ਫਿਲੌਰ (ਭਾਖੜੀ) : ਜਿਨ੍ਹਾਂ ਦੇ ਬੱਚੇ ਵਿਦੇਸ਼ ਵਿਚ ਰਹਿ ਰਹੇ ਹਨ, ਉਹ ਸਾਵਧਾਨ ਹੋ ਜਾਣ ਕਿਉਂਕਿ ਨੌਸਰਬਾਜ਼ਾਂ ਦਾ ਇਕ ਅਜਿਹਾ ਗਿਰੋਹ ਸਰਗਰਮ ਹੈ, ਜੋ ਪਤਾ ਲਗਾ ਕੇ ਕਿ ਤੁਹਾਡਾ ਬੱਚਾ ਵਿਦੇਸ਼ ’ਚ ਕਿਸ ਜਗ੍ਹਾ ਰਹਿ ਰਿਹਾ ਹੈ, ਉਸ ਦਾ ਫੋਨ ਹੈਕ ਕਰਕੇ ਉਸ ਦੇ ਪਰਿਵਾਰ ਵਾਲਿਆਂ ਨੂੰ ਫੋਨ ਕਰਕੇ ਤੁਹਾਡੇ ਬੱਚੇ ’ਤੇ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਹੋਣ ਦੀ ਗੱਲ ਕਹਿ ਕੇ ਲੱਖਾਂ ਰੁਪਏ ਠੱਗ ਚੁੱਕੇ ਹਨ। ਇਸ ਗਿਰੋਹ ਨੇ ਨੇੜਲੇ ਪਿੰਡ ਦੇ ਦੋ ਲੋਕਾਂ ਨੂੰ ਹੁਣ ਤੱਕ ਆਪਣਾ ਸ਼ਿਕਾਰ ਬਣਾਇਆ, ਜੋ ਪੁਲਸ ਦੇ ਕੋਲ ਗਿਰੋਹ ਦੀ ਸ਼ਿਕਾਇਤ ਲੈ ਕੇ ਪੁੱਜੇ। ਜੇਕਰ ਤੁਹਾਡਾ ਬੱਚਾ ਵਿਦੇਸ਼ ਗਿਆ ਹੋਇਆ ਹੈ ਅਤੇ ਪਿੱਛੋਂ ਪਰਿਵਾਰ ਵਾਲਿਆਂ ਨੂੰ ਫੋਨ ਆਉਂਦਾ ਹੈ ਕਿ ਬੀਤੀ ਰਾਤ ਹੋਟਲ ਦੇ ਅੰਦਰ ਸ਼ਰਾਬ ਪੀਂਦੇ ਸਮੇਂ ਉਸ ਦਾ ਝਗੜਾ ਹੋ ਗਿਆ ਅਤੇ ਜਿਸ ਨਾਲ ਝਗੜਾ ਹੋਇਆ ਸੀ, ਉਸ ਦੀ ਮੌਤ ਹੋ ਗਈ। ਇਹ ਕਤਲ ਤੁਹਾਡੇ ਬੱਚੇ ਨੇ ਨਹੀਂ, ਉਸ ਦੇ ਦੋਸਤਾਂ ਤੋਂ ਹੋ ਗਿਆ। ਪੁਲਸ ਨੇ ਤੁਹਾਡੇ ਬੱਚੇ ਨੂੰ ਵੀ ਫੜ ਲਿਆ ਹੈ ਅਤੇ ਉਹ ਵਿਦੇਸ਼ ਤੋਂ ਵਕੀਲ ਬੋਲ ਰਿਹਾ ਹੈ। ਤੁਹਾਡਾ ਬੱਚਾ ਬਿਲਕੁਲ ਨਿਰਦੋਸ਼ ਹੈ। ਜੇਕਰ ਉਹ ਉਸ ਨੂੰ ਛੁਡਵਾਉਣਾ ਚਾਹੁੰਦੇ ਹਨ ਤਾਂ ਉਸ ਨੂੰ ਹੁਣੇ 5 ਲੱਖ ਰੁਪਏ, ਜੋ ਉਹ ਅਕਾਊਂਟ ਨੰਬਰ ਦੇ ਰਿਹਾ ਹੈ, ਵਿਚ ਪਾਉਣੇ ਪੈਣਗੇ।
ਇਹ ਵੀ ਪੜ੍ਹੋ : ਭੋਗਪੁਰ ਨਾਲ ਸੰਬੰਧਤ 16 ਸਾਲਾ ਜਪਗੋਬਿੰਦ ਸਿੰਘ ਨੇ ਕੈਨੇਡਾ ’ਚ ਰਚਿਆ ਇਤਿਹਾਸ, ਸਾਰੀ ਦੁਨੀਆ ’ਚ ਹੋ ਰਹੇ ਚਰਚੇ
ਪੂਰੀ ਘਟਨਾ ਸੁਣਨ ਤੋਂ ਬਾਅਦ ਜੇਕਰ ਤੁਸੀਂ ਆਪਣੇ ਬੱਚੇ ਨੂੰ ਫੋਨ ਕਰਦੇ ਹੋ ਅਤੇ ਉਸ ਦਾ ਅੱਗੋਂ ਨੰਬਰ ਹੀ ਨਹੀਂ ਮਿਲਦਾ ਤਾਂ ਤੁਸੀਂ ਤੁਰੰਤ ਚੌਕਸ ਹੋ ਜਾਵੋ ਕਿਉਂਕਿ ਨੌਸਰਬਾਜ਼ਾਂ ਦਾ ਇਕ ਅਜਿਹਾ ਗਿਰੋਹ ਸਰਗਰਮ ਹੈ, ਜੋ ਪਹਿਲਾਂ ਤੁਹਾਡੇ ਵਿਦੇਸ਼ ਵਿਚ ਰਹਿ ਰਹੇ ਬੱਚੇ ਦੀ ਅਤੇ ਇੱਥੇ ਦੇਸ਼ ਵਿਚ ਰਹਿ ਰਹੇ ਪਰਿਵਾਰ ਦੇ ਮੈਂਬਰਾਂ ਦੀ ਜਾਣਕਾਰੀ ਹਾਸਲ ਕਰ ਕੇ ਵਿਦੇਸ਼ੀ ਨੰਬਰ ਨੂੰ ਕੁਝ ਘੰਟਿਆਂ ਲਈ ਹੈਕ ਕਰ ਲੈਂਦੇ ਹਨ ਅਤੇ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਨਕਲੀ ਘਟਨਾ ਦੱਸ ਕੇ ਉਨ੍ਹਾਂ ਤੋਂ ਪੈਸੇ ਠੱਗ ਰਹੇ ਹਨ। ਅਜਿਹਾ ਵਾਕਿਆ ਨੇੜਲੇ ਪਿੰਡ ਦੇ ਰਹਿਣ ਵਾਲੇ ਸੰਤੋਖ ਸਿੰਘ ਨਾਲ ਹੋਇਆ, ਜਿਸ ਦਾ ਇਕਲੌਤਾ ਭਤੀਜਾ 8 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ ਅਤੇ ਉਸ ਨੂੰ ਇਹੀ ਕਹਾਣੀ ਸੁਣਾ ਕੇ 5 ਲੱਖ ਰੁਪਏ ਮੰਗੇ, ਜਦੋਂ ਉਸ ਨੇ 3 ਲੱਖ ਰੁਪਏ ਕਿਸੇ ਤਰ੍ਹਾਂ ਇਕੱਠੇ ਕਰ ਕੇ ਦੱਸੇ ਖਾਤੇ ’ਚ ਪਾ ਦਿੱਤੇ। ਇਕ ਘੰਟੇ ਬਾਅਦ ਜਿਉਂ ਹੀ ਉਸ ਦੇ ਭਤੀਜੇ ਦਾ ਫੋਨ ਚੱਲਿਆ, ਉਸ ਨਾਲ ਗੱਲ ਹੋਈ ਤਾਂ ਉਸ ਨੇ ਦੱਸਿਆ ਕਿ ਉਹ ਸੌਂ ਰਿਹਾ ਸੀ, ਉਸ ਦੇ ਨਾਲ ਤਾਂ ਕੋਈ ਅਜਿਹਾ ਹਾਦਸਾ ਨਹੀਂ ਵਾਪਰਿਆ ਤਾਂ ਸੰਤੋਖ ਸਿੰਘ ਦੀ ਹੈਰਾਨੀ ਦੀ ਹੱਦ ਨਾ ਰਹੀ।
ਇਹ ਵੀ ਪੜ੍ਹੋ : ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
ਬੀਤੇ ਦਿਨ ਹੀ ਦੂਜੀ ਘਟਨਾ ਪਿੰਡ ਨੰਗਲ ਦੇ ਮਨਜੀਤ ਸਿੰਘ ਨਾਲ ਵਾਪਰੀ, ਜਦੋਂ ਉਸ ਨੂੰ ਸਵੇਰੇ ਸਾਢੇ 8 ਵਜੇ ਵਿਦੇਸ਼ੀ ਨੰਬਰ ਤੋਂ ਫੋਨ ਆਇਆ। ਫੋਨ ਕਰਨ ਵਾਲੇ ਨੇ ਉਨ੍ਹਾਂ ਨੂੰ ਵੀ ਉਹੀ ਕਹਾਣੀ ਸੁਣਾਈ ਕਿ ਉਹ ਵਕੀਲ ਬੋਲ ਰਿਹਾ ਹੈ ਅਤੇ ਤੁਹਾਡੇ ਲੜਕੇ ਲਵਲੀ ਦਾ ਬੀਤੀ ਰਾਤ ਵਿਦੇਸ਼ ’ਚ ਬਹੁਤ ਵੱਡਾ ਝਗੜਾ ਹੋ ਗਿਆ। ਮਾਮਲਾ ਕਾਫੀ ਖਰਾਬ ਹੋ ਚੁੱਕਾ ਹੈ। ਉਸ ਨੂੰ ਅਤੇ ਉਸ ਦੇ ਦੋਸਤਾਂ ਨੂੰ ਪੁਲਸ ਨੇ ਫੜ ਲਿਆ ਹੈ। ਜੇਕਰ ਉਹ ਉਸ ਨੂੰ ਬਚਾਉਣਾ ਚਾਹੁੰਦੇ ਹਨ ਤਾਂ ਤੁਰੰਤ 2 ਲੱਖ ਰੁਪਏ ਖਾਤਾ ਜੋ ਭੇਜ ਰਿਹਾ ਹਾਂ ’ਚ ਜਮ੍ਹਾ ਕਰਵਾ ਦਿਓ। ਉਨ੍ਹਾਂ ਦੇ ਬੱਚੇ ਨੇ ਹੀ ਉਨ੍ਹਾਂ ਦਾ ਨੰਬਰ ਉਸ ਨੂੰ ਦਿੱਤਾ ਹੈ।
ਇਹ ਵੀ ਪੜ੍ਹੋ : ਜਿਸ ਧੀ ਨੂੰ ਚਾਵਾਂ ਨਾਲ ਤੋਰਿਆ, ਉਸ ਨੂੰ ਮ੍ਰਿਤਕ ਦੇਖ ਧਾਹਾਂ ਮਾਰ ਰੋਏ ਮਾਪੇ, ਪਿਤਾ ਦੇ ਬੋਲ ਸੁਣ ਪਸੀਜ ਗਿਆ ਸਭ ਦਾ ਦਿਲ
ਪਰਿਵਾਰ ਦੇ ਲੋਕਾਂ ਨੇ ਘਬਰਾ ਕੇ 40 ਹਜ਼ਾਰ ਰੁਪਏ ਇਕੱਠੇ ਕਰ ਕੇ ਉਸ ਖਾਤੇ ’ਚ ਪਵਾ ਦਿੱਤੇ ਅਤੇ ਉਸ ਤੋਂ ਬਾਅਦ ਜਿਵੇਂ ਹੀ ਲਵਲੀ ਦਾ ਫੋਨ ਮਿਲਣਾ ਸ਼ੁਰੂ ਹੋਇਆ ਤਾਂ ਲਵਲੀ ਨੇ ਵੀ ਫੋਨ ਚੁੱਕਦੇ ਹੀ ਪਰਿਵਾਰ ਵਾਲਿਆਂ ਨੂੰ ਉਹੀ ਕਹਾਣੀ ਸੁਣਾਈ ਕਿ ਉਹ ਸੌਂ ਰਿਹਾ ਸੀ। ਉਸ ਦਾ ਤਾਂ ਕੋਈ ਝਗੜਾ ਨਹੀਂ ਹੋਇਆ ਤਾਂ ਉਸੇ ਸਮੇਂ ਪਰਿਵਾਰ ਵਾਲਿਆਂ ਨੇ ਫਿਲੌਰ ਥਾਣੇ ਪੁੱਜ ਕੇ ਪੁਲਸ ਨੂੰ ਸ਼ਿਕਾਇਤ ਦਿੱਤੀ ਅਤੇ ਥਾਣਾ ਮੁਖੀ ਨੂੰ ਬੈਂਕ ਦੀਆਂ ਰਸੀਦਾਂ ਅਤੇ ਖਾਤਾ ਨੰਬਰ ਦਿੰਦੇ ਹੋਏ ਨੌਸਰਬਾਜ਼ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਥਾਣਾ ਮੁਖੀ ਨੇ ਕਿਹਾ ਕਿ ਮਾਮਲਾ ਸਾਈਬਰ ਕ੍ਰਾਈਮ ਨੂੰ ਭੇਜਿਆ ਜਾਵੇਗਾ, ਜੋ ਇਸ ਗੱਲ ਦਾ ਪਤਾ ਲਗਾਉਣਗੇ ਕਿ ਫੋਨ ਕਿੱਥੋਂ ਆ ਰਿਹਾ ਸੀ ਅਤੇ ਇਸ ਦੀ ਵਰਤੋਂ ਹੋਰ ਕਿੱਥੇ ਹੋ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ’ਚ ਫਿਰ ਸ਼ਰਮਸਾਰ ਹੋਈ ਇਨਸਾਨੀਅਤ, ਔਰਤ ਨੂੰ ਸੁੰਨਸਾਨ ਜਗ੍ਹਾ ਲਿਜਾ ਸਾਰੀ ਰਾਤ ਕੀਤਾ ਗੈਂਗਰੇਪ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ 'ਚ ਦਵਾਈਆਂ ਦੇ ਵੱਡੇ ਕਾਰੋਬਾਰੀ ਦੇ ਟਿਕਾਣਿਆਂ 'ਤੇ Income Tax ਦਾ ਛਾਪਾ, ਸ਼ਹਿਰ 'ਚ ਮਚੀ ਹਲਚਲ (ਵੀਡੀਓ)
NEXT STORY