ਮੋਹਾਲੀ (ਕੁਲਦੀਪ) - ਇਥੋਂ ਦੀ ਇਕ ਅਦਾਲਤ ਨੇ ਤਿੰਨ ਸਾਲ ਪਹਿਲਾਂ ਇਕ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਉਸ ਨਾਲ ਗੈਂਗਰੇਪ ਕਰਨ ਵਾਲੇ ਕੇਸ ਦੀ ਸੁਣਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ 20-20 ਸਾਲ ਕੈਦ ਦੀ ਸਜ਼ਾ ਸੁਣਾਈ ਹੈ ਤੇ 50 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ । ਜਾਣਕਾਰੀ ਮੁਤਾਬਕ ਜ਼ਿਲਾ ਤੇ ਸੈਸ਼ਨਜ਼ ਜੱਜ ਦੀ ਅਦਾਲਤ ਵਲੋਂ ਮੁਲਜ਼ਮਾਂ ਮੁਮਤਾਜ ਨਿਵਾਸੀ ਬਿਹਾਰ, ਰਿੰਗਾ ਹਸਦਾ ਉਰਫ ਬਬਲੂ ਨਿਵਾਸੀ ਬਿਹਾਰ ਨੂੰ ਸਜ਼ਾ ਸੁਣਾਈ ਗਈ ਹੈ, ਜਦੋਂਕਿ ਤੀਸਰੇ ਮੁਲਜ਼ਮ ਮੁਹੰਮਦ ਅਲਾਊਦੀਨ ਉਰਫ ਮੁੱਲਾ ਠੇਕੇਦਾਰ ਨੂੰ ਸਬੂਤਾਂ ਦੀ ਘਾਟ 'ਚ ਬਰੀ ਕਰ ਦਿੱਤਾ ਗਿਆ ।
ਜਾਣਕਾਰੀ ਮੁਤਾਬਕ 26 ਮਈ 2015 ਨੂੰ ਇਹ ਕੇਸ ਸਾਹਮਣੇ ਆਇਆ ਸੀ । ਲੜਕੀ ਦੀ ਮਾਂ ਵਲੋਂ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਹ ਜ਼ੀਰਕਪੁਰ ਖੇਤਰ ਵਿਚ ਰਹਿੰਦੀ ਸੀ ਤੇ ਇਕ ਠੇਕੇਦਾਰ ਕੋਲ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਹੀ ਸੀ । ਉਨ੍ਹਾਂ ਦੀ 14 ਸਾਲਾ ਲੜਕੀ ਘਰ ਹੀ ਰਹਿੰਦੀ ਸੀ । ਉਸ ਦੇ ਠੇਕੇਦਾਰ ਤੋਂ ਅੱਗੇ ਕੰਮ ਮੁੱਲਾ ਠੇਕੇਦਾਰ ਨੇ ਲੈ ਲਿਆ।
ਇਕ ਦਿਨ ਉਸਦੀ ਲੜਕੀ ਆਪਣੀ ਕਿਸੇ ਰਿਸ਼ਤੇਦਾਰੀ ਵਿਚ ਵਿਆਹ ਕਾਰਨ ਕੱਪੜੇ ਆਦਿ ਸਿਵਾਉਣ ਲਈ ਟੇਲਰ ਕੋਲ ਗਈ ਹੋਈ ਸੀ । ਰਸਤੇ ਵਿਚ ਉਕਤ ਮੁਲਜ਼ਮ ਉਸ ਨੂੰ ਇਕ ਵਾਹਨ ਵਿਚ ਕਿਤੋਂ ਆਉਂਦੇ ਮਿਲ ਗਏ, ਜਿਨ੍ਹਾਂ ਨੇ ਬੱਚੀ ਨੂੰ ਗੱਡੀ ਵਿਚ ਬਿਠਾ ਲਿਆ ਅਤੇ ਉਸ ਨੂੰ ਪ੍ਰਸ਼ਾਦ ਕਹਿ ਕੇ ਇਕ ਲੱਡੂ ਖੁਆ ਦਿੱਤਾ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ । ਮੁਲਜ਼ਮਾਂ ਨੇ ਕਿਸੇ ਅਣਪਛਾਤੀ ਜਗ੍ਹਾ 'ਤੇ ਲਿਜਾ ਕੇ ਉਸ ਨਾਲ ਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ । ਇਸ ਸਬੰਧੀ ਪੁਲਸ ਸਟੇਸ਼ਨ ਜ਼ੀਰਕਪੁਰ ਵਿਚ ਉਕਤ ਤਿੰਨਾਂ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ । ਕੇਸ ਦੀ ਸੁਣਵਾਈ ਮੋਹਾਲੀ ਦੀ ਜ਼ਿਲਾ ਅਦਾਲਤ ਵਿਚ ਚੱਲ ਰਹੀ ਸੀ । ਅੱਜ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਦੋ ਮੁਲਜ਼ਮਾਂ ਨੂੰ 20-20 ਸਾਲ ਦੀ ਕੈਦ ਤੇ ਇਕ ਨੂੰ ਬਰੀ ਕਰ ਦਿੱਤਾ ।
ਟੀਚਰਜ਼ ਦੀ ਰਿਟਾਇਰਮੈਂਟ ਉਮਰ 60 ਸਾਲ ਹੀ ਰਹੇਗੀ
NEXT STORY