ਗੁਰਦਾਸਪੁਰ (ਵਿਨੋਦ): ਸੀ.ਆਈ.ਏ ਸਟਾਫ਼ ਗੁਰਦਾਸਪੁਰ ਨੇ ਪਤੀ-ਪਤਨੀ ਨੂੰ ਕਾਬੂ ਕਰਕੇ ਉਨ੍ਹਾਂ ਤੋਂ 100 ਗ੍ਰਾਮ ਹੈਰੋਇਨ ਅਤੇ 1 ਲੱਖ 50 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਦੋਸ਼ੀ ਪਤੀ ਪਹਿਲਾਂ ਵੀ ਐੱਨ.ਡੀ.ਪੀ.ਐੱਸ ਐਕਟ ਅਧੀਨ ਗ੍ਰਿਫ਼ਤਾਰ ਹੋ ਚੁੱਕਾ ਹੈ ਅਤੇ ਹੁਣ ਜ਼ਮਾਨਤ ’ਤੇ ਸੀ। ਇਸ ਸਬੰਧੀ ਸੀ.ਆਈ.ਏ ਸਟਾਫ਼ ਗੁਰਦਾਸਪੁਰ ਦੇ ਇੰਚਾਰਜ ਕਪਿਲ ਕੌਂਸਲ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਮੁਖ਼ਬਰ ਨੇ ਸੂਚਨਾ ਦਿੱਤੀ ਸੀ ਕਿ ਸਤਨਾਮ ਸਿੰਘ ਉਰਫ਼ ਸੱਤੀ ਵਾਸੀ ਪਨਿਆੜ ਜੋ ਨਸ਼ੀਲੇ ਪਦਾਰਥ ਵੇਚਣ ਦਾ ਧੰਦਾ ਕਰਦਾ ਹੈ ਉਹ ਹਿਮਾਚਲ ਪ੍ਰਦੇਸ਼ ਦੇ ਕਸਬਾ ਛੰਨੀ ਬੇਲੀ ਤੋਂ ਆਪਣੀ ਸਕੂਟਰੀ ’ਤੇ ਹੈਰੋਇਨ ਲੈ ਕੇ ਆ ਰਿਹਾ ਹੈ।
ਇਹ ਵੀ ਪੜ੍ਹੋ : ਬਸਤਿਆਂ ਦੇ ਬੋਝ ਤੋਂ ਮੁਕਤ ਹੋਵੇਗਾ ਬਚਪਨ, ਸਰਕਾਰ ਸਕੂਲੀ ਬੱਚਿਆਂ ਲਈ ਚੁੱਕਣ ਜਾ ਰਹੀ ਅਹਿਮ ਕਦਮ
ਇਸ ਸੂਚਨਾ ਦੇ ਆਧਾਰ ’ਤੇ ਲਾਈਟਾਂ ਵਾਲਾ ਚੌਕ ਦੀਨਾਨਗਰ ’ਚ ਰਾਤ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ ਗਈ। ਰਾਤ ਲਗਭਗ 10.15 ਵਜੇ ਉਕਤ ਸਕੂਟਰੀ ਨੂੰ ਜਦ ਆਉਂਦੇ ਵੇਖਿਆ ਤਾਂ ਪੁਲਸ ਕਰਮਚਾਰੀਆਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਮੁਲਜ਼ਮ ਨਾਲ ਸਕੂਟਰੀ 'ਤੇ ਪਿੱਛੇ ਔਰਤ ਬੈਠੀ ਸੀ, ਨੇ ਪੁਲਸ ਪਾਰਟੀ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ ਕੀਤੀ, ਪਰ ਪੁਲਸ ਕਰਮਚਾਰੀਆਂ ਨੇ ਦੋਵਾਂ ਨੂੰ ਕਾਬੂ ਕਰ ਲਿਆ। ਕਪਿਲ ਕੌਂਸਲ ਨੇ ਦੱਸਿਆ ਕਿ ਪੁੱਛਗਿੱਛ ਕਰਨ 'ਤੇ ਸਕੂਟਰੀ ਚਲਾ ਰਹੇ ਵਿਅਕਤੀ ਨੇ ਆਪਣੀ ਪਛਾਣ ਸਤਨਾਮ ਸਿੰਘ ਉਰਫ਼ ਸੱਤੀ ਪੁੱਤਰ ਸੁਰਜੀਤ ਸਿੰਘ ਵਾਸੀ ਪਨਿਆੜ ਅਤੇ ਪਿੱਛੇ ਬੈਠੀ ਔਰਤ ਨੇ ਆਪਣੀ ਪਛਾਣ ਸੁਨੀਤਾ ਪਤਨੀ ਸਤਨਾਮ ਸਿੰਘ ਵਾਸੀ ਪਨਿਆੜ ਦੱਸੀ। ਸਕੂਟਰੀ ਦੀ ਤਾਲਾਸ਼ੀ ਲੈਣ ’ਤੇ ਇਨ੍ਹਾਂ ਤੋਂ 100 ਗ੍ਰਾਮ ਹੈਰੋਇਨ, 1 ਲੱਖ 50 ਹਜ਼ਾਰ ਰੁਪਏ ਨਕਦੀ, ਦੋ ਮੋਬਾਇਲ ਅਤੇ ਇਕ ਕੰਡਾ ਮਿਲਿਆ। ਮੁਲਜ਼ਮਾਂ ਨੇ ਮੰਨਿਆ ਕਿ ਇਹ ਹੈਰੋਇਨ ਉਹ ਹਿਮਾਚਲ ਪ੍ਰਦੇਸ਼ ਦੇ ਕਸਬਾ ਛੰਨੀ ਬੇਲੀ ਤੋਂ ਲੈ ਕੇ ਆਏ ਹਨ।
ਇਹ ਵੀ ਪੜ੍ਹੋ : ਅਜਬ-ਗਜ਼ਬ : ਦੇਸ਼ ਦਾ ਅਨੋਖਾ ਪਿੰਡ, ਫਿਲਮੀ ਸਿਤਾਰਿਆਂ ਦੇ ਨਾਵਾਂ ’ਤੇ ਰੱਖੇ ਜਾਂਦੇ ਹਨ ਬੱਚਿਆਂ ਦੇ ਨਾਂ
ਪੁਲਸ ਅਧਿਕਾਰੀ ਦੇ ਅਨੁਸਾਰ ਪਤੀ-ਪਤਨੀ ਖਿਲਾਫ਼ ਐੱਨ.ਡੀ.ਪੀ.ਐੱਸ ਐਕਟ ਅਧੀਨ ਕੇਸ ਦਰ ਕਰ ਲਿਆ ਗਿਆ ਹੈ। ਮੁਲਜ਼ਮ ਸਤਨਾਮ ਸਿੰਘ ਨੇ ਸਵੀਕਾਰ ਕੀਤਾ ਕਿ ਉਸ ਦੇ ਖਿਲਾਫ਼ ਪਹਿਲਾਂ ਵੀ ਐੱਨ.ਡੀ.ਪੀ.ਐੱਸ ਐਕਟ ਅਧੀਨ ਕੇਸ ਦਰਡ ਹੈ ਅਤੇ ਉਹ ਜ਼ਮਾਨਤ ’ਤੇ ਹੈ। ਉਸ ਨੇ ਮੰਨਿਆ ਕਿ ਉਹ ਛੰਨੀ ਬੇਲੀ ਤੋਂ ਹੈਰੋਇਨ ਲਿਆ ਕੇ ਇਲਾਕੇ ਵਿੱਚ ਵੇਚਦਾ ਹੈ ਅਤੇ ਬਰਾਮਦ ਹੈਰੋਇਨ ਵੀ ਉਹ ਇਲਾਕੇ ’ਚ ਵੇਚਣ ਦੇ ਲਈ ਲਿਆਇਆ ਸੀ।
ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਐਲਾਨ ਤੋਂ ਪਹਿਲਾਂ ਭਾਜਪਾ ਨੇ ਕੀਤੀਆਂ ਨਿਯੁਕਤੀਆਂ
NEXT STORY