ਫਤਿਹਗੜ੍ਹ ਸਾਹਿਬ: ਸ਼ਹਿਰ ਦੇ ਪਿੰਡ ਪੋਲਾ 'ਚ ਪਤੀ-ਪਤਨੀ ਵਲੋਂ ਅੱਜ ਨਹਿਰ 'ਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਿੰਡ ਦੇ ਪੋਲਾ 'ਚ ਰਹਿਣ ਵਾਲੇ ਪਤੀ- ਪਤਨੀ ਨੇ ਅੱਜ ਨਹਿਰ 'ਚ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਮੌਕੇ 'ਤੇ ਮੌਜੂਦਾ ਲੋਕਾਂ ਨੇ ਔਰਤ ਨੂੰ ਨਹਿਰ 'ਚੋਂ ਬਾਹਰ ਕੱਢ ਲਿਆ ਪਰ ਉਸ ਦੇ ਪਤੀ ਦਾ ਨਹਿਰ 'ਚ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਮੂਲੇਪੁਰ ਪੁਲਸ ਨੇ ਔਰਤ ਨੂੰ ਸਥਾਨਕ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾ ਦਿੱਤਾ ਹੈ ਜਦਕਿ ਉਸ ਦੇ ਪਤੀ ਦੀ ਭਾਲ ਜਾਰੀ ਹੈ। ਹਾਲਾਂਕਿ ਪਤੀ-ਪਤਨੀ ਵਲੋਂ ਨਹਿਰ 'ਚ ਛਾਲ ਕਿਉਂ ਮਾਰੀ ਗਈ, ਇਸ ਦੇ ਕਾਰਨਾਂ ਬਾਰੇ ਅਜੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਹੈ।
ਨਸ਼ੇ ਦੀ ਤਸਕਰੀ ਮਾਮਲੇ 'ਚ ਪਤੀ-ਪਤਨੀ 16ਵੀਂ ਵਾਰ ਗ੍ਰਿਫਤਾਰ
NEXT STORY