ਚੰਡੀਗੜ੍ਹ (ਰਮੇਸ਼ ਹਾਂਡਾ) : ਅਮਰੀਕਾ ’ਚ ਰਹਿੰਦੇ ਮਨਦੀਪ ਸਿੰਘ ਦਾ ਵਿਆਹ 18 ਨਵੰਬਰ 2007 ਨੂੰ ਸਤਵੀਰ ਕੌਰ ਨਾਲ ਹੋਇਆ। 2012 ’ਚ ਅਮਰੀਕਾ ਦੀ ਅਦਾਲਤ ਰਾਹੀਂ ਦੋਵੇਂ ਵੱਖ ਹੋ ਗਏ। 2013 ’ਚ ਤਲਾਕ ਹੋ ਗਿਆ ਸੀ। ਨਵੰਬਰ 2012 ’ਚ ਸਤਵੀਰ ਕੌਰ ਅਮਰੀਕੀ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਗਹਿਣੇ, ਨਕਦੀ ਤੇ ਕੀਮਤੀ ਸਾਮਾਨ ਲੈ ਕੇ ਭਾਰਤ ਪਰਤੀ। ਪੇਸ਼ੇ ਤੋਂ ਵਕੀਲ ਸਤਵੀਰ ਕੌਰ ਨੇ ਵਕੀਲ ਪਿਤਾ ਅਤੇ ਭਰਾਵਾਂ ਦੀ ਮਦਦ ਨਾਲ ਪਤੀ ਮਨਦੀਪ ਸਿੰਘ, ਪੋਲੈਂਡ ’ਚ ਡਾਕਟਰ ਨਨੰਦ (ਪਟੀਸ਼ਨਰ) ਰੁਪਿੰਦਰ ਕੌਰ, ਦਿਓਰ ਰਵਿੰਦਰ ਪਾਲ ਤੇ ਸੱਸ ਸਰਵਜੀਤ ਕੌਰ ਵਾਸੀ ਆਸਟ੍ਰੇਲੀਆ ਖ਼ਿਲਾਫ਼ ਦਾਜ ਲਈ ਪ੍ਰੇਸ਼ਾਨ ਕਰਨ ਲਈ ਸ਼ਿਕਾਇਤ ਦਰਜ ਕਰਵਾ ਦਿੱਤੀ। ਐੱਫ.ਆਈ.ਆਰ. ’ਚ ਮੁਲਜ਼ਮਾਂ ਨੂੰ ਖਰੜ ਵਾਸੀ ਦੱਸਿਆ ਗਿਆ।
ਇਹ ਵੀ ਪੜ੍ਹੋ : ਦਿੱਲੀ ਏਅਰਪੋਰਟ ਜਾਣ ਵਾਲੇ NRI ਪੰਜਾਬੀਆਂ ਨੂੰ ਪੰਜਾਬ ਸਰਕਾਰ ਦੀ ਸੌਗਾਤ, ਹੁਣ ਨਹੀਂ ਹੋਣਾ ਪਵੇਗਾ ਖੱਜਲ
ਮਾਮਲੇ ਦੀ ਟੀਮ ਬਾਰੇ ਮੁੜ ਜਾਂਚ ਕਰਵਾਈ ਗਈ ਤੇ ਤਿੰਨ ਵਾਰ ਡੀ.ਐੱਸ.ਪੀ. ਅਤੇ ਐੱਸ.ਪੀ. ਪੱਧਰ ਦੇ ਅਧਿਕਾਰੀਆਂ ਨੇ ਐੱਫ਼.ਆਈ.ਆਰ. ਨੂੰ ਗ਼ੈਰ-ਕਾਨੂੰਨੀ ਦੱਸਦਿਆਂ ਰੱਦ ਕਰਨ ਦੀ ਸਿਫਾਰਸ਼ ਕੀਤੀ ਸੀ ਪਰ ਡੀ.ਏ. ਲੀਗਲ ਤੋਂ ਰਾਏ ਲੈ ਕੇ ਪੁਲਸ ਨੇ ਅਦਾਲਤ ’ਚ ਚਲਾਨ ਪੇਸ਼ ਕੀਤਾ। ਖਰੜ ਦੀ ਅਦਾਲਤ ਨੇ ਪੋਲੈਂਡ ਦੇ ਰਹਿਣ ਵਾਲੀ ਮੁਲਜ਼ਮ ਨਨੰਦ ਨੂੰ ਭਗੌੜਾ ਐਲਾਨ ਦਿੱਤਾ। ਮੁਲਜ਼ਮ ਰੁਪਿੰਦਰ ਕੌਰ ਨੇ ਜੀ.ਪੀ.ਏ. ਹੋਲਡਰ ਮੋਹਿੰਦਰ ਸਿੰਘ ਰਾਹੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਖਰੜ ਦੀ ਅਦਾਲਤ ਦੇ ਹੁਕਮਾਂ ਤੇ ਐੱਫ.ਆਈ.ਆਰ. ਨੂੰ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ। ਪਟੀਸ਼ਨ ’ਤੇ ਸੁਣਵਾਈ ਕਰਦਿਆਂ ਜਸਟਿਸ ਨਿਧੀ ਗੁਪਤਾ ਨੇ ਪੇਸ਼ ਸਬੂਤਾਂ ਦੇ ਮੱਦੇਨਜ਼ਰ ਪੁਲਸ ਦੀ ਕਾਰਵਾਈ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਪੁਲਸ ਅਤੇ ਜੁਡੀਸ਼ੀਅਲ ਦੀ ਅਣਗਹਿਲੀ ਦਾ ਜਿਉਂਦਾ ਜਾਗਦਾ ਸਬੂਤ ਹੈ, ਜਿਸ ’ਚ ਪੁਲਸ, ਡੀ.ਏ. ਲੀਗਲ ਅਤੇ ਖਰੜ ਅਦਾਲਤ ਨੇ ਇਮਾਨਦਾਰੀ ਨਾਲ ਕੰਮ ਨਹੀਂ ਕੀਤਾ।
ਇਹ ਵੀ ਪੜ੍ਹੋ : ਪੰਜਾਬ ਵਿਚ ਜ਼ਮੀਨਾਂ ਦੇ ਕੁਲੈਕਟਰ ਰੇਟਾਂ 'ਚ ਵਾਧੇ ਨੂੰ ਹਰੀ ਝੰਡੀ
ਬਚਾਅ ਧਿਰ ਨੇ ਅਮਰੀਕੀ ਅਦਾਲਤ ਦੇ ਹੁਕਮਾਂ ਦੀ ਹੱਤਕ ਤੇ ਸ਼ਿਕਾਇਤਕਰਤਾ ਦੀ ਮਾਨਸਿਕ ਸਥਿਤੀ ਦਾ ਜ਼ਿਕਰ ਤੱਕ ਨਹੀਂ ਕੀਤਾ ਜੋ ਅਮਰੀਕੀ ਅਦਾਲਤ ਨੇ ਹੁਕਮਾਂ ’ਚ ਲਿਖਿਆ ਸੀ। ਜਸਟਿਸ ਨਿਧੀ ਗੁਪਤਾ ਨੇ ਸਾਰੇ ਦਸਤਾਵੇਜ਼ਾਂ ਤੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੀ.ਓ. ਆਰਡਰ ਅਤੇ ਦਰਜ ਐੱਫ.ਆਈ.ਆਰ. ਨੂੰ ਰੱਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਤੇ ਭਵਿੱਖ ’ਚ ਕਿਸੇ ਵੀ ਕਾਰਵਾਈ ’ਤੇ ਰੋਕ ਲਾ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਇਲਾਕੇ ਵਿਚ ਹੜ੍ਹ ਦਾ ਖ਼ਤਰਾ, ਠਾਠਾਂ ਮਾਰਦੇ ਪਾਣੀ ਨੇ ਵਧਾਈ ਚਿੰਤਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਨੇ ਬੈਂਕਾਂ, ਵਿੱਤੀ ਸੰਸਥਾਵਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਚਲਾਇਆ ਵਿਸ਼ੇਸ਼ ਆਪ੍ਰੇਸ਼ਨ
NEXT STORY