ਬਠਿੰਡਾ (ਵਿਜੈ ਵਰਮਾ) : ਕਿਸਾਨ ਅੰਦੋਲਨ ਦੌਰਾਨ ਜ਼ਿਲ੍ਹੇ ਦੀ ਰਹਿਣ ਵਾਲੀ ਬਜ਼ੁਰਗ ਮਹਿਲਾ ਮਹਿੰਦਰ ਕੌਰ ਬਾਰੇ ਫ਼ਿਲਮ ਅਭਿਨੇਤਰੀ ਅਤੇ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ਵੱਲੋਂ ਕੀਤੀ ਗਈ ਟਿੱਪਣੀ ਦੇ ਮਾਮਲੇ ’ਚ ਵੀਰਵਾਰ ਨੂੰ ਮਹਿੰਦਰ ਕੌਰ ਅਤੇ ਗਵਾਹ ਗੁਰਪ੍ਰੀਤ ਸਿੰਘ ਅਦਾਲਤ ’ਚ ਪੇਸ਼ ਹੋਏ। ਅਦਾਲਤ ਨੇ ਦੋਹਾਂ ਦੇ ਬਿਆਨ ਦਰਜ ਕੀਤੇ। ਇਸ ਦੌਰਾਨ ਕੰਗਣਾ ਦੇ ਵਕੀਲ ਨੇ ਅਦਾਲਤ ’ਚ ਅਰਜ਼ੀ ਦੇ ਕੇ ਪੇਸ਼ੀ ਤੋਂ ਛੋਟ ਮੰਗੀ।
ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਰਾਸ਼ਨ ਲੈਣ ਵਾਲੇ 24 ਲੱਖ ਲੋਕਾਂ ਨਾਲ ਜੁੜੀ ਅਹਿਮ ਖ਼ਬਰ, ਰਾਜਾ ਵੜਿੰਗ ਨੇ...
ਹੁਣ ਕੇਸ ਦੀ ਅਗਲੀ ਸੁਣਵਾਈ 15 ਦਸੰਬਰ ਨੂੰ ਹੋਵੇਗੀ।ਅਦਾਲਤ ਤੋਂ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਬਜ਼ੁਰਗ ਮਹਿਲਾ ਮਹਿੰਦਰ ਕੌਰ ਨੇ ਸਾਫ਼ ਕਿਹਾ ਕਿ ਉਹ ਭਾਜਪਾ ਸੰਸਦ ਮੈਂਬਰ ਕੰਗਣਾ ਰਨੌਤ ਨੂੰ ਕੋਈ ਮੁਆਫ਼ੀ ਨਹੀਂ ਦੇਵੇਗੀ। ਉਹ ਅਖ਼ੀਰ ਤੱਕ ਅਦਾਲਤ ’ਚ ਆਪਣੀ ਲੜਾਈ ਲੜੇਗੀ। ਬਜ਼ੁਰਗ ਔਰਤ ਵ੍ਹੀਲਚੇਅਰ ’ਤੇ ਆਪਣੇ ਪਤੀ ਅਤੇ ਵਕੀਲ ਨਾਲ ਅਦਾਲਤ ਪਹੁੰਚੀ ਸੀ।
ਇਹ ਵੀ ਪੜ੍ਹੋ : ਮੁਲਾਜ਼ਮਾਂ ਨੂੰ ਨਹੀਂ ਮਿਲੇਗੀ ਦਸੰਬਰ ਮਹੀਨੇ ਦੀ ਤਨਖ਼ਾਹ! ਅਧਿਕਾਰੀਆਂ ਨੂੰ ਜਾਰੀ ਹੋਈ ਚਿਤਾਵਨੀ
ਉਸ ਨੇ ਕਿਹਾ ਕਿ ਭਵਿੱਖ ’ਚ ਕੋਈ ਵੀ ਇਸ ਤਰ੍ਹਾਂ ਦੀ ਗਲਤ ਟਿੱਪਣੀ ਨਾ ਕਰੇ, ਇਸ ਲਈ ਉਹ ਇਨਸਾਫ਼ ਮਿਲਣ ਤੱਕ ਕਾਨੂੰਨੀ ਲੜਾਈ ਜਾਰੀ ਰੱਖੇਗੀ। ਅਦਾਲਤ ’ਚ ਮਹਿੰਦਰ ਕੌਰ ਤੋਂ ਕਈ ਤਰ੍ਹਾਂ ਦੇ ਪ੍ਰਸ਼ਨ ਕੀਤੇ ਗਏ। ਉਸਦੇ ਗਵਾਹ ਗੁਰਪ੍ਰੀਤ ਸਿੰਘ ਨਾਲ ਵੀ ਟਵਿੱਟਰ ਚਲਾਉਣ ਸਬੰਧੀ ਸਵਾਲ ਕੀਤਾ ਗਿਆ। ਔਰਤ ਦੇ ਵਕੀਲ ਮੁਤਾਬਕ 15 ਦਸੰਬਰ ਨੂੰ ਹੋਣ ਵਾਲੀ ਅਗਲੀ ਸੁਣਵਾਈ ’ਚ ਬਾਕੀ ਬਚੇ ਗਵਾਹਾਂ ਦੀ ਗਵਾਹੀ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ : 6 ਮਹੀਨਿਆਂ ਦੀ ਤੇਜ਼ੀ ਮਗਰੋਂ ਪ੍ਰਾਪਰਟੀ ਦੇ ਭਾਅ ‘ਮੂਧੇ-ਮੂੰਹ’ ਡਿੱਗੇ
NEXT STORY