ਬਰਨਾਲਾ (ਵਿਵੇਕ ਸਿੰਧਵਾਨੀ, ਗੋਪਾਲ) — ਡੀ. ਸੀ. ਘਨਸ਼ਾਮ ਥੋਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਪ੍ਰਦੂਸ਼ਨ ਕੰਟਰੋਲ ਵਲੋਂ ਮੋਟਰਸਾਈਕਲ ਦੇ ਪਟਾਕੇ ਪਾਉਣ ਤੇ ਪਟਾਕੇ ਮਾਰਨ ਵਾਲੇ ਸਾਈਲੈਂਸਰ ਲਗਵਾਉਣਾ ਗੈਰ-ਕਾਨੂੰਨੀ ਐਲਾਨ ਕਰ ਦਿੱਤਾ ਗਿਆ ਹੈ। ਥੋਰੀ ਨੇ ਆਮ ਲਕਾਂ ਨੂੰ ਖਾਸ ਤੌਰ 'ਤੇ ਨੌਜਵਾਨ ਨੂੰ ਅਪੀਲ ਕੀਤੀ ਹੈ ਕਿ ਮੋਟਰਸਾਈਕਲ 'ਤੇ ਲੱਗੇ ਹੋਏ ਪਟਾਕੇ ਮਾਰਨ ਵਾਲੇ ਸਾਈਲੈਂਸਰ ਤੁਰੰਤ ਬਦਲੇ ਜਾਣ ਤਾਂਕਿ ਜੋ ਸਮਾਜ ਨੂੰ ਰੌਲੇ ਤੋਂ ਤੰਗ ਹੋਣ ਵਾਲੇ ਤੇ ਵਾਤਾਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
ਮੋਟਰਸਾਈਕਲਾਂ ਨੂੰ ਜ਼ਬਤ ਹੋਣ ਤੇ ਮਾਲਿਕਾਂ ਨੂੰ ਕੈਦ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਮੋਟਰਸਾਈਕਲ ਦੇ ਪਟਾਕੇ ਬਜਾਉਂਦਾ ਪਾਇਆ ਜਾਂਦਾ ਹੈ ਤਾਂ ਮੋਟਰ ਸਾਈਕਲ ਵਹੀਕਲ ਐਕਟ-1988 ਤੇ ਹਵਾ ਪ੍ਰਦੂਸ਼ਨ (ਰੋਕਥਾਮ ਤੇ ਕੰਟਰੋਲ) ਐਕਟ-1981 ਅਧੀਨ ਦੋਸ਼ੀ ਵਿਅਕਤੀ ਦੇ ਵਿਰੁੱਧ ਚਾਲਾਨ ਦੇ ਇਲਾਵਾ ਛੇ ਮਹੀਨੇ ਤਕ ਦੀ ਸਜਾ ਸਮੇਤ ਜੁਰਮਾਨਾ ਵੀ ਹੋ ਸਕਦਾ ਹੈ। ਉਨ੍ਹਾਂ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਮੋਟਰਸਾਈਕਲ ਪਟਾਕੇ ਮਾਰਦਾ ਪਾਇਆ ਜਾਂਦਾ ਹੈ ਤਾਂ ਕੋਈ ਵੀ ਵਿਅਕਤੀ ਸਮੇਂ, ਸਥਾਨ ਤੇ ਮੋਟਰਸਾਈਕਲ ਦਾ ਨੰਬਰ ਇਸ ਮੋਬਾਇਲ ਨੰਬਰ 98789-50593 'ਤੇ ਭੇਜ ਸਕਦਾ ਹੈ।
ਫੜਿਆ ਗਿਆ ਰਾਮ ਰਹੀਮ ਦਾ ਖਾਸ ਬਾਡੀਗਾਰਡ, ਡਿਊਟੀ ਕਰਦੇ ਬਣਿਆ ਭਗਤ
NEXT STORY