ਲੁਧਿਆਣਾ (ਅਨਿਲ) : ਪਿੰਡ ਬਾਜੜਾ ਦੀ ਪ੍ਰੀਤ ਵਿਹਾਰ ਕਾਲੋਨੀ ਵਿਚ ਮੰਗਲਵਾਰ ਸ਼ਾਮ ਕਰੀਬ 3 ਵਜੇ ਇਕ ਪਤੀ ਨੇ ਤਲਵਾਰ ਨਾਲ ਵਾਰ ਕਰਦੇ ਹੋਏ ਆਪਣੀ ਪਤਨੀ ਦਾ ਹੱਥ ਹੀ ਵੱਢ ਸੁੱਟਿਆ, ਜਿਸ ਤੋਂ ਬਾਅਦ ਔਰਤ ਨੂੰ ਗੰਭੀਰ ਹਾਲਤ ਵਿਚ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਜਾਣਕਾਰੀ ਦਿੰਦਿਆਂ ਥਾਣਾ ਮੇਹਰਬਾਨ ਦੇ ਮੁਖੀ ਦਵਿੰਦਰ ਸ਼ਰਮਾ ਅਤੇ ਥਾਣੇਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪ੍ਰੀਤ ਵਿਹਾਰ ਵਿਚ ਜਥੇਦਾਰ ਜੋਗਾ ਸਿੰਘ ਅਤੇ ਉਸ ਦੀ ਪਤਨੀ ਕੁਲਦੀਪ ਕੌਰ (37) ਆਪਣੀ ਬੇਟੀ ਦੇ ਨਾਲ ਰਹਿੰਦੇ ਸਨ। ਮੰਗਲਵਾਰ ਦੁਪਹਿਰ ਸਮੇਂ ਦੋਵਾਂ 'ਚ ਝਗੜਾ ਹੋਣ ਲੱਗਾ ਜਿਸ ਕਾਰਨ ਜੋਗਾ ਸਿੰਘ ਨੇ ਆਪਣੀ ਤਲਵਾਰ ਨਾਲ ਆਪਣੀ ਪਤਨੀ 'ਤੇ ਹਮਲਾ ਕਰ ਕੇ ਉਸ ਦਾ ਹੱਥ ਵੱਢ ਦਿੱਤਾ ਜੋ ਕਿ ਉਸ ਦੇ ਸਰੀਰ ਤੋਂ ਵੱਖ ਹੋ ਗਿਆ ਜਿਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਔਰਤ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਔਰਤ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਦੋਸ਼ੀ ਨੂੰ ਫੜਨ ਲਈ ਕਈ ਟੀਮਾਂ ਬਣਾ ਕੇ ਛਾਪੇਮਾਰੀ ਕਰ ਰਹੀ ਹੈ ਅਤੇ ਕੇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਵਿਧਾਇਕ ਰਿੰਕੂ ਨੇ ਖੁਰਾਕ ਤੇ ਸਪਲਾਈ ਮੰਤਰੀ ਸਾਹਮਣੇ ਉਠਾਇਆ ਨੀਲੇ ਕਾਰਡਾਂ ਦਾ ਮਾਮਲਾ
NEXT STORY