ਚੰਡੀਗੜ੍ਹ— ਹਰਿਆਣਾ ਦੇ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਅਤੇ ਉਸ ਦੇ ਦੋਸਤ ਆਸ਼ੀਸ਼ ਕੁਮਾਰ ਵੱਲੋਂ ਆਈ. ਏ. ਐੱਸ. ਅਧਿਕਾਰੀ ਦੀ ਧੀ ਦਾ ੁਪਿੱਛਾ ਕਰਨ ਅਤੇ ਉਸ ਨੂੰ ਤੰਗ-ਪਰੇਸ਼ਾਨ ਕੀਤੇ ਜਾਣ ਦਾ ਮਾਮਲਾ ਲੋਕਾਂ ਦੀ ਸੋਚ ਦੇ ਡਿੱਗਦੇ ਹੋਏ ਪੱਧਰ ਦੀ ਗਵਾਹੀ ਭਰਦਾ ਹੈ। ਜੇਕਰ ਇਕ ਆਈ. ਏ. ਐੱਸ. ਅਧਿਕਾਰੀ ਦੀ ਕੁੜੀ ਚੰਡੀਗੜ੍ਹ ਵਰਗੇ ਸ਼ਹਿਰ ਵਿਚ ਸੁਰੱਖਿਅਤ ਨਹੀਂ ਹੈ ਤਾਂ ਬਾਕੀ ਕੁੜੀਆਂ ਅਤੇ ਬਾਕੀ ਸ਼ਹਿਰਾਂ 'ਚ ਕੀ ਹੁੰਦਾ ਹੋਏਗਾ, ਇਸ ਦਾ ਅੰਦਾਜ਼ਾ ਤੁਸੀਂ ਆਪ ਲਗਾ ਸਕਦੇ ਹੋ।
ਸੁਭਾਸ਼ ਬਰਾਲਾ ਦੇ ਪੁੱਤਰ ਅਤੇ ਉਸ ਦੇ ਦੋਸਤ ਨੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਦੀ ਧੀ ਦਾ 10 ਕਿਲੋਮੀਟਰ ਤੱਕ ਪਿੱਛਾ ਕੀਤਾ ਅਤੇ ਉਸ ਦੀ ਕਾਰ ਰੋਕ ਕੇ ਉਸ ਨਾਲ ਗੱਲ ਕਰਨ ਦਾ ਯਤਨ ਕੀਤਾ। ਇਸ ਦੌਰਾਨ ਕੁੜੀ ਇੰਨਾਂ ਡਰ ਗਈ ਕਿ ਉਸ ਨੂੰ ਲੱਗਾ ਕਿ ਉਸ ਨਾਲ ਕੋਈ ਅਨਹੋਣੀ ਵਾਪਰਨ ਵਾਲੀ ਹੈ। ਫਿਰ ਵੀ ਉਸ ਨੇ ਹਿੰਮਤ ਨਹੀਂ ਛੱਡੀ ਅਤੇ ਚੱਲਦੀ ਕਾਰ ਵਿਚ ਖੁਦ ਨੂੰ ਲਾਕ ਕਰਕੇ ਕੁੜੇ ਪੁਲਸ ਕੰਟਰੋਲ ਰੂਮ ਨੂੰ ਆਪਣੀ ਸਾਰੀ ਲੋਕੇਸ਼ਨ ਦੱਸਦੀ ਰਹੀ। ਇਸ 'ਤੇ ਪੀ. ਸੀ. ਆਰ. ਨੇ ਦੋਹਾਂ ਨੂੰ ਹਾਊਸਿੰਗ ਬੋਰਡ ਲਾਈਟ ਪੁਆਇੰਟ 'ਤੇ ਕਾਬੂ ਕਰ ਲਿਆ। ਪੀੜਤਾ ਨੇ ਫੇਸਬੁੱਕ 'ਤੇ ਆਪਣੀ 25 ਮਿੰਟਾਂ ਦੀ ਖੌਫਨਾਕ ਹੱਡਬੀਤੀ ਨੂੰ ਸ਼ੇਅਰ ਕੀਤਾ ਅਤੇ ਨਾਲ ਹੀ ਆਪਣੇ ਪਿਤਾ ਦਾ ਵੀ ਧੰਨਵਾਦ ਕੀਤਾ, ਜੋ ਉਸ ਨਾਲ ਇਸ ਸਾਰੇ ਮਾਮਲੇ ਵਿਚ ਪੂਰੀ ਰਾਤ ਜੇਲ ਵਿਚ ਖੜ੍ਹੇ ਰਹੇ। ਉਨ੍ਹਾਂ ਨੇ ਆਪਣੀ ਧੀ ਦਾ ਪੂਰਾ ਸਾਥ ਦਿੱਤਾ ਅਤੇ ਸਿਆਸੀ ਦਬਾਅ ਅਤੇ ਨਾਂ ਖਰਾਬ ਹੋਣ ਡਰ ਦੇ ਬਾਵਜੂਦ ਇਸ ਮਾਮਲੇ ਨੂੰ ਦਬਾਉਣ ਦੀ ਥਾਂ ਆਪਣੀ ਧੀ ਨੂੰ ਸਹਾਰਾ ਦਿੱਤਾ। ਇੰਨਾਂ ਹੀ ਨਹੀਂ ਉਨ੍ਹਾਂ ਨੇ ਫੇਸਬੁੱਕ 'ਤੇ ਧੀਆਂ ਅਤੇ ਸਮਾਜ ਦੇ ਨਾਂ 'ਤੇ ਇਕ ਖੁੱਲ੍ਹੀ ਚਿੱਠੀ ਲਿਖ ਕੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ।
ਆਈ. ਏ. ਐੱਸ. ਅਫਸਰ ਨੇ ਆਪਣੀ ਚਿੱਠੀ ਵਿਚ ਲਿਖਿਆ— '' ਜੇਕਰ ਮੈਂ ਇਸ ਮਾਮਲੇ ਵਿਚ ਆਪਣੀ ਧੀ ਨਾਲ ਨਹੀਂ ਖੜ੍ਹਦਾ ਤਾਂ ਮੈਂ ਇਕ ਪਿਤਾ ਦੇ ਤੌਰ 'ਤੇ ਪੂਰੀ ਤਰ੍ਹਾਂ ਫੇਲ੍ਹ ਹੋ ਜਾਂਦਾ। ਦੋ ਧੀਆਂ ਦੇ ਪਿਤਾ ਹੋਣ ਨਾਅਤੇ ਮੇਰੀ ਜ਼ਿੰਮੇਵਾਰੀ ਹੈ ਕਿ ਇਸ ਮਾਮਲੇ ਦਾ ਕੋਈ ਤਰਕ ਵਾਲਾ ਅੰਤ ਹੋਵੇ। ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ।'' ਉਨ੍ਹਾਂ ਕਿਹਾ, ''ਅਮੀਰ ਅਤੇ ਰਸੂਖ ਵਾਲੇ ਪਰਿਵਾਰਾਂ 'ਚੋਂ ਹੋਣ ਕਰਕੇ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਦੋਸ਼ੀਆਂ ਖਿਲਾਫ ਅਕਸਰ ਕੋਈ ਸ਼ਿਕਾਇਤ ਨਹੀਂ ਕੀਤੀ ਜਾਂਦੀ ਅਤੇ ਉਹ ਬਚ ਕੇ ਨਿਕਲ ਜਾਂਦੇ ਹਨ। ਅਜਿਹੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਕੋਈ ਆਸਾਨ ਕੰਮ ਨਹੀਂ ਹੈ।''
ਉਨ੍ਹਾਂ ਲਿਖਿਆ, ''ਮੇਰੀ ਧੀ ਨਾਲ ਜੋ ਹੋਇਆ, ਉਸ ਦੇ ਡਰ, ਉਸ ਦੀ ਤਕਲੀਫ ਨੂੰ ਘੱਟ ਨਹੀਂ ਕੀਤਾ ਜਾ ਸਕਦਾ ਪਰ ਜੇਕਰ ਅਸੀਂ ਆਪਣੀਆਂ ਧੀਆਂ ਨਾਲ ਅਜਿਹੇ ਮੌਕਿਆਂ 'ਤੇ ਨਹੀਂ ਖੜ੍ਹਦੇ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀਆਂ ਕੋਸ਼ਿਸ਼ਾਂ ਨਹੀਂ ਕਰਦੇ ਤਾਂ ਹੋਰ ਧੀਆਂ ਨੂੰ ਇਸ ਤਕਲੀਫ ਅਤੇ ਦੁੱਖ 'ਚੋਂ ਲੰਘਣਾ ਪਵੇਗਾ। ਹੋ ਸਕਦਾ ਹੈ ਕਿ ਉਹ ਸਾਰੀਆਂ ਧੀਆਂ ਮੇਰੀ ਧੀ ਵਾਂਗ ਕਿਸਮਤ ਵਾਲੀਆਂ ਨਾ ਨਿਕਲਣ ਅਤੇ ਕਿਸੀ ਵੱਡੀ ਮੁਸੀਬਤ ਦਾ ਸ਼ਿਕਾਰ ਹੋ ਜਾਣ। ਕਿਸੇ ਨਾ ਕਿਸੇ ਨੂੰ ਇਸ ਖਿਲਾਫ ਖੜ੍ਹੇ ਹੋਣਾ ਪਵੇਗਾ ਅਤੇ ਅਸੀਂ ਇਸ ਦੇ ਖਿਲਾਫ ਜਦੋਂ ਤੱਕ ਖੜ੍ਹ ਸਕਦੇ ਹਾਂ ਖੜ੍ਹਾਂਗੇ।'' ਉਨ੍ਹਾਂ ਨੇ ਚੰਡੀਗੜ੍ਹ ਪੁਲਸ ਅਤੇ ਪੀ. ਸੀ. ਆਰ. ਟੀਮ ਦਾ ਵੀ ਇਸ ਮਾਮਲੇ ਵਿਚ ਤੇਜ਼ੀ ਦਿਖਾਉਂਦੇ ਹੋਏ ਦੋਸ਼ੀਆਂ ਨੂੰ ਫੜਨ ਦਾ ਧੰਨਵਾਦ ਕੀਤਾ।
ਗੈਂਗਸਟਰ ਲਵੀ ਦਿਓੜਾ ਕਤਲਕਾਂਡ 'ਚ ਪੁਲਸ ਨੇ ਇਕ ਹੋਰ ਵਿਅਕਤੀ ਨੂੰ ਕੀਤਾ ਕਾਬੂ
NEXT STORY