ਜਲੰਧਰ (ਸੋਨੂੰ)— ਜਲੰਧਰ-ਅੰਮ੍ਰਿਤਸਰ ਹਾਈਵੇਅ ’ਤੇ ਗੰਨ ਪੁਆਇੰਟ ’ਤੇ ਲੁੱਟ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਲੁਟੇਰਿਆਂ ਨੇ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਪਰਿਵਾਰ ਨੂੰ ਲੁੱਟ ਦਾ ਸ਼ਿਕਾਰ ਬਣਾਇਆ। ਜਲੰਧਰ ਬਿਧੀਪੁਰ ਫਾਟਕ ਦੇ ਕੋਲ ਜਿਵੇਂ ਹੀ ਉਨ੍ਹਾਂ ਦੀ ਕਾਰ ਪਹੁੰਚੀ ਤਾਂ ਲੁਟੇਰਿਆਂ ਨੇ ਇਨ੍ਹਾਂ ਦੀ ਕਾਰ ਨੂੰ ਘੇਰਾ ਪਾਲਿਆ ਅਤੇ ਕਾਰ ’ਚ ਬੈਠੀ ਮਹਿਲਾ ਦੀ ਗਲੇ ਦੀ ਚੇਨ ਅਤੇ ਪੈਸਾ ਲੁੱਟ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ: ਅਫਗਾਨੀ ਸਿੱਖਾਂ ਨੂੰ ਸ਼ਰਣ ਦੇਣ ਲਈ ਵਚਨਬੱਧ ਭਾਰਤ ਸਰਕਾਰ: ਇਕਬਾਲ ਸਿੰਘ ਲਾਲਪੁਰਾ
ਮਿਲੀ ਜਾਣਕਾਰੀ ਮੁਤਾਬਕ ਜਲੰਧਰ ਤੋਂ ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਪਰਿਵਾਰ ਜਦੋਂ ਰਾਤ ਦੇ ਸਮੇਂ ਜਲੰਧਰ ਪਹੁੰਚਿਆ ਤਾਂ ਜਲੰਧਰ-ਕਰਤਾਰਪੁਰ ਤੋਂ ਅੱਗੇ ਬਿਧੀਪੁਰ ਫਾਟਕ ਦੇ ਕੋਲ ਪਹੁੰਚਦੇ ਹੀ ਉਨ੍ਹਾਂ ਨੂੰ ਲੱਗਾ ਕਿ ਕਾਰ ਵਿੱਚ ਕੋਈ ਸਮੱਸਿਆ ਹੈ। ਜਦੋਂ ਉਹ ਕਾਰ ਤੋਂ ਹੇਠਾਂ ਉਤਰੇ ਤਾਂ ਵੇਖਿਆ ਕਿ ਟਾਇਰ ਪੈਂਚਰ ਹੋ ਗਿਆ ਸੀ। ਉਨ੍ਹਾਂ ਟਾਇਰ ਬਦਲਣੇ ਸ਼ੁਰੂ ਕੀਤੇ। ਕੁਝ ਸਮੇਂ ਬਾਅਦ ਮੋਟਰਸਾਈਕਲ ਸਵਾਰ ਤਿੰਨ ਵਿਅਕਤੀ ਉਥੇ ਆਏ, ਉਨ੍ਹਾਂ ਨੇ ਮਦਦ ਕਰਨ ਦੀ ਗੱਲ ਕੀਤੀ। ਟਾਇਰ ਬਦਲਣ ਤੋਂ ਬਾਅਦ ਜਦੋਂ ਕਾਰ ਸਟਾਰਟ ਕਰਨ ਲੱਗੀ ਤਾਂ ਉਕਤ ਨੌਜਵਾਨਾਂ ਨੇ ਕੁਝ ਸਲਾਹ ਦੇਣ ਦੀ ਗੱਲ ਕੀਤੀ। ਉਸ ਦੇ ਕਹਿਣ 'ਤੇ ਪਹਿਲਾਂ 200 ਰੁਪਏ ਅਤੇ ਫਿਰ 100 ਰੁਪਏ ਦਿੱਤੇ। ਲੁਟੇਰਿਆਂ ਨੇ ਉਨ੍ਹਾਂ ਦੀ ਕਾਰ ਦੇ ਟਾਇਰਾਂ ’ਤੇ ਵੀ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਅਤੇ ਕਾਰ ’ਚ ਬੈਠੀ ਔਰਤ ਦੀ ਚੇਨ ਅਤੇ ਨਕਦੀ ਵੀ ਲੈ ਗਏ।
ਇਹ ਵੀ ਪੜ੍ਹੋ: ਗੈਂਗਸਟਰ ਗੋਲਡੀ ਬਰਾੜ ਦੇ ਨਜ਼ਦੀਕੀ ਸਾਥੀ ਸਣੇ 2 ਮੁਲਜ਼ਮ ਗ੍ਰਿਫ਼ਤਾਰ, ਹੋ ਸਕਦੇ ਵੱਡੇ ਖ਼ੁਲਾਸੇ
ਜਿੱਥੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਉਥੇ ਸੀ.ਆਰ.ਪੀ.ਐੱਫ਼ ਦਾ ਹੈੱਡ ਕੁਆਰਟਰ ਵੀ ਹੈ। ਇਥੇ 24 ਘੰਟੇ ਸੀ.ਆਰ.ਪੀ.ਐੱਫ਼ ਦੇ ਜਵਾਨ ਤਾਇਨਾਚ ਰਹਿੰਦੇ ਹਨ। ਇਹ ਘਟਨਾ ਬਿਲਕੁਲ ਉਸ ਗੇਟ ਦੇ ਸਾਹਮਣੇ ਹੋਈ ਪਰ ਸੀ.ਆਰ.ਪੀ.ਐੱਫ਼. ਦੇ ਜਵਾਨ ਉਥੋਂ ਆਪਣੇ ਗੇਟ ਤੋਂ ਟਸ ਤੋਂ ਮਸ ਨਹੀਂ ਹੋਏ ਅਤੇ ਲੁਟੇਰੇ ਬੇਖ਼ੌਫ਼ ਇਸ ਘਟਨਾ ਨੂੰ ਅੰਜਾਮ ਦਿੰਦੇ ਰਹੇ। ਜਾਂਦੇ ਸਮੇਂ ਤੇਜ਼ਧਾਰ ਹਥਿਆਰ ਨਾਲ ਕਾਰ ਦਾ ਟਾਇਰ ਵੀ ਪਾੜ ਦਿੱਤਾ। ਕਾਰ ਸਵਾਰਾਂ ਨੇ ਦੱਸਿਆ ਕਿ ਲੁਟੇਰਿਆਂ ਨੇ ਸ਼ਰਾਬ ਪੀਤੀ ਹੋਈ ਸੀ। ਪਰਿਵਾਰ ਨੇ ਤੁਰੰਤ ਇਸ ਦੀ ਸੂਚਨਾ ਆਪਣੇ ਪਰਿਵਾਰ ਵਾਲਿਆਂ ਨੂੰ ਦਿੱਤੀ ਅਤੇ ਉਨ੍ਹਾਂ ਨੇ ਪੁਲਸ ਨੂੰ ਇਤਲਾਹ ਕੀਤੀ। ਮੌਕੇ ’ਤੇ ਪਹੁੰਚੀ ਪੁਲਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਰ ’ਚ ਬੈਠੀ ਔਰਤ ਦੀ ਚੇਨ ਅਤੇ ਨਕਦੀ ਵੀ ਲੈ ਗਏ।
ਇਹ ਵੀ ਪੜ੍ਹੋ: ਜੇਲ੍ਹਾਂ ’ਚ ਬੰਦ ਗੈਂਗਸਟਰਾਂ ’ਤੇ ਵੱਡੇ ਸ਼ਿਕੰਜੇ ਦੀ ਤਿਆਰੀ 'ਚ ਪੰਜਾਬ ਸਰਕਾਰ, ਮਦਦਗਾਰ ਵੀ ਹੋਣਗੇ ਤਲਬ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਹੁਣ ਪੰਜਾਬ ਦੇ ਇਸ ਸਾਬਕਾ ਮੰਤਰੀ ਖ਼ਿਲਾਫ਼ ਕਾਰਵਾਈ ਦੀ ਤਿਆਰੀ, ਵੱਡੇ ਘਪਲੇ 'ਚ ਸਾਹਮਣੇ ਆਇਆ ਨਾਂ
NEXT STORY