ਚੰਡੀਗੜ੍ਹ (ਪਾਲ) : ਬੀਤੇ ਦਿਨ ਮੀਂਹ ਪੈਣ ਕਾਰਨ ਠੰਡਕ ਤਾਂ ਬਣ ਗਈ ਸੀ ਪਰ ਐਤਵਾਰ ਨੂੰ ਹੁੰਮਸ ਨੇ ਪਰੇਸ਼ਾਨ ਕਰ ਦਿੱਤਾ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਸੋਮਵਾਰ ਨੂੰ ਮੀਂਹ ਦਾ ਅਲਰਟ ਦਿੱਤਾ ਹੈ। ਐਤਵਾਰ ਨੂੰ ਦਿਨ ਭਰ ਬੱਦਲ ਆਉਂਦੇ-ਜਾਂਦੇ ਰਹੇ ਪਰ ਮੀਂਹ ਨਹੀਂ ਪਿਆ। ਦਿਨ ਦੇ ਤਾਪਮਾਨ ’ਚ ਵੀ 2 ਡਿਗਰੀ ਦਾ ਵਾਧਾ ਦੇਖਿਆ ਗਿਆ ਹੈ। ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਦਰਜ ਕੀਤਾ ਗਿਆ। ਬੀਤੀ ਰਾਤ ਦਾ ਘੱਟੋ-ਘੱਟ ਤਾਪਮਾਨ 26.2 ਡਿਗਰੀ ਦਰਜ ਕੀਤਾ ਗਿਆ।
ਸ਼ਹਿਰ ’ਚ 24 ਘੰਟਿਆਂ ’ਚ 16 ਮਿਲੀਮੀਟਰ ਮੀਂਹ ਪਿਆ ਹੈ। ਫ਼ਿਲਹਾਲ ਮਾਨਸੂਨ ਜ਼ਿਆਦਾ ਮਜ਼ਬੂਤ ਨਜ਼ਰ ਨਹੀਂ ਆ ਰਿਹਾ। ਕੇਂਦਰ ਨੇ ਅਗਲੇ ਪੰਜ ਦਿਨਾਂ ’ਚੋਂ 3 ਦਿਨ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ’ਚ ਤਾਪਮਾਨ ’ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ। ਵੱਧ ਤੋਂ ਵੱਧ ਤਾਪਮਾਨ 35 ਤੋਂ 36 ਡਿਗਰੀ ਤੱਕ ਰਹੇਗਾ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 27 ਤੋਂ 28 ਡਿਗਰੀ ਤੱਕ ਜਾ ਸਕਦਾ ਹੈ।
i20 ਕਾਰ 'ਚ ਜਾ ਰਹੇ ਦੋਸਤਾਂ ਨੂੰ ਪੁਲਸ ਨੇ ਰੋਕਿਆ, ਤਲਾਸ਼ੀ ਦੌਰਾਨ ਮਿਲੀ ਹੈਰੋਇਨ
NEXT STORY