ਖਮਾਣੋਂ (ਜਟਾਣਾ) : ਪਿੰਡ ਮਹੇਸ਼ਪੁਰਾ ਵਿਖੇ ਡੀ. ਜੇ. 'ਤੇ ਭੰਗੜਾ ਪਾਉਂਦੇ ਸਮੇਂ ਹੋਈ ਲੜਾਈ 'ਚ ਇਕ ਔਰਤ ਤੇ ਉਸ ਦਾ ਪਤੀ ਜ਼ਖਮੀ ਹੋ ਗਏ। ਸਿਵਲ ਹਸਪਤਾਲ ਖਮਾਣੋਂ ਵਿਖੇ ਜ਼ੇਰੇ-ਇਲਾਜ ਬ੍ਰਿਜ ਲਾਲ ਪੁੱਤਰ ਹਰੀ ਚੰਦ ਵਾਸੀ ਪਿੰਡ ਮਹੇਸ਼ਪੁਰਾ ਨੇ ਦੱਸਿਆ ਕਿ ਬੀਤੀ ਰਾਤ ਸਾਡੇ ਗੁਆਂਢ ਵਿਚ ਹੀ ਲੜਕੇ ਦਾ ਵਿਆਹ ਸੀ, ਜਿੱਥੇ ਮੇਰਾ ਲੜਕਾ ਰਾਜਿੰਦਰ ਕੁਮਾਰ ਗਿਆ ਸੀ। ਉਥੇ ਸਾਡੇ ਪਿੰਡ ਦਾ ਪ੍ਰਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵੀ ਮੌਜੂਦ ਸੀ। ਉਸ ਨੇ ਬਿਨਾਂ ਵਜ੍ਹਾ ਮੇਰੇ ਲੜਕੇ ਰਾਜਿੰਦਰ ਕੁਮਾਰ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਰੌਲਾ ਸੁਣ ਕੇ ਮੈਂ ਤੇ ਮੇਰੀ ਪਤਨੀ ਅੰਜੂ ਬਾਲਾ ਵੀ ਮੌਕੇ 'ਤੇ ਪਹੁੰਚ ਗਏ। ਪ੍ਰਦੀਪ ਸਿੰਘ ਤੇ ਉਸ ਦੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਸਾਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ। ਸਾਨੂੰ ਪਿੰਡ ਦੇ ਲੋਕਾਂ ਨੇ ਸਿਵਲ ਹਸਪਤਾਲ ਖਮਾਣੋਂ ਵਿਖੇ ਦਾਖਲ ਕਰਵਾਇਆ, ਜਿੱਥੇ ਮੇਰੇ ਸਿਰ 'ਚ 7 ਅਤੇ ਮੇਰੀ ਪਤਨੀ ਅੰਜੂ ਦੇ 2 ਟਾਂਕੇ ਲੱਗੇ ਤੇ ਹੋਰ ਵੀ ਗੁੱਝੀਆਂ ਸੱਟਾਂ ਲੱਗੀਆਂ। ਦੂਸਰੀ ਧਿਰ ਦੇ ਪ੍ਰਦੀਪ ਸਿੰਘ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਕਿਸੇ ਵੀ ਵਿਅਕਤੀ ਦੀ ਕੁੱਟ-ਮਾਰ ਨਹੀਂ ਕੀਤੀ। ਮੇਰੇ 'ਤੇ ਲੱਗੇ ਦੋਸ਼ ਗਲਤ ਤੇ ਬੇਬੁਨਿਆਦ ਹਨ। ਇਸ ਸਬੰਧੀ ਥਾਣੇਦਾਰ ਸਤਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨ ਦਰਜ ਕਰ ਕੇ ਮਾਮਲੇ ਦੇ ਅਗਲੇਰੀ ਕਰਵਾਈ ਕੀਤੀ ਜਾ ਰਹੀ ਹੈ।
ਮੈਂ ਇਕ ਵਾਰ ਨਹੀਂ 1000 ਵਾਰ ਕਹਾਂਗਾ ਮਜੀਠੀਆ ਡਰੱਗ ਮਾਫੀਆ : ਖਹਿਰਾ
NEXT STORY