ਜਲੰਧਰ (ਨੈਸ਼ਨਲ ਡੈਸਕ)- ਦੁਨੀਆ ਵਿਚ ਸਿੱਖਿਆ ਦੇ ਕਈ ਦੂਸਰੇ ਕੇਂਦਰਾਂ ਦੇ ਤੇਜ਼ੀ ਨਾਲ ਉਭਰਨ ਦੇ ਬਾਵਜੂਦ ਭਾਰਤੀ ਵਿਦਿਆਰਥੀਆਂ ਲਈ ਯੂਰਪ ਪੜ੍ਹਾਈ ਦਾ ਪ੍ਰਮੁੱਖ ਕੇਂਦਰ ਬਣਿਆ ਹੋਇਆ ਹੈ। 2012 ਵਿਚ ਦੁਨੀਆਭਰ ਤੋਂ 14 ਲੱਖ ਵਿਦਿਆਰਥੀ ਪੜ੍ਹਾਈ ਲਈ ਯੂਰਪ ਆਏ ਸਨ ਅਤੇ ਹਰ ਸਾਲ ਇਹ ਅੰਕੜਾ ਵਧਦਾ ਜਾ ਰਿਹਾ ਹੈ। ਇਸ ਦਾ ਇਕ ਵੱਡਾ ਕਾਰਨ ਪੱਛਮੀ ਦੇਸ਼ਾਂ ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਦੇ ਮੁਕਾਬਲੇ ਯੂਰਪ ਵਿਚ ਸਿੱਖਿਆ ਦਾ ਸਸਤਾ ਹੋਣਾ ਵੀ ਹੈ। ਇਸ ਕਾਰਨ ਹਰ ਸਾਲ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟ ਯੂਰਪ ਵਿਚ ਪੜ੍ਹਾਈ ਕਰਨ ਜਾ ਰਹੇ ਹਨ। ਇਕ ਅਧਿਐਨ ਮੁਤਾਬਕ ਸਟੂਡੈਂਟਸ ਹੰਗਰੀ ਦੀ ਸਜੇਚਨਿਯ ਯੂਨੀਵਰਸਿਟੀ ਨੂੰ ਆਪਣੀ ਪੜ੍ਹਾਈ ਦਾ ਡੈਸਟੀਨੇਸ਼ਨ ਮੰਨਦੇ ਹਨ।
ਇਹ ਵੀ ਪੜ੍ਹੋ: ਪੰਜਾਬ ’ਚ ਵੱਡੀ ਵਾਰਦਾਤ, ਫਗਵਾੜਾ ’ਚ ਨਾਕੇ ’ਤੇ ਪੁਲਸ ਮੁਲਾਜ਼ਮਾਂ ’ਤੇ ਚੱਲੀਆਂ ਗੋਲ਼ੀਆਂ
ਸਜੇਚਨਿਯ ਇਸਤਵਾਨ ਯੂਨੀਵਰਸਿਟੀ ਮੱਧ ਯੂਰਪੀ ਦੇਸ਼ ਹੰਗਰੀ ਦੇ 6ਵੇਂ ਸਭ ਤੋਂ ਵੱਡੇ ਸ਼ਹਿਰ ਗਯੋਰ ਵਿਚ ਸਥਿਤ ਹੈ, ਜੋਕਿ ਹੰਗਰੀ ਅਤੇ ਆਸਟ੍ਰੇਲੀਆਈ ਰਾਜਧਾਨੀਆਂ-ਬੁਡਾਪੇਸਟ ਅਤੇ ਵਿਆਨਾ ਤੋਂ ਸਿਰਫ ਇਕ ਘੰਟੇ ਦੀ ਦੂਰੀ ’ਤੇ ਹੈ। ਡਾ. ਏਰਜਸੇਬੇਟ ਨਾਬ ਜੋਕਿ ਗਯੋਰ ਯੂਨੀਵਰਸਿਟੀ ਦੇ ਬੋਰਡ ਆਫ਼ ਟਰਸਟ ਦੀ ਪ੍ਰਧਾਨ ਹਨ, ਦੇ ਮੁਤਾਬਕ ਇਥੋਂ ਭਾਰਤੀ ਨਿੱਜੀ ਵੱਕਾਰੀ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਮੁਕਾਬਲੇ ਸਸਤੀ ਟਿਊਸ਼ਨ ਫ਼ੀਸ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਉਹ ਵੀ ਯੂਰਪ ਵਿਚ ਸਸਤੇ ਰਹਿਣ-ਸਹਿਣ ਦੇ ਨਾਲ।
ਯੂਨੀਵਰਸਿਟੀ ਇੰਜੀਨੀਅਰਿੰਗ, ਅਰਥਸ਼ਾਸਤਰ ਅਤੇ ਖੇਤੀ ਨਾਲ ਸਬੰਧਤ ਕੋਰਸ ਅੰਗਰੇਜ਼ੀ ’ਚ ਮੁਹੱਈਆ ਕਰਵਾਉਂਦਾ ਹੈ
ਸਿੱਖਿਆ ਅਤੇ ਖੋਜ ਤੋਂ ਇਲਾਵਾ, ਹੰਗੇਰੀਅਨ ਇੰਸਟੀਚਿਊਸ਼ਨ ਨੂੰ ਗੈਸਟ੍ਰੋਨਾਮੀ ਅਤੇ ਵਿਚ ਵਿਆਪਕ ਤਜ਼ਰਬਾ ਹੈ ਅਤੇ ਗਯੋਰ ਵਿਚ ਇਕ ਫੋਰ ਸਟਾਰ ਹੋਟਲ ਦਾ ਮੈਨੇਜਮੈਂਟ ਇਨ੍ਹਾਂ ਕੋਲ ਹੈ। ਇਸ ਤੋਂ ਇਲਾਵਾ ਇਸ ਯੂਨੀਵਰਸਿਟੀ ਵਲੋਂ ਕਈ ਰੈਸਟੋਰੈਂਟ ਅਤੇ ਕੈਟਰਿੰਗ ਯੂਨਿਟ ਚਲਾਏ ਜਾ ਰਹੇ ਹਨ। ਸਾਲ ਦੇ ਅਖੀਰ ਤੱਕ ਇਕ ਇੰਡੀਅਨ ਕਿਸਿਨੇ ਰੈਸਟੋਰੈਂਟ ਖੋਲ੍ਹਣ ਦੀ ਯੋਜਨਾ ਹੈ। ਇਹ ਇੰਸਟੀਚਿਊਟ ਵੱਡੀ ਗਿਣਤੀ ਵਿਚ ਏਸ਼ੀਆ ਦੇ ਵਿਦਿਆਰਥੀਆਂ ਦੇ ਸਵਾਗਤ ਲਈ ਤਿਆਰ ਹੈ।
ਇਹ ਵੀ ਪੜ੍ਹੋ: ਦਰਬਾਰ ਸਾਹਿਬ ਤੋਂ ਪਰਤ ਰਹੇ ਪਰਿਵਾਰ ਨਾਲ ਗੰਨ ਪੁਆਇੰਟ ’ਤੇ ਜਲੰਧਰ-ਅੰਮ੍ਰਿਤਸਰ ਹਾਈਵੇਅ ’ਤੇ ਲੁੱਟ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਵਿਧਾਨ ਸਭਾ ਸੈਸ਼ਨ 'ਚ ਵਿੱਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ, ਕਾਰਵਾਈ 2 ਵਜੇ ਤੱਕ ਮੁਲਤਵੀ
NEXT STORY