ਮਲਸੀਆਂ (ਅਰਸ਼ਦੀਪ)- ਸਥਾਨਕ ਲੋਹੀਆਂ ਰੋਡ ’ਤੇ ਪਿੰਡ ਮੱਲੀਵਾਲ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਪਤੀ ਦੀ ਮੌਤ ਅਤੇ ਪਤਨੀ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਸਕਾਰਪੀਓ ਗੱਡੀ ਲੋਹੀਆਂ ਵਾਲੀ ਸਾਈਡ ਤੋਂ ਮਲਸੀਆਂ ਵੱਲ ਆ ਰਹੀ ਸੀ ਅਤੇ ਸਾਹਮਣੇ ਤੋਂ ਐਕਟਿਵਾ ’ਤੇ ਬਜ਼ੁਰਗ ਜੋੜਾ ਮਲਸੀਆਂ ਤੋਂ ਲੋਹੀਆਂ ਵਾਲੀ ਸਾਈਡ ਨੂੰ ਜਾ ਰਿਹਾ ਸੀ।
ਇਸ ਨੂੰ ਗਿਆਨ ਸਿੰਘ (62) ਪੁੱਤਰ ਮਹਿੰਦਰ ਸਿੰਘ ਵਾਸੀ ਸੋਹਲ ਜਗੀਰ ਚਲਾ ਰਿਹਾ ਸੀ, ਜਿਸ ਨਾਲ ਐਕਟਿਵਾ ਦੇ ਪਿੱਛੇ ਉਸ ਦੀ ਪਤਨੀ ਬਲਦੀਸ਼ ਕੌਰ (58) ਬੈਠੀ ਸੀ। ਇਹ ਦੋਨੋਂ ਵਾਹਨ ਜਦ ਪਿੰਡ ਮੱਲੀਵਾਲ ਨੇੜੇ ਪੈਟਰੋਲ ਪੰਪ ਸਾਹਮਣੇ ਪਹੁੰਚੇ ਤਾਂ ਆਪਸ ’ਚ ਟਕਰਾ ਗਏ, ਜਿਸ ਕਾਰਨ ਐਕਟਿਵਾ ਸਵਾਰ ਬਜ਼ੁਰਗ ਜੋੜਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਆਸ-ਪਾਸ ਦੇ ਲੋਕਾਂ ਵੱਲੋਂ 108 ਐਂਬੂਲੈਂਸ ਰਾਹੀਂ ਨਕੋਦਰ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਿਊਟੀ ’ਤੇ ਮੌਜੂਦ ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਜਲੰਧਰ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਅਕਾਲੀ ਦਲ ਨੂੰ ਇਕ ਹੋਰ ਵੱਡਾ ਝਟਕਾ, ਸੀਨੀਅਰ ਆਗੂ ਡਿੰਪੀ ਢਿੱਲੋਂ ਨੇ ਛੱਡੀ ਪਾਰਟੀ
ਜਲੰਧਰ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਜ਼ਖ਼ਮੀ ਗਿਆਨ ਸਿੰਘ ਦੀ ਮੌਤ ਹੋ ਗਈ ਅਤੇ ਮ੍ਰਿਤਕ ਦੀ ਪਤਨੀ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ। ਇਸ ਸਬੰਧੀ ਮਲਸੀਆਂ ਚੌਂਕੀ ਇੰਚਾਰਜ ਇੰਸਪੈਕਟਰ ਕੇਵਲ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਹਾਦਸਾਗ੍ਰਸਤ ਵਾਹਨ ਕਬਜ਼ੇ ’ਚ ਲੈਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਗਿਆਨ ਸਿੰਘ ਦੀ ਲਾਸ਼ ਨਕੋਦਰ ਦੇ ਸਰਕਾਰੀ ਹਸਪਤਾਲ ’ਚ ਪੋਸਟਮਾਰਟਮ ਲਈ ਰਖਵਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਫ਼ੌਜ ਦੀ ਜੀਪ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ, ਮੰਜ਼ਰ ਵੇਖ ਸਹਿਮੇ ਲੋਕ
ਖ਼ੂਨ ਵੇਖ ਕੇ ਐਂਬੂਲੈਂਸ ਮੁਲਾਜ਼ਮ ਹੋਇਆ ਬੇਹੋਸ਼, ਰਸਤੇ ’ਚ ਐਂਬੂਲੈਂਸ ਹੋਈ ਪੈਂਚਰ
ਜਾਣਕਾਰੀ ਅਨੁਸਾਰ ਜਦ ਜ਼ਖ਼ਮੀਆਂ ਨੂੰ ਲੈ ਕੇ 108 ਐਂਬੂਲੈਂਸ ਨਕੋਦਰ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚੀ ਤਾਂ ਜ਼ਖ਼ਮੀਆਂ ਨੂੰ ਉਤਾਰਦੇ ਸਮੇਂ ਖ਼ੂਨ ਵੇਖ ਕੇ ਐਂਬੂਲੈਂਸ ਮੁਲਾਜ਼ਮ ਖ਼ੁਦ ਬੇਹੋਸ਼ ਹੋ ਗਿਆ, ਜਿਸ ਦਾ ਮੌਕੇ ’ਤੇ ਮੌਜੂਦ ਡਾਕਟਰਾਂ ਵੱਲੋਂ ਇਲਾਜ ਕੀਤਾ ਗਿਆ। ਜਲੰਧਰ ਦੇ ਸਰਕਾਰੀ ਹਸਪਤਾਲ ਤੋਂ ਪਰਿਵਾਰਕ ਮੈਂਬਰਾਂ ਵੱਲੋਂ ਜਦ ਜ਼ਖ਼ਮੀਆਂ ਨੂੰ 108 ਐਂਬੂਲੈਂਸ ਰਾਹੀਂ ਨਿੱਜੀ ਹਸਪਤਾਲ ਲਿਜਾ ਰਹੇ ਸਨ ਤਾਂ ਰਸਤੇ ’ਚ ਐਂਬੂਲੈਂਸ ਪੈਂਚਰ ਹੋ ਗਈ, ਜਿਸ ਕਾਰਨ ਜ਼ਖ਼ਮੀਆਂ ਨੂੰ ਡਾਕਟਰੀ ਸਹਾਇਤਾ ਮਿਲਣ ’ਚ ਕਾਫ਼ੀ ਦੇਰ ਹੋ ਗਈ। ਲੋਕਾਂ ਵੱਲੋਂ ਐਬੂਲੈਂਸ ਮੁਲਾਜ਼ਮ ਦੇ ਬੇਹੋਸ਼ ਹੋਣ ਦਾ ਕਾਰਨ ਉਸ ਦਾ ਅਣਜਾਣ ਹੋਣਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਕਿਸਾਨ ਜਥੇਬੰਦੀਆਂ ਤੇ ਪ੍ਰਸ਼ਾਸਨ ਵਿਚਾਲੇ ਹੋਈ ਮੀਟਿੰਗ ਰਹੀ ਬੇਨਤੀਜਾ, ਸਰਵਣ ਪੰਧੇਰ ਨੇ ਦਿੱਤਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਕੈਨੇਡਾ 'ਚ ਕਾਮਿਆਂ ਦੀ ਲੋੜ, ਤੁਰੰਤ ਕਰੋ ਅਪਲਾਈ
NEXT STORY