ਫਾਜ਼ਿਲਕਾ : ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਵੱਲੋਂ ਕੈਂਚੀ ਨਾਲ ਸੱਟਾਂ ਮਾਰ ਕੇ ਪਤਨੀ ਦਾ ਕਤਲ ਕਰਨ ਵਾਲੇ ਦੋਸ਼ੀ ਪਤੀ ਰਮਨ ਸ਼ਰਮਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਦੇ ਐੱਸ. ਐੱਸ. ਪੀ. ਡਾ. ਪ੍ਰੱਗਿਆ ਜੈਨ ਨੇ ਦੱਸਿਆ ਕਿ ਬੀਤੇ ਦਿਨ ਜਲਾਲਾਬਾਦ ਦੇ ਰਾਠੋੜਾ ਮੁਹੱਲੇ ਦੀ ਰਹਿਣ ਵਾਲੀ ਪ੍ਰਕਾਸ਼ ਕੌਰ ਦਾ ਕੈਂਚੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਰਮਨ ਸ਼ਰਮਾ ਆਪਣੀ ਪਹਿਲੀ ਪਤਨੀ ਦੇ ਕਤਲ ਦੇ ਦੋਸ਼ 'ਚ ਉਮਰਕੈਦ ਦੀ ਸਜ਼ਾ ਕੱਟ ਕੇ ਵਾਪਸ ਆਇਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਭਾਰੀ ਮੀਂਹ ਦਾ ਅਲਰਟ, ਪੜ੍ਹੋ ਅਗਲੇ ਦਿਨਾਂ ਲਈ ਮੌਸਮ ਵਿਭਾਗ ਦੀ ਭਵਿੱਖਬਾਣੀ
ਰਮਨ ਸ਼ਰਮਾ ਨੇ ਕਰੀਬ ਡੇਢ ਸਾਲ ਪਹਿਲਾਂ ਪ੍ਰਕਾਸ਼ ਕੌਰ ਨਾਲ ਕੋਰਟ ਮੈਰਿਜ ਕਰਵਾਈ ਸੀ। ਰਮਨ ਸ਼ਰਮਾ ਕੋਲ ਦਸ਼ਮੇਸ਼ ਨਗਰੀ ਜਲਾਲਾਬਾਦ ਵਿਚ 1 ਕੋਠੀ, ਦੁਕਾਨ ਅਤੇ 2 ਖ਼ਾਲੀ ਪਲਾਟ ਹਨ। ਪ੍ਰਕਾਸ਼ ਕੌਰ, ਰਮਨ ਸ਼ਰਮਾ ਨੂੰ ਹਮੇਸ਼ਾ ਕਹਿੰਦੀ ਸੀ ਕਿ ਤੂੰ ਆਪਣੀ ਸਾਰੀ ਜਾਇਦਾਦ ਮੇਰੇ ਪੁੱਤ ਅਤੇ ਨੂੰਹ ਦੇ ਨਾਂ ਕਰਵਾ ਦੇ ਕਿਉਂਕਿ ਇਹ ਬੁਢਾਪੇ ਵੇਲੇ ਆਪਣੀ ਸੇਵਾ ਕਰਨਗੇ।
ਇਹ ਵੀ ਪੜ੍ਹੋ : ਪੰਜਾਬ 'ਚ ਕਵਰੇਜ ਕਰ ਰਹੇ ਪੱਤਰਕਾਰ ਨਾਲ ਵਾਪਰਿਆ ਵੱਡਾ ਹਾਦਸਾ, ਪੜ੍ਹੋ ਕੀ ਹੈ ਪੂਰੀ ਖ਼ਬਰ
ਇਸ ਕਰਕੇ ਰਮਨ ਸ਼ਰਮਾ ਅਤੇ ਪ੍ਰਕਾਸ਼ ਕੌਰ ਵਿਚਕਾਰ ਲੜਾਈ-ਝਗੜਾ ਰਹਿੰਦਾ ਸੀ। ਮਿਤੀ 7 ਜੁਲਾਈ, 2024 ਨੂੰ ਸਵੇਰੇ ਕਰੀਬ 8.30 ਵਜੇ ਪ੍ਰਕਾਸ਼ ਕੌਰ ਅਤੇ ਰਮਨ ਸ਼ਰਮਾ ਵਿਚਾਲੇ ਇਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਰਮਨ ਸ਼ਰਮਾ ਨੇ ਕੈਂਚੀ ਨਾਲ ਵਾਰ ਕਰਕੇ ਪ੍ਰਕਾਸ਼ ਕੌਰ ਦਾ ਕਤਲ ਕਰ ਦਿੱਤਾ। ਪੁਲਸ ਨੇ ਕਾਰਵਾਈ ਕਰਦੇ ਹੋਏ 24 ਘੰਟੇ ਤੋਂ ਪਹਿਲਾਂ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੈਰ ਕਰ ਰਹੀ ਔਰਤ ਤੋਂ ਬਾਈਕ ਸਵਾਰ ਮੋਬਾਇਲ ਖੋਹ ਕੇ ਫ਼ਰਾਰ
NEXT STORY