ਲੁਧਿਆਣਾ (ਗੌਤਮ) : ਫੈਸਟਿਵ ਸੀਜ਼ਨ ਕਾਰਨ ਲੋਕਾਂ ’ਚ ਆਨਲਾਈਨ ਸ਼ਾਪਿੰਗ ਦਾ ਕ੍ਰੇਜ਼ ਵਧਣ ਲੱਗਦਾ ਹੈ। ਸਾਈਬਰ ਠੱਗ ਵੀ ਇਸੇ ਤਰ੍ਹਾਂ ਦੇ ਮੌਕਿਆਂ ਦੀ ਭਾਲ ’ਚ ਰਹਿੰਦੇ ਹਨ। ਕ੍ਰੇਜ਼ ਵਧਣ ਦਾ ਕਾਰਨ ਹੈ ਕਿ ਜ਼ਿਆਦਾਤਰ ਲੋਕ ਆਨਲਾਈਨ ਸ਼ਾਪਿੰਗ ’ਚ ਜ਼ਿਆਦਾ ਵੈਰਾਇਟੀਆਂ ਮਿਲਣ ਦੀ ਸੰਭਾਵਨਾ ਰੱਖਦੇ ਹਨ। ਦੂਜੇ ਲੋਕ ਰਸ਼ ਵਿਚ ਨਾ ਜਾ ਕੇ ਭੀੜ ਵਿਚ ਨਾ ਜਾ ਕੇ ਸਮੇਂ ਦੀ ਬੱਚਤ ਕਰਨਾ ਚਾਹੁੰਦੇ ਹਨ ਪਰ ਇਸ ਕ੍ਰੇਜ਼ ਦਾ ਸਾਈਬਰ ਠੱਗ ਵੱਧ ਤੋਂ ਵੱਧ ਲਾਭ ਉਠਾ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਇਸ ਕ੍ਰੇਜ਼ ਕਾਰਨ ਲੋਕਾਂ ਨੂੰ ਆਨਲਾਈਨ ਟ੍ਰਾਂਜ਼ੈਕਸ਼ਨ ਵੀ ਅਸਾਨ ਲੱਗਦਾ ਹੈ ਪਰ ਵੱਧ ਰਹੇ ਇਸ ਕ੍ਰੇਜ਼ ਕਾਰਨ ਲੋਕਾਂ ਨੂੰ ਸਾਈਬਰ ਠੱਗਾਂ ਤੋਂ ਬਚਾਅ ਕਰ ਕੇ ਹੀ ਇਸ ਦੀ ਵਰਤੋਂ ਚੌਕਸੀ ਨਾਲ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਗੈਂਗਸਟਰ ਦੀਪਕ ਦੇ ਫਰਾਰ ਹੋਣ ਦੇ ਮਾਮਲੇ ’ਚ ਸਨਸਨੀਖੇਜ਼ ਖੁਲਾਸਾ, ਗਰਲਫ੍ਰੈਂਡ ਨੂੰ ਲੈ ਕੇ ਸਾਹਮਣੇ ਆਈ ਵੱਡੀ ਗੱਲ
ਵੀਕੈਂਡ ’ਚ ਹੁੰਦੀ ਹੈ ਜ਼ਿਆਦਾ ਵਰਤੋਂ
ਇਕ ਸਰਵੇ ਮੁਤਾਬਕ ਆਨਲਾਈਨ ਸ਼ਾਪਿੰਗ ਵੀਕੈਂਡ ਅਤੇ ਛੁੱਟੀ ਦੇ ਦਿਨਾਂ ’ਚ ਜ਼ਿਆਦਾ ਹੁੰਦੀ ਹੈ ਕਿਉਂਕਿ ਸ਼ਾਪਿੰਗ ਦੇ ਨਾਲ ਹੀ ਲੋਕ ਸ਼ਨੀਵਾਰ ਅਤੇ ਐਤਵਾਰ ਨੂੰ ਆਨਲਾਈਨ ਖਾਣ-ਪੀਣ ਦੇ ਵੀ ਜ਼ਿਆਦਾ ਆਰਡਰ ਕਰਦੇ ਹਨ। ਲੋਕਾਂ ਨੂੰ ਲਾਲਚ ਰਹਿੰਦਾ ਕਿ ਆਨਲਾਈਨ ਜ਼ਿਆਦਾ ਵੈਰਾਇਟੀ ਮਿਲਦੀ ਹੈ ਅਤੇ ਰੇਟ ਵੀ ਵਾਜ਼ਬ ਹੁੰਦੇ ਹਨ, ਦੂਜਾ ਸਮੇਂ ਦੀ ਬੱਚਤ ਦੇ ਨਾਲ ਕੰਪਨੀਆਂ ਵੱਲੋਂ ਵੱਖ-ਵੱਖ ਆਫਰ ਮਿਲ ਮਿਲਦੇ ਹਨ। ਇਸੇ ਗੱਲ ਦਾ ਫਾਇਦਾ ਸਾਈਬਰ ਠੱਗ ਉਠਾਉਂਦੇ ਹਨ, ਜਿਨ੍ਹਾਂ ਨੇ ਅਨੇਕ ਤਰ੍ਹਾਂ ਦੇ ਫਿਸ਼ਿੰਗ ਮਤਲਬ ਫਰਜ਼ੀ ਲਿੰਕ ਪਹਿਲਾਂ ਹੀ ਤਿਆਰ ਕੀਤੇ ਹੋਏ ਹਨ ਅਤੇ ਸਰਚ ਇੰਜਣਾਂ ’ਤੇ ਇਸੇ ਤਰ੍ਹਾਂ ਦੀ ਜਾਅਲਸਾਜ਼ੀ ਕਰ ਕੇ ਲੋਕਾਂ ਨੂੰ ਆਪਣੇ ਜਾਅਲ ’ਚ ਫਸਾਉਂਦੇ ਹਨ। ਦੂਜੇ ਪਾਸੇ ਜਦੋਂ ਵੀ ਲੋਕਾਂ ਨੂੰ ਆਨਲਾਈਨ ਟ੍ਰਾਂਜ਼ੈਕਸ਼ਨ ਜਾਂ ਸ਼ਾਪਿੰਗ ਦੌਰਾਨ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਆਨਲਾਈਨ ਹੀ ਉਸ ਨਾਲ ਸਬੰਧਤ ਕਸਟਮਰ ਕੇਅਰ ਦਾ ਨੰਬਰ ਲੱਭਦੇ ਹਨ। ਸਰਚ ਇੰਜਣਾਂ ’ਤੇ ਕੰਪਨੀਆਂ ਵੱਲੋਂ ਆਪਣੇ ਕਸਟਮਰ ਕੇਅਰ ਨੰਬਰ ਅਪਲੋਡ ਕੀਤੇ ਹੁੰਦੇ ਹਨ ਪਰ ਸਾਈਬਰ ਠੱਗ ਪਹਿਲਾਂ ਹੀ ਇਨ੍ਹਾਂ ਨੰਬਰਾਂ ਨਾਲ ਛੇੜ-ਛਾੜ ਕਰ ਕੇ ਲੋਕਾਂ ਨਾਲ ਧੋਖਾ ਕਰਦੇ ਹਨ। ਸਾਈਬਰ ਮਾਹਿਰਾਂ ਦਾ ਮੰਨਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਆਉਣ ’ਤੇ ਲੋਕਾਂ ਨੂੰ ਕੰਪਨੀ ਦੀ ਹੀ ਵੈੱਬਸਾਈਟ ’ਤੇ ਜਾ ਕੇ ਜਾਣਕਾਰੀ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਬਟਾਲਾ ’ਚ ਵੱਡੀ ਵਾਰਦਾਤ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ’ਤੇ ਚੱਲੀਆਂ ਗੋਲ਼ੀਆਂ
ਇਕ ਮੈਸੇਜ ਨਾਲ ਹੀ ਫਸਾ ਲੈਂਦੇ ਹਨ ਜਾਲ ’ਚ
ਮੁਸ਼ਕਿਲ ਹੋਣ ’ਤੇ ਲੋਕ ਜਦੋਂ ਲੋਕ ਫਰਜ਼ੀ ਕਸਟਮਰ ਕੇਅਰ ਨੰਬਰ ’ਤੇ ਕਾਲ ਕਰਦੇ ਹਨ ਤਾਂ ਉਨ੍ਹਾਂ ਨੂੰ ਐਪ ਡਾਊਨਲੋਡ ਕਰਨ ਲਈ ਕਿਹਾ ਜਾਂਦਾ ਹੈ। ਡਾਊਨਲੋਡ ਹੋਣ ਤੋਂ ਬਾਅਦ ਪੂਰੀ ਜਾਣਕਾਰੀ ਲੈ ਕੇ ਸਾਈਬਰ ਠੱਗ ਆਪਣਾ ਜਾਲ ਬੁਣਦੇ ਹਨ ਅਤੇ ਡਾਊਨਲੋਡ ਕਰਨ ਵਾਲੇ ਵਿਅਕਤੀ ਦੀ ਤੇ ਡਿਵਾਇਸ ਮਿਰਰ ਇਮੇਜ ਹੈਕ ਹੋ ਕੇ ਦੂਜੇ ਸਿਸਟਮ ’ਤੇ ਚਲੇ ਜਾਂਦੇ ਹਨ ਅਤੇ ਇਸ ਨਾਲ ਵਿਅਕਤੀ ਦੀਆਂ ਸਾਰੀਆਂ ਜਾਣਕਾਰੀਆਂ ਸਾਈਬਰ ਠੱਗਾਂ ਕੋਲ ਚਲੀਆਂ ਜਾਂਦੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਠੱਗੀ ਹੁੰਦੀ ਹੈ ਤਾਂ ਇਸ ਦੀ ਸੂਚਨਾ ਤੁਰੰਤ ਪੁਲਸ ਦੇ ਸਾਈਬਰ ਸੈੱਲ ਨੂੰ ਦੇਣੀ ਚਾਹੀਦੀ ਹੈ ਕਿਉਂਕਿ ਕੁਝ ਮਿੰਟ ’ਚ ਵਿਭਾਗ ਵੱਲੋਂ ਇਸ ਸਬੰਧੀ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ ਜਿਸ ਨਾਲ ਠੱਗ ਉਨ੍ਹਾਂ ਦੇ ਖਾਤੇ ’ਚੋਂ ਪੈਸੇ ਟ੍ਰਾਂਸਫਰ ਨਹੀਂ ਕਰ ਸਕਦੇ।
ਇਹ ਵੀ ਪੜ੍ਹੋ : ਪਹਿਲਾਂ ਸੰਬੰਧ ਬਣਾਏ ਫਿਰ ਰਿਕਾਰਡ ਕੀਤੀ ਅਸ਼ਲੀਲ ਵੀਡੀਓ, ਹੈਰਾਨ ਕਰ ਦੇਵੇਗੀ ਕਾਰੋਬਾਰੀ ਨਾਲ ਖੇਡੀ ਗੰਦੀ ਚਾਲ
ਕੀ ਕਹਿੰਦੇ ਹਨ ਸਾਈਬਰ ਸੈੱਲ ਇੰਚਾਰਜ
ਲੋਕਾਂ ਨੂੰ ਚਾਹੀਦਾ ਹੈ ਕਿ ਗੂਗਲ ਜਾਂ ਕਿਸੇ ਦੂਜੇ ਸਰਚ ਇੰਜਣ ਤੋਂ ਜਾ ਕੇ ਹੀ ਵੈੱਬਸਾਈਟ ਦੀ ਵਰਤੋਂ ਕਰਨ। ਹਰ ਜਗ੍ਹਾ ’ਤੇ ਜਾ ਕੇ ਵਾਈਫਾਈ ਦੀ ਵਰਤੋਂ ਕਰਨ ਤੋਂ ਬਚੋ। ਨਾਲ ਹੀ ਆਪਣਾ ਸਟ੍ਰਾਂਗ ਪਾਸਵਰਡ ਲਗਾਉਣ ਦੇ ਨਾਲ-ਨਾਲ ਸਮੇਂ ’ਤੇ ਇਸ ਨੂੰ ਬਦਲਦੇ ਰਹੋ। ਕਿਸੇ ਵੀ ਦੂਜੇ ਦੇ ਨਾਲ ਓ. ਟੀ. ਪੀ. ਜਾਂ ਬੈਂਕ ਖਾਤੇ ਦੀ ਜਾਣਕਾਰੀ ਸਾਂਝੀ ਨਾ ਕਰੋ। ਕਿਸੇ ਦੇ ਕਹਿਣ ’ਤੇ ਵੀ ਕੋਈ ਐਪਲੀਕੇਸ਼ਨ ਜਾਂ ਐਪ ਡਾਊਨਲੋਡ ਨਾ ਕਰੋ। ਠੱਗੀ ਹੋਣ ’ਤੇ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਹੈਲਪਲਾਈਨ ਨੰਬਰ 1930 ’ਤੇ ਦਿਓ। ਜਲਦ ਜ਼ਿਆਦਾ ਰਿਟਰਨ, ਧਨ ਕਮਾਉਣ ਵਾਲੇ ਸ਼ੱਕੀ ਐਪਸ ਇੰਸਟਾਲ ਕਰਨ ਤੋਂ ਬਚੋ। ਵੱਖ-ਵੱਖ ਡਿਵਾਈਸ ਅਤੇ ਅਕਾਊਂਟ ਲਈ ਇਕ ਹੀ ਪਾਸਵਰਡ ਦੀ ਵਰਤੋਂ ਨਾ ਕਰੋ। ਲੋੜ ਪੈਣ ’ਤੇ ਹੀ ਲੋਕੇਸ਼ਨ ਸਰਵਿਸ ਆਨ ਕਰੋ। ਆਪਣੇ ਬੈਂਕ ਖਾਤਿਆਂ ’ਤੇ ਲਗਾਤਾਰ ਨਜ਼ਰ ਰੱਖੋ। ਯਾਦ ਰੱਖੋ, ਸਰਕਾਰੀ ਏਜੰਸੀਆਂ ਜਾਂ ਬੈਂਕ ਕਦੇ ਵੀ ਕਸਟਮਰ ਨੂੰ ਉਨ੍ਹਾਂ ਦੀ ਵਿਅਕਤੀਗਤ ਜਾਣਕਾਰੀ ਲਈ ਕਾਲ ਨਹੀਂ ਕਰਦੇ।
ਇਹ ਵੀ ਪੜ੍ਹੋ : ਪਟਿਆਲਾ ਦੇ ਡੀ. ਐੱਸ. ਪੀ. ਖ਼ਿਲਾਫ਼ ਜਬਰ-ਜ਼ਿਨਾਹ ਦੇ ਦੋਸ਼ਾਂ ਤਹਿਤ ਮਾਮਲਾ ਦਰਜ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਹੁਣ ਇਸ ਮਾਮਲੇ 'ਚ ਕਾਂਗਰਸੀਆਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ,ਹਰਜੋਤ ਬੈਂਸ ਦਾ ਦਾਅਵਾ- ਰਿਪੋਰਟ ਕਰੇਗੀ ਵੱਡਾ ਧਮਾਕਾ
NEXT STORY