ਚੰਡੀਗੜ੍ਹ (ਸੰਦੀਪ) - ਸੀਨੀਅਰ ਆਈ. ਏ. ਐੱਸ. ਅਧਿਕਾਰੀ ਦੀ ਬੇਟੀ ਨਾਲ ਛੇੜਛਾੜ ਮਾਮਲੇ 'ਚ ਮੰਗਲਵਾਰ ਨੂੰ ਉਸਦੇ ਪਿਤਾ ਵੀ. ਐੱਸ. ਕੁੰਡੂ ਦਾ ਕਰਾਸ ਐਗਜ਼ਾਮੀਨੇਸ਼ਨ ਹੋਇਆ। ਮੰਗਲਵਾਰ ਸਵੇਰੇ ਪੀੜਤਾ ਆਪਣੇ ਪਿਤਾ ਦੇ ਨਾਲ ਜ਼ਿਲਾ ਅਦਾਲਤ 'ਚ ਪਹੁੰਚੀ, ਉਥੇ ਹੀ ਮੁਲਜ਼ਮ ਵਿਕਾਸ ਬਰਾਲਾ ਤੇ ਆਸ਼ੀਸ਼ ਵੀ ਕੋਰਟ 'ਚ ਮੌਜੂਦ ਸਨ। ਦੋਵੇਂ ਪੱਖਾਂ ਦੇ ਵਕੀਲਾਂ ਦੀ ਮੌਜੂਦਗੀ 'ਚ ਕਰਾਸ ਐਗਜ਼ਾਮੀਨੇਸ਼ਨ ਦੀ ਕਾਰਵਾਈ ਅੱਗੇ ਵਧਾਈ ਗਈ।
ਇਸ ਤੋਂ ਪਹਿਲਾਂ 23 ਜਨਵਰੀ ਨੂੰ ਪਹਿਲੀ ਵਾਰ ਵੀ. ਐੱਸ. ਕੁੰਡੂ ਦਾ ਕਰਾਸ ਐਗਜ਼ਾਮੀਨੇਸ਼ਨ ਹੋਇਆ ਸੀ। ਕਰਾਸ ਐਗਜ਼ਾਮੀਨੇਸ਼ਨ ਦੌਰਾਨ ਬਚਾਅ ਪੱਖ ਦੇ ਵਕੀਲ ਰਵਿੰਦਰ ਪੰਡਤ ਨੇ ਵੀ. ਐੱਸ. ਕੁੰਡੂ ਤੋਂ ਕਰੀਬ 2 ਘੰਟੇ ਕਈ ਸਵਾਲ ਕੀਤੇ। ਇਸ ਦੌਰਾਨ ਬਚਾਅ ਪੱਖ ਨੇ ਪੁੱਛਿਆ ਕਿ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਮਨੀਰਾਮ ਗੋਦਾਰਾ ਤੇ ਸਾਬਕਾ ਡੀ. ਜੀ. ਪੀ. ਰੰਜੀਤ ਦਲਾਲ ਨੂੰ ਜਾਣਦੇ ਹੋ। ਉਨ੍ਹਾਂ ਸਵਾਲ ਕੀਤਾ ਕਿ ਵਾਰਦਾਤ ਤੋਂ ਬਾਅਦ ਕਿੰਨੀ ਵਾਰ ਉਨ੍ਹਾਂ ਨੇ ਮੀਡੀਆ ਨੂੰ ਇੰਟਰਵਿਊ ਦਿੱਤੀ ਸੀ? ਦੂਜੇ ਪੱਖ ਦੇ ਵਕੀਲ ਨੇ ਇਨ੍ਹਾਂ ਸਵਾਲਾਂ ਦਾ ਮਾਮਲੇ ਨਾਲ ਕੋਈ ਸਬੰਧ ਨਾ ਹੋਣ ਦੀ ਗੱਲ ਕਹਿੰਦੇ ਹੋਏ ਇਸਦਾ ਵਿਰੋਧ ਕੀਤਾ। ਕੇਸ ਦੀ ਅਗਲੀ ਸੁਣਵਾਈ 20 ਫਰਵਰੀ ਨੂੰ ਹੋਵੇਗੀ।
ਐੱਸ. ਆਈ. ਟੀ. ਦੀ ਅਗਵਾਈ ਜਿਹੜੇ ਡੀ. ਐੱਸ. ਪੀ. ਨੂੰ ਸੌਂਪੀ ਗਈ ਸੀ, ਉਹ ਰਣਜੀਤ ਦਲਾਲ ਦੇ ਜਵਾਈ ਹਨ
ਬਚਾਅ ਪੱਖ ਦੇ ਵਕੀਲ ਨੇ ਕਰਾਸ ਐਗਜ਼ਾਮੀਨੇਸ਼ਨ ਦੌਰਾਨ ਵੀ. ਐੱਸ. ਕੁੰਡੂ ਤੋਂ ਸਵਾਲ ਕੀਤਾ ਕਿ ਕੀ ਹਰਿਆਣਾ ਦੇ ਸਾਬਕਾ ਡੀ. ਜੀ. ਪੀ. ਰਣਜੀਤ ਦਲਾਲ ਦਾ ਨਾਂ ਸੁਣਿਆ ਹੈ, ਤੁਸੀਂ ਉਸਨੂੰ ਜਾਣਦੇ ਹੋ? ਇਸ ਤੋਂ ਇਲਾਵਾ ਮਾਮਲੇ ਦੀ ਜਾਂਚ ਲਈ ਇਕ ਐੱਸ. ਆਈ. ਟੀ. ਬਣੀ ਸੀ, ਜਿਸਦੀ ਅਗਵਾਈ ਡੀ. ਐੱਸ. ਪੀ. ਨੂੰ ਸੌਂਪੀ ਗਈ ਸੀ, ਕੀ ਇਸਦੀ ਜਾਣਕਾਰੀ ਤੁਹਾਨੂੰ ਸੀ? ਇਨ੍ਹਾਂ ਸਵਾਲਾਂ ਦਾ ਜਵਾਬ ਦਿੰਦੇ ਹੋਏ ਕੁੰਡੂ ਨੇ ਦੱਸਿਆ ਕਿ ਉਹ ਰਣਜੀਤ ਦਲਾਲ ਨੂੰ 1984 ਤੋਂ ਜਾਣਦੇ ਹਨ, ਜਦੋਂ ਉਹ ਮਸੂਰੀ ਦੀ ਆਈ. ਏ. ਐੱਸ. ਅਕੈਡਮੀ 'ਚ ਟ੍ਰੇਨਿੰਗ ਕਰਨ ਗਏ ਸਨ, ਉਸ ਸਮੇਂ ਰਣਜੀਤ ਦਲਾਲ ਉਸ ਅਕੈਡਮੀ ਦੇ ਡਿਪਟੀ ਡਾਇਰੈਕਟਰ ਸਨ, ਉਦੋਂ ਤੋਂ ਉਨ੍ਹਾਂ ਨੂੰ ਜਾਣਦੇ ਹਨ। ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਉਹ ਕੋਰਟ ਨੂੰ ਦੱਸਣਾ ਚਾਹੁੰਦੇ ਹਨ ਕਿ ਮਾਮਲੇ ਦੀ ਜਾਂਚ ਲਈ ਬਣੀ ਐੱਸ. ਆਈ. ਟੀ. ਦੀ ਅਗਵਾਈ ਜਿਹੜੇ ਡੀ. ਐੱਸ. ਪੀ. ਨੂੰ ਸੌਂਪੀ ਗਈ ਸੀ ਉਹ ਰਣਜੀਤ ਦਲਾਲ ਦੇ ਜਵਾਈ ਹਨ, ਜਦੋਂਕਿ ਦੂਜੇ ਪੱਖ ਦੇ ਵਕੀਲ ਨੇ ਅਜਿਹੇ ਸਵਾਲ-ਜਵਾਬ ਕਰਨ ਦਾ ਵਿਰੋਧ ਕੀਤਾ।
ਡੀ. ਐੱਸ. ਪੀ. ਸਤੀਸ਼ ਕੁਮਾਰ ਨੂੰ 2 ਤੋਂ 3 ਵਾਰ ਮਿਲੇ
ਬਚਾਅ ਪੱਖ ਦੇ ਵਕੀਲ ਨੇ ਵੀ. ਐੱਸ. ਕੁੰਡੂ ਤੋਂ ਪੁੱਛਿਆ ਕਿ ਕਾਂਗਰਸ ਸਰਕਾਰ 'ਚ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਮਨੀਰਾਮ ਗੋਦਾਰਾ ਨਾਲ ਤੁਹਾਡੀ ਜਾਣ-ਪਛਾਣ ਹੈ। ਇਸਦੇ ਜਵਾਬ 'ਚ ਕੁੰਡੂ ਨੇ ਕਿਹਾ ਕਿ ਹਾਂ, ਉਹ ਉਸਦੇ ਰਿਲੇਸ਼ਨ 'ਚ ਆਉਂਦੇ ਹਨ। ਬਚਾਅ ਪੱਖ ਦੇ ਵਕੀਲ ਨੇ ਪੁੱਛਿਆ ਕਿ ਵਾਰਦਾਤ ਤੋਂ ਬਾਅਦ ਤੁਸੀਂ ਮਾਮਲੇ ਦੀ ਜਾਂਚ ਕਰਨ ਵਾਲੇ ਡੀ. ਐੱਸ. ਪੀ. ਸਤੀਸ਼ ਕੁਮਾਰ ਨੂੰ ਕਿੰਨੀ ਵਾਰ ਮਿਲੇ ਸੀ? ਜਵਾਬ 'ਚ ਉਨ੍ਹਾਂ ਕਿਹਾ ਕਿ ਉਹ ਸਤੀਸ਼ ਕੁਮਾਰ ਨੂੰ 2 ਜਾਂ 3 ਵਾਰ ਮਿਲਿਆ ਸੀ। ਇਸ ਦੌਰਾਨ ਉਨ੍ਹਾਂ ਆਪਣੀ ਬੇਟੀ ਤੇ ਪਰਿਵਾਰ ਦੀ ਸੁਰੱਖਿਆ ਬਾਰੇ ਮੰਗ ਕੀਤੀ ਸੀ।
ਨਾਬਾਲਗਾ ਨਾਲ ਗੈਂਗਰੇਪ ਕਰਨ ਵਾਲਿਆਂ ਨੂੰ 20-20 ਸਾਲ ਦੀ ਕੈਦ
NEXT STORY