ਕਪੂਰਥਲਾ, (ਮੱਲ੍ਹੀ)- ਸਰਕਾਰੀ ਐਲੀਮੈਂਟਰੀ ਸਕੂਲਾਂ 'ਚ ਪੜ੍ਹਾ ਰਹੇ ਈ. ਟੀ. ਟੀ. ਅਧਿਆਪਕਾਂ ਦੀਆਂ ਪਿਛਲੇ ਢਾਈ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਨੂੰ ਜਲਦ ਜਾਰੀ ਕਰਾਉਣ ਲਈ ਈ. ਟੀ. ਟੀ. ਅਧਿਆਪਕ ਯੂਨੀਅਨ ਪੰਜਾਬ ਦੀ ਕਪੂਰਥਲਾ ਇਕਾਈ ਵੱਲੋਂ ਸਥਾਨਕ ਡੀ. ਈ. ਓ. (ਐੱਲ.) ਕਪੂਰਥਲਾ ਦਫ਼ਤਰ ਵਿਖੇ ਇਕ ਦਿਨਾ ਭੁੱਖ ਹੜਤਾਲ ਰੋਸ ਪ੍ਰਦਰਸ਼ਨ ਕੀਤਾ ਗਿਆ।
ਯੂਨੀਅਨ ਪ੍ਰਧਾਨ ਰਸ਼ਪਾਲ ਵੜੈਚ, ਗੁਰਮੇਜ ਸਿੰਘ ਤਲਵੰਡੀ, ਲਕਸ਼ਦੀਪ ਸ਼ਰਮਾ, ਸ਼ਿੰਦਰ ਸਿੰਘ, ਸੁਖਵਿੰਦਰ ਸਿੰਘ ਕਾਲੇਵਾਲ, ਕਰਮਜੀਤ ਗਿੱਲ, ਗੁਰਦੇਵ ਸਿੰਘ ਬਾਗੜੀਆ ਤੇ ਦਵਿੰਦਰ ਸਿੰਘ ਆਦਿ ਦੀ ਯੋਗ ਅਗਵਾਈ ਹੇਠ ਆਯੋਜਿਤ ਉਕਤ ਭੁੱਖ ਹੜਤਾਲ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਦਲਜੀਤ ਸਿੰਘ ਸੈਣੀ ਨੇ ਕਿਹਾ ਕਿ ਪਿਛਲੇ ਢਾਈ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਅਧਿਆਪਕ ਵਰਗ ਆਰਥਿਕ ਮੰਦਹਾਲੀ 'ਚੋਂ ਗੁਜ਼ਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਿਨਾਂ ਵਜ੍ਹਾ ਅਧਿਆਪਕਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਕਿਉਂਕਿ ਟੀਚਰਾਂ ਨੂੰ ਪੜ੍ਹਾਉਣ ਦੀਆਂ ਤਨਖਾਹਾਂ ਜਾਰੀ ਨਹੀਂ ਕਰ ਰਹੀ ਉਪਰੋਂ ਅਧਿਆਪਕਾਂ ਨੂੰ ਗੈਰ ਵਿਦਿਅਕ ਕੰਮਾਂ ਵੱਲ ਲਾ ਕੇ ਉਨ੍ਹਾਂ ਨੂੰ ਵਿਦਿਆਰਥੀਆਂ ਤੋਂ ਦੂਰ ਕੀਤਾ ਜਾ ਰਿਹਾ ਹੈ। ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 4.30 ਵਜੇ ਤਕ ਚੱਲੇ ਉਕਤ ਭੁੱਖ ਹੜਤਾਲ ਰੋਸ ਪ੍ਰਦਰਸ਼ਨ 'ਚ ਜ਼ਿਲੇ ਭਰ ਤੋਂ ਈ. ਟੀ. ਟੀ. ਅਧਿਆਪਕ ਵੱਡੀ ਗਿਣਤੀ 'ਚ ਪਹੁੰਚੇ, ਜਿਨ੍ਹਾਂ ਤਨਖਾਹਾਂ ਨਾ ਮਿਲਣ ਕਾਰਨ ਰੋਸ ਵਜੋਂ ਕੈਪਟਨ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।
ਰੋਸ ਪ੍ਰਦਰਸ਼ਨ 'ਚ ਸ਼ਾਮਲ—ਯਾਦਵਿੰਦਰ ਸਿੰਘ, ਕਮਲ ਬਾਵਾ, ਪੰਕਜ ਮਰਵਾਹਾ, ਜਸਵਿੰਦਰ ਸਿੰਘ ਸ਼ਿਕਾਰਪੁਰ, ਅਮਨਦੀਪ ਸਿੰਘ ਖਿੰਡਾ, ਜਸਬੀਰ ਸਿੰਘ, ਅਵਤਾਰ ਸਿੰਘ, ਸਤਵਿੰਦਰ ਕੌਰ, ਪਰਮਜੀਤ ਕੌਰ, ਸਪਨਾ ਦੇਵੀ, ਸਰੋਜ ਲੱਧੜ, ਦੀਪਕ ਕੁਮਾਰ, ਯੋਗੇਸ਼ ਸ਼ੋਰੀ, ਜਗਜੀਤ ਸਿੰਘ, ਹਰਮਿੰਦਰ ਰਾਜੂ, ਵਿਕਾਸਦੀਪ ਫਗਵਾੜਾ, ਮੰਗਵਿੰਦਰ ਪਾਲ ਸਿੰਘ ਆਦਿ ਅਧਿਆਪਕਾਂ ਦੀ ਹਾਜ਼ਰੀ ਦੌਰਾਨ ਯੂਨੀਅਨ ਆਗੂ ਰਸ਼ਪਾਲ ਵੜੈਚ ਨੇ ਤਨਖਾਹਾਂ ਲਈ ਜਲਦ ਬਜਟ ਜਾਰੀ ਕਰਨ ਦੀ ਮੰਗ ਕਰਦਿਆਂ ਕਾਂਗਰਸ ਸਰਕਾਰ ਦੇ ਨਾਂ ਡੀ. ਸੀ. ਕਪੂਰਥਲਾ ਮੁਹੰਮਦ ਤਇਅਬ ਨੂੰ ਲਿਖਤੀ ਮੰਗ ਪੱਤਰ ਸੌਂਪਿਆ।
ਠੰਡਿਆਂ ਦੀ ਦੁਕਾਨ 'ਚ ਭੰਨ-ਤੋੜ
NEXT STORY