ਸੰਗਰੂਰ (ਰਾਜੇਸ਼, ਹਨੀ ਕੋਹਲੀ, ਅੱਤਰੀ, ਵਿਕਾਸ)- ਥਾਣਾ ਭਵਾਨੀਗੜ੍ਹ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਕਿਸੇ ਝਗੜੇ ਦੇ ਮਾਮਲੇ ਵਿਚ ਸਮਝੌਤੇ ਲਈ ਪਹੁੰਚੀਆਂ ਦੋ ਧਿਰਾਂ ਵਿਚੋਂ ਇਕ ਧਿਰ ਦੀ ਔਰਤ ਨੇ ਦੂਜੇ ਧਿਰ ਦੇ ਇਕ ਵਿਅਕਤੀ 'ਤੇ ਪੁਲਸ ਮੁਲਾਜ਼ਮਾਂ ਦੀ ਹਾਜ਼ਰੀ ਵਿਚ ਜੁੱਤੀ ਮਾਰ ਦਿੱਤੀ ਅਤੇ ਇਕ ਹੋਰ ਔਰਤ ਦੇ ਥੱਪੜ ਮਾਰ ਦਿੱਤਾ। ਜਿਸ ਤੋਂ ਬਾਅਦ ਮਸਲਾ ਹੋਰ ਵਿਗੜ ਗਿਆ ਅਤੇ ਪਹਿਲੀ ਧਿਰ ਦੇ ਵਿਅਕਤੀਆਂ ਨੇ ਜੁੱਤੀ ਮਾਰਨ ਵਾਲੀ ਔਰਤ ਵਿਰੁੱਧ ਕੋਈ ਕਾਰਵਾਈ ਨਾ ਕੀਤੇ ਜਾਣ ਕਰ ਕੇ ਪੁਲਸ ਪ੍ਰਸ਼ਾਸਨ 'ਤੇ ਪੱਖਪਾਤ ਦੇ ਦੋਸ਼ ਲਾਉਂਦਿਆਂ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਪੂਰੇ ਮਾਮਲੇ ਸਬੰਧੀ ਕੌਂਸਲਰ ਸੰਜੀਵ ਲਾਲਕਾ ਨੇ ਦੱਸਿਆ ਕਿ ਉਸ ਦੇ ਤਾਏ ਦੇ ਲੜਕੇ ਦੇ ਸਮਾਣਾ ਵਿਖੇ ਵਿਆਹੀ ਇਕ ਔਰਤ ਨਾਲ ਚੱਲ ਰਹੇ ਝਗੜੇ ਸਬੰਧੀ ਪੁਲਸ ਨੇ ਦੂਜੀ ਧਿਰ ਸਮੇਤ ਸਮਝੌਤੇ ਲਈ ਥਾਣੇ ਬੁਲਾਇਆ ਸੀ। ਉਸ ਨੇ ਕਿਹਾ ਕਿ ਜਦੋਂ ਦੋਵੇਂ ਧਿਰਾਂ ਥਾਣੇ ਵਿਚ ਬੈਠੀਆਂ ਸਨ। ਇਸੇ ਦੌਰਾਨ ਪੁਲਸ ਮੁਲਾਜ਼ਮਾਂ ਦੀ ਹਾਜ਼ਰੀ ਵਿਚ ਦੂਜੀ ਧਿਰ ਦੀ ਇਕ ਔਰਤ ਨੇ ਸਾਡੀ ਧਿਰ ਦੇ ਇਕ ਬਜ਼ੁਰਗ ਨੂੰ ਜੁੱਤੀ ਮਾਰ ਦਿੱਤੀ ਅਤੇ ਨਾਲ ਹੀ ਇਕ ਹੋਰ ਔਰਤ ਦੀ ਕੁੱਟਮਾਰ ਕਰ ਦਿੱਤੀ।
ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ 'ਚ ਸੁੰਦਰ ਆਸ਼ਰਮ ਦੇ ਪ੍ਰਬੰਧਕ ਸੰਤੋਖ ਸਿੰਘ ਨੂੰ ਦਿੱਤਾ ਤਨਖਾਹੀਆ ਕਰਾਰ
NEXT STORY