ਪਟਿਆਲਾ(ਬਲਜਿੰਦਰ)-ਵਰ੍ਹਦੇ ਮੀਂਹ ਵਿਚ ਅੱਜ ਪਿੰਡ ਰੱਖਡ਼ਾ ਵਾਸੀ ਮਹਿਲਾ ਨੇ ਪਤੀ ਨਾਲ ਝਗਡ਼ ਕੇ ਭਾਖਡ਼ਾ ਨਹਿਰ ਵਿਚ ਛਾਲ ਮਾਰ ਦਿੱਤੀ। ਮੌਕੇ ’ਤੇ ਖਡ਼ੇ ਭੋਲੇ ਸ਼ੰਕਰ ਡਾਇਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਅਤੇ ਉਨ੍ਹਾਂ ਦੇ ਸਾਥੀਆਂ ਨੇ ਮਹਿਲਾ ਨੂੰ ਜਿਊਂਦਾ ਕੱਢ ਲਿਆ। ਘਟਨਾ ਦੀ ਜਾਣਕਾਰੀ ਮੌਕੇ ’ਤੇ ਪੁਲਸ ਨੂੰ ਦਿੱਤੀ ਗਈ ਅਤੇ ਉਨ੍ਹਾਂ ਪਰਿਵਾਰ ਵਾਲਿਆਂ ਨੂੰ ਬੁਲਾਇਆ। ਮਹਿਲਾ ਮੁਤਾਬਕ ਉਸ ਦਾ ਆਪਣੇ ਪਤੀ ਨਾਲ ਝਗਡ਼ਾ ਰਹਿੰਦਾ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਉਹ ਆਤਮ ਹੱਤਿਆ ਕਰਨਾ ਚਾਹੁੰਦੀ ਸੀ।
ਪੰਜਾਬ ਭਰ 'ਚ 40 ਟੀਮਾਂ ਨੇ ਕੀਤੀ 95 ਹਸਪਤਾਲਾਂ ਦੀ ਚੈਕਿੰਗ
NEXT STORY