ਚੰਡੀਗੜ੍ਹ (ਰਮਨਜੀਤ) : ਪੰਜਾਬ ਸਰਕਾਰ ਏ. ਡੀ. ਜੀ. ਪੀ. ਐੱਸ. ਕੇ. ਅਸਥਾਨਾ ਵੱਲੋਂ ਮੈਡੀਕਲ ਛੁੱਟੀ ਲੈਣ ਅਤੇ ਉਨ੍ਹਾਂ ਵੱਲੋਂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਕਈ ਕਾਨੂੰਨੀ ਸਵਾਲ ਖੜ੍ਹੇ ਕੀਤੇ ਜਾਣ ਤੋਂ ਬਾਅਦ ਹੁਣ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਕਮਾਨ ਆਈ. ਜੀ. ਗੌਤਮ ਚੀਮਾ ਨੂੰ ਦੇਣ ਦੀ ਤਿਆਰੀ ਕਰ ਰਹੀ ਹੈ। ਗੌਤਮ ਚੀਮਾ ਮੌਜੂਦਾ ਸਮੇਂ ਵਿਚ ਬਿਊਰੋ ਆਫ ਇਨਵੈਸਟੀਗੇਸ਼ਨ ਵਿਚ ਹੀ ਤਾਇਨਾਤ ਹਨ।
ਇਹ ਵੀ ਪੜ੍ਹੋ : ਪੰਜਾਬ ਚੋਣਾਂ ਲਈ 'ਭਾਜਪਾ' ਨੇ ਝੋਕੀ ਪੂਰੀ ਤਾਕਤ, ਕਿਸਾਨ ਅੰਦੋਲਨ ਮਗਰੋਂ ਪਹਿਲੀ ਵਾਰ ਖੁੱਲ੍ਹ ਕੇ ਠੋਕੇਗੀ ਤਾਲ
ਸੂਤਰਾਂ ਮੁਤਾਬਕ ਏ. ਡੀ. ਜੀ. ਪੀ. ਐੱਸ. ਕੇ. ਅਸਥਾਨਾ ਵੱਲੋਂ ਮਜੀਠੀਆ ਮਾਮਲੇ ਵਿਚ ਕਾਰਵਾਈ ਕਰਨ ਦੀ ਥਾਂ ਕਾਨੂੰਨੀ ਸਵਾਲ ਖੜ੍ਹੇ ਕਰਦੇ ਹੋਏ ਲੰਬਾ-ਚੌੜਾ ਪੱਤਰ ਡੀ. ਜੀ. ਪੀ. ਨੂੰ ਲਿਖੇ ਜਾਣ ਤੋਂ ਬਾਅਦ ਸੋਮਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗ੍ਰਹਿ ਮੰਤਰੀ ਅਤੇ ਡੀ. ਜੀ. ਪੀ. ਆਈ. ਪੀ. ਐੱਸ. ਸਹੋਤਾ ਵਿਚਕਾਰ ਬੈਠਕ ਹੋਈ ਅਤੇ ਉਸ ਤੋਂ ਬਾਅਦ ਹੀ ਗੌਤਮ ਚੀਮਾ ਨੂੰ ਕਮਾਨ ਦੇਣ ’ਤੇ ਸਹਿਮਤੀ ਬਣੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ ਪਹਿਲੇ ਜਾਂ ਆਖ਼ਰੀ ਦੌਰ 'ਚ? ਨਵੇਂ ਸਾਲ ਦੇ ਸ਼ੁਰੂ 'ਚ ਹੋਵੇਗਾ ਖ਼ੁਲਾਸਾ
ਜ਼ਿਕਰਯੋਗ ਹੈ ਕਿ ਗੌਤਮ ਚੀਮਾ ਦਾ ਪੱਲਾ ਵੀ ਵਿਵਾਦਾਂ ਨਾਲ ਦਾਗਦਾਰ ਹੈ ਅਤੇ ਉਨ੍ਹਾਂ ਖ਼ਿਲਾਫ਼ ਇਕ ਔਰਤ ਵੱਲੋਂ ਲਾਏ ਗਏ ਛੇੜਛਾੜ ਅਤੇ ਟਾਰਚਰ ਦੇ ਦੋਸ਼ਾਂ ਦਾ ਮਾਮਲਾ ਪੈਂਡਿੰਗ ਹੈ। ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਵਿਧਾਨ ਸਭਾ ਚੋਣਾਂ ਪਹਿਲੇ ਜਾਂ ਆਖ਼ਰੀ ਦੌਰ 'ਚ? ਨਵੇਂ ਸਾਲ ਦੇ ਸ਼ੁਰੂ 'ਚ ਹੋਵੇਗਾ ਖ਼ੁਲਾਸਾ
NEXT STORY