਸਕੇ।
ਇਹ ਵੀ ਪੜ੍ਹੋ : ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਚੰਨ ਚਾੜ੍ਹ ਗਈ ਸੱਜ-ਵਿਆਹੀ ਲਾੜੀ, CCTV ਦੇਖ ਸਹੁਰਿਆਂ ਦੇ ਉੱਡੇ ਹੋਸ਼
ਰੀਅਲ ਐਸਟੇਟ ਕਾਰੋਬਾਰ ਨੂੰ ਮੰਦੀ ਦੀ ਮਾਰ ਵੱਲ ਲਿਜਾਉਣ ਵਾਲਾ ਫ਼ੈਸਲਾ : ਰਾਣਾ
ਜ਼ਮੀਨੀ ਕੁਲੈਕਟਰ ਰੇਟ ’ਚ ਵਾਧੇ ਦੇ ਮਾਮਲੇ ਨੂੰ ਲੈ ਕੇ ਪੰਜਾਬ ਕਾਲੋਨਾਈਜ਼ਰ ਐਂਡ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੀ ਮੀਟਿੰਗ ਹੋਈ, ਜਿਸ ’ਚ ਕੁਲੈਕਟਰ ਰੇਟਾਂ ’ਚ ਹੋਏ ਵਾਧੇ ’ਤੇ ਰੋਸ ਪ੍ਰਗਟਾਇਆ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਰਾਣਾ ਨੇ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਜ਼ਮੀਨੀ ਕੁਲੈਕਟਰ ਰੇਟ ’ਚ ਵਾਧੇ ਦਾ ਫ਼ੈਸਲਾ ਰੀਅਲ ਐਸਟੇਟ ਕਾਰੋਬਾਰ ਨੂੰ ਮੰਦੀ ਦੀ ਮਾਰ ਵੱਲ ਲਿਜਾਣ ਵਾਲਾ ਹੈ।
ਇਹ ਵੀ ਪੜ੍ਹੋ : ਜ਼ਮੀਨੀ ਵਿਵਾਦ 'ਚ ਜੀਜੇ ਨੇ ਅਗਵਾ ਕਰਵਾਇਆ ਸਾਲ਼ਾ, ਪੁਲਸ ਜਾਂਚ ਸਾਹਮਣੇ ਆਏ ਸੱਚ ਨੇ ਉਡਾਏ ਹੋਸ਼
ਐਗਰੀਕਲਚਰ ਲੈਂਡ ਦਾ ਨਵਾਂ ਰੇਟ ਡੇਢ ਕਰੋੜ ਰੁਪਏ
ਪਟਿਆਲਾ ਸ਼ਹਿਰ ’ਚ ਐਗਰੀਕਲਚਰ ਲੈਂਡ ਦਾ ਨਵਾਂ ਰੇਟ ਡੇਢ ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਬਡੂੰਗਰ ’ਚ ਵੀ ਰੇਟ ਡੇਢ ਕਰੋੜ ਹੋਵੇਗਾ। ਝਿੱਲ ’ਚ ਇਹ ਰੇਟ 80 ਲੱਖ ਹੋਵੇਗਾ। ਰਸੂਲਪੁਰ ਸੈਦਾਂ ’ਚ ਰੇਟ 1 ਕਰੋੜ ਰੁਪਏ ਹੋਵੇਗਾ। ਇਸੇ ਤਰ੍ਹਾਂ ਹੋਰ ਵੱਖ-ਵੱਖ ਥਾਵਾਂ ’ਤੇ ਇਹ ਰੇਟ ਬਣਾਏ ਗਏ ਹਨ।
ਨਵੇਂ ਕੁਲੈਕਟਰ ਰੇਟ ਨਹੀਂ ਬਣਨਗੇ ਬੋਝ : ਡੀ. ਸੀ.
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦਾ ਆਖਣਾ ਹੈ ਕਿ ਨਵੇਂ ਜ਼ਮੀਨੀ ਕੁਲੈਕਟਰ ਰੇਟ ਲਾਗੂ ਕਰ ਦਿੱਤੇ ਗਏ ਹਨ। ਸਬ-ਰਜਿਸਟਰਾਰ ਦਫ਼ਤਰ ’ਚ ਨਵੇਂ ਜ਼ਮੀਨੀ ਕਲੈਕਟਰ ਰੇਟ ਦੇ ਹਿਸਾਬ ਨਾਲ ਹੀ ਪ੍ਰਾਪਰਟੀ ਦੀ ਰਜਿਸਟਰੀ ਹੋਵੇਗੀ। ਇਹ ਕਲੈਕਟਰ ਰੇਟ ਸੋਮਵਾਰ ਨੂੰ ਹੀ ਲਾਗੂ ਕਰ ਦਿੱਤੇ ਗਏ ਹਨ। ਇਹ ਕੋਈ ਲੋਕਾਂ ’ਤੇ ਵਾਧੂ ਬੋਝ ਨਹੀਂ ਬਣਨਗੇ।
ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਘਟਨਾ, ਪਤੀ ਨੇ ਕੁਹਾੜੀ ਨਾਲ ਵੱਢ ਕੇ ਕਤਲ ਕੀਤੀ ਪਤਨੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Gym ਜਾਣ ਦੇ ਬਹਾਨੇ ਘਰੋਂ ਲੈ ਗਏ 3 ਦੋਸਤ, ਹੱਥ ਬੰਨ੍ਹ ਕੇ ਸਿਰ ’ਤੇ ਮਾਰੀ ਗੋਲ਼ੀ
NEXT STORY