ਜਲੰਧਰ (ਮ੍ਰਿਦੁਲ)— ਇਨਕਮ ਟੈਕਸ ਮਹਿਕਮੇ ਵੱਲੋਂ ਨਕੋਦਰ ਸਥਿਤ ਸਿਗਰਟ-ਬੀੜੀ ਮੈਨੂਫੈਕਚਰਰ ਚੰਦਰ ਸ਼ੇਖਰ ਮਰਵਾਹਾ ਦੇ ਆਈ. ਜੇ. ਐੱਮ. ਗਰੁੱਪ (ਮਰਵਾਹਾ ਗਰੁੱਪ) ਦੇ ਟਿਕਾਣਿਆਂ 'ਤੇ ਸ਼ੁੱਕਰਵਾਰ ਨੂੰ ਵੀ ਸਰਚ ਜਾਰੀ ਰਹੀ। ਇਨਵੈਸਟੀਗੇਸ਼ਨ ਵਿੰਗ ਵੱਲੋਂ ਦਸਤਾਵੇਜ਼ਾਂ ਦੇ ਨਾਲ-ਨਾਲ ਕੈਸ਼ ਵੀ ਜ਼ਬਤ ਕੀਤੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਸਬੰਧੀ ਅਧਿਕਾਰੀ ਅਜੇ ਕੋਈ ਪੁਸ਼ਟੀ ਨਹੀਂ ਕਰ ਰਹੇ, ਤਾਂ ਕਿ ਇਨਵੈਸਟੀਗੇਸ਼ਨ ਸਬੰਧੀ ਸਾਰੇ ਸਬੂਤ ਪੁਖਤਾ ਅਤੇ ਸੁਰੱਖਿਅਤ ਰਹਿਣ।
ਮਹਿਕਮੇ ਦੇ ਸੂਤਰ ਦੱਸਦੇ ਹਨ ਕਿ ਅੱਜ ਮਰਵਾਹਾ ਗਰੁੱਪ ਕਾਫ਼ੀ ਵੱਡੀ ਰਾਸ਼ੀ ਸਰੰਡਰ ਕਰ ਸਕਦਾ ਹੈ ਕਿਉਂਕਿ ਮਰਵਾਹਾ ਗਰੁੱਪ ਦੇ ਜ਼ਬਤ ਦਸਤਾਵੇਜ਼ਾਂ 'ਚੋਂ ਕਈ ਅਜਿਹੇ ਹਨ, ਜਿਨ੍ਹਾਂ 'ਚ ਕਈ ਅਜਿਹੀਆਂ ਟਰਾਂਜੈਕਸ਼ਨਜ਼ ਹਨ, ਜੋ ਕਿ ਕੱਚੇ ਰਿਕਾਰਡ 'ਚ ਰੱਖੀਆਂ ਗਈਆਂ ਹਨ। ਦੂਜੇ ਪਾਸੇ ਸੈਫਰਾਨ ਮਾਲ ਦੇ ਮਾਲਕ ਕੋਲੋਂ ਕਈ ਅਜਿਹੇ ਦਸਤਾਵੇਜ਼ ਮਿਲੇ ਹਨ, ਜਿਨ੍ਹਾਂ 'ਚੋਂ ਵਧੇਰੇ ਟਰਾਂਜੈਕਸ਼ਨਜ਼ ਆਈ. ਜੇ. ਐੱਮ. ਗਰੁੱਪ ਨੂੰ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਜਾਂਚ ਜਾਰੀ ਹੈ। ਇਸ ਦੇ ਨਾਲ ਹੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਇਨਕਮ ਟੈਕਸ ਮਹਿਕਮਾ ਸ਼ਨੀਵਾਰ ਨੂੰ ਕੋਈ ਵੱਡਾ ਖੁਲਾਸਾ ਕਰ ਸਕਦਾ ਹੈ।
ਇਹ ਵੀ ਪੜ੍ਹੋ: ਨਵਾਂਸ਼ਹਿਰ 'ਚ ਦੋਹਰਾ ਕਤਲ: ਨਸ਼ੇੜੀ ਪੁੱਤ ਨੇ ਪਿਓ ਤੇ ਮਤਰੇਈ ਮਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ
ਦੂਜੇ ਪਾਸੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਮਰਵਾਹਾ ਗਰੁੱਪ ਦਾ ਲੈਣ-ਦੇਣ ਕਾਫੀ ਵੱਡੇ ਪੱਧਰ 'ਤੇ ਹੈ ਅਤੇ ਹੁਣ ਤੱਕ ਕੀਤੀ ਜਾਂਚ ਵਿਚ ਸਾਰੇ ਪੈਸਿਆਂ ਨੂੰ ਪ੍ਰਾਪਰਟੀ ਵਿਚ ਹੀ ਇਨਵੈਸਟ ਕਰਵਾਇਆ ਗਿਆ ਹੈ। ਆਪਣੇ ਬਿਜ਼ਨੈੱਸ ਨੂੰ ਬੜ੍ਹਾਵਾ ਦੇਣ ਲਈ ਪੰਜਾਬ ਦੇ ਨਾਲ-ਨਾਲ ਕਈ ਸੂਬਿਆਂ ਦੀਆਂ ਰੀਅਲ ਅਸਟੇਟ ਕੰਪਨੀਆਂ ਨਾਲ ਭਾਈਵਾਲੀ ਵੀ ਕੀਤੀ ਗਈ ਹੈ। ਮਹਿਕਮਾ ਇਸ ਐਂਗਲ ਤੋਂ ਜਾਂਚ ਕਰ ਰਿਹਾ ਹੈ ਕਿ ਪੰਜਾਬ ਸਮੇਤ ਕਿਹੜੇ-ਕਿਹੜੇ ਸੂਬਿਆਂ 'ਚ ਆਈ. ਜੇ. ਐੱਮ. ਵੱਲੋਂ ਵਿਦੇਸ਼ ਵਿਚ ਪੈਸਾ ਇਨਵੈਸਟ ਕੀਤਾ ਗਿਆ ਹੈ। ਮਹਿਕਮੇ ਨੂੰ ਉਕਤ ਗਰੁੱਪ ਵੱਲੋਂ ਵਿਦੇਸ਼ ਵਿਚ ਵੀ ਕਈ ਪ੍ਰਾਪਰਟੀਆਂ ਵਿਚ ਪੈਸਾ ਇਨਵੈਸਟ ਕੀਤੇ ਜਾਣ ਦਾ ਸ਼ੱਕ ਹੈ। ਹਾਲਾਂਕਿ ਇਸ ਬਾਰੇ ਪੁੱਛਣ 'ਤੇ ਵਿਭਾਗੀ ਅਧਿਕਾਰੀ ਨੇ ਕਿਹਾ ਕਿ ਅਜੇ ਜਾਂਚ ਕੀਤੀ ਜਾ ਰਹੀ ਹੈ, ਇਸ ਨੂੰ ਪੁਖਤਾ ਕਰਨ ਲਈ ਹਰ ਦਸਤਾਵੇਜ਼ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਨੌਕਰੀ ਦੀ ਭਾਲ ਕਰਨ ਵਾਲਿਆਂ ਲਈ ਪੰਜਾਬ ਸਰਕਾਰ ਦਾ ਵਿਸ਼ੇਸ਼ ਉਪਰਾਲਾ
ਸਿਗਰਟ 'ਤੇ ਜੀ. ਐੱਸ. ਟੀ. 28 ਫ਼ੀਸਦੀ, ਸਾਰੀ ਖੇਡ ਟੈਕਸ ਬਚਾਉਣ ਦੀ!
ਜ਼ਿਕਰਯੋਗ ਹੈ ਕਿ ਸਿਗਰਟ ਅਤੇ ਤੰਬਾਕੂ ਨੂੰ ਜੀ. ਐੱਸ. ਟੀ. (ਗੁੱਡਜ਼ ਐਂਡ ਸਰਵਿਸ ਟੈਕਸ) ਦੀ ਸਭ ਤੋਂ ਉਪਰਲੀ ਸਲੈਬ ਵਿਚ ਰੱਖਿਆ ਗਿਆ ਹੈ, ਜੋ ਕਿ 28 ਫ਼ੀਸਦੀ ਵਾਲੀ ਹੈ। ਸਿਗਰਟ ਅਤੇ ਤੰਬਾਕੂ 'ਤੇ ਇੰਨੇ ਜ਼ਿਆਦਾ ਫੀਸਦੀ ਟੈਕਸ ਹੋਣ ਕਾਰਨ ਸਾਰੀ ਖੇਡ ਟੈਕਸ ਬਚਾਉਣ ਲਈ ਖੇਡੀ ਗਈ ਹੈ।
ਅਧਿਕਾਰੀਆਂ ਦੀ ਮੰਨੀਏ ਤਾਂ ਸਿਗਰਟ ਅਤੇ ਤੰਬਾਕੂ 'ਤੇ ਟੈਕਸ ਬਚਾਉਣ ਲਈ ਕਈ ਕੰਪਨੀਆਂ ਵੱਲੋਂ ਟਰੇਡਮਾਰਕ ਤੱਕ ਰਜਿਸਟਰਡ ਕਰਵਾਏ ਗਏ ਹਨ, ਤਾਂ ਕਿ ਕਾਗਜ਼ਾਂ ਵਿਚ ਕੰਪਨੀਆਂ ਨੂੰ ਘਾਟੇ ਵਿਚ ਦਿਖਾਇਆ ਜਾ ਸਕੇ। ਹਾਲਾਂਕਿ ਆਈ. ਜੇ. ਐੱਮ. ਗਰੁੱਪ ਨੂੰ ਕਾਫ਼ੀ ਵੱਡੇ ਪੱਧਰ 'ਤੇ ਕਾਰੋਬਾਰ ਹੋਣ ਕਾਰਨ ਆਪਣੀ ਬੈਲੇਂਸ ਸ਼ੀਟ ਨੂੰ ਪਬਲਿਕ ਡੋਮੇਨ 'ਚ ਰੱਖਣਾ ਪੈਂਦਾ ਹੈ।
ਜੌਬਾਕਾਰਪ. ਕਾਮ ਵੈੱਬਸਾਈਟ 'ਤੇ ਆਈ. ਜੇ. ਐੱਮ. ਗਰੁੱਪ ਨੇ ਰਜਿਸਟਰਡ ਕਰਵਾਏ ਕਈ ਟਰੇਡਮਾਰਕ
ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਵਿਭਾਗੀ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਆਈ. ਜੇ. ਐੱਮ. ਗਰੁੱਪ ਵੱਲੋਂ ਆਨਲਾਈਨ ਟਰੇਡਮਾਰਕ ਰਜਿਸਟਰਡ ਕਰਵਾਏ ਗਏ ਹਨ, ਜਿਨ੍ਹਾਂ 'ਚ ਕੁਝ ਫਿਲਹਾਲ ਰਜਿਸਟਰਡ ਹੋਣ ਦੀ ਪ੍ਰੋਸੈੱਸ ਵਿਚ ਵੀ ਹਨ। ਜੌਬਾਕਾਰਪ. ਕਾਮ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਅਨੁਸਾਰ ਨੂਰਮਹਿਲ ਸਥਿਤ ਆਈ. ਜੇ. ਐੱਮ. ਗਰੁੱਪ ਵੱਲੋਂ ਸਿਗਰੇਟ ਮੈਨੂਫੈਕਚਰਿੰਗ ਸਬੰਧੀ 9 ਟਰੇਡਮਾਰਕ ਅਪਲਾਈ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਕਈ ਤਾਂ ਰਜਿਸਟਰਡ ਵੀ ਹੋ ਚੁੱਕੇ ਹਨ ਅਤੇ ਕੁਝ ਪ੍ਰੋਸੈੱਸ ਵਿਚ ਹਨ।
ਸ਼ੂਟਰ ਗਰਮ ਬਰਾਂਡ ਸਿਗਰੇਟ ਦੇ ਪੈਕ ਦੀ ਸੇਲ ਯੂ. ਪੀ. ਅਤੇ ਬਿਹਾਰ 'ਚ ਸਭ ਤੋਂ ਜ਼ਿਆਦਾ
ਮਹਿਕਮੇ ਨੂੰ ਕਈ ਅਜਿਹੇ ਕਾਗਜ਼ਾਤ ਮਿਲੇ ਹਨ, ਜਿਨ੍ਹਾਂ ਵਿਚ ਆਈ. ਜੇ. ਐੱਮ. ਗਰੁੱਪ ਵੱਲੋਂ ਸ਼ੂਟਰ ਗਰਮ ਨਾਮੀ ਬ੍ਰਾਂਡ ਤਹਿਤ ਮੈਨੂਫੈਕਚਰਿੰਗ ਕੀਤੇ ਜਾਂਦੇ ਸਿਗਰੇਟ ਦੀ ਪੰਜਾਬ ਸਮੇਤ ਯੂ. ਪੀ. ਅਤੇ ਬਿਹਾਰ ਵਿਚ ਸਭ ਤੋਂ ਜ਼ਿਆਦਾ ਡਿਮਾਂਡ ਹੈ। ਹਾਲਾਂਕਿ ਇਹ ਸਿਗਰੇਟ ਅਤੇ ਤੰਬਾਕੂ ਕੰਪਨੀ ਦੂਜੇ ਸੂਬਿਆਂ ਵਿਚ ਵੀ ਕਾਫ਼ੀ ਚਰਚਿਤ ਹਨ, ਜਿਸ ਦੇ ਰਿਕਾਰਡ ਦੀ ਵੀ ਇਨਵੈਸਟੀਗੇਸ਼ਨ ਵਿੰਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਤਾਂ ਕਿ ਪਤਾ ਲੱਗ ਸਕੇ ਕਿ ਉਕਤ ਬ੍ਰਾਂਡ ਤਹਿਤ ਕਿੰਨੀ ਆਮਦਨੀ ਹੋਈ ਹੈ।
ਇਹ ਵੀ ਪੜ੍ਹੋ: ਜਾਖੜ ਦਾ ਮੋਦੀ 'ਤੇ ਤੰਜ, ਕਿਹਾ-ਦੇਸ਼ ਦੀ ਆਰਥਿਕ ਬਰਬਾਦੀ ਦਾ ਦੂਜਾ ਨਾਂ ਮੋਦੀ ਸਰਕਾਰ
2014 'ਚ ਐਕਸਾਈਜ਼ ਅਧਿਕਾਰੀ ਨੂੰ ਕੁੱਟਣ ਦਾ ਮਾਮਲਾ ਹੋਇਆ ਸੀ ਦਰਜ, ਅਦਾਲਤ 'ਚੋਂ ਹੋ ਗਏ ਸੀ ਬਰੀ
ਅਧਿਕਾਰੀ ਨੇ ਦੱਸਿਆ ਕਿ ਆਈ. ਜੇ. ਐੱਮ. ਗਰੁੱਪ ਦੀ ਇਕ ਫੈਕਟਰੀ 'ਤੇ ਐਕਸਾਈਜ਼ ਮਹਿਕਮੇ ਨੇ ਸਾਲ 2014 ਵਿਚ ਛਾਪੇਮਾਰੀ ਕੀਤੀ ਸੀ। ਗਰੁੱਪ ਦੀ ਕਰਸ਼ ਐਂਟਰਪ੍ਰਾਈਜ਼ਿਜ਼ ਦੇ ਨਾਂ 'ਤੇ ਇਕ ਫੈਕਟਰੀ ਲੁਧਿਆਣਾ-ਨਕੋਦਰ ਰੋਡ 'ਤੇ ਸਥਿਤ ਸੀ। ਉਸ ਸਮੇਂ ਐਕਸਾਈਜ਼ ਇੰਸਪੈਕਟਰ ਸ਼ਾਮ ਸੁੰਦਰ ਨੇ ਟੀਮ ਨਾਲ ਛਾਪੇਮਾਰੀ ਕੀਤੀ ਸੀ ਅਤੇ ਉਕਤ ਫੈਕਟਰੀ ਨਾਜਾਇਜ਼ ਰੂਪ ਨਾਲ ਸਿਗਰਟ ਦੀ ਮੈਨੂਫੈਕਚਰਿੰਗ ਕੀਤੀ ਜਾ ਰਹੀ ਹੈ। ਜਦੋਂ ਛਾਪੇਮਾਰੀ ਕੀਤੀ ਗਈ ਤਾਂ ਉਸ ਸਮੇਂ ਗਰੁੱਪ 'ਚ ਕਥਿਤ ਮੈਨੇਜਰ ਹੇਮੰਤ ਅਤੇ ਹੈਪੀ ਵੱਲੋਂ ਕੁਝ ਲੋਕਾਂ ਨਾਲ ਮਹਿਕਮੇ ਦੇ ਇੰਸਪੈਕਟਰ 'ਤੇ ਹਮਲਾ ਕੀਤਾ ਗਿਆ ਸੀ। ਇਸ ਤੋਂ ਬਾਅਦ ਸੈਂਟਰ ਐਕਸਾਈਜ਼ ਟੀਮ ਦੇ ਅਫਸਰਾਂ ਵੱਲੋਂ ਥਾਣਾ ਨੂਰਮਹਿਲ ਵਿਚ ਸ਼ਿਕਾਇਤ ਕੀਤੀ ਗਈ ਸੀ, ਜਿਸ ਵਿਚ ਹੇਮੰਤ, ਹੈਪੀ ਅਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਨੂੰ ਦੋਸ਼ੀ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ: ਜਲੰਧਰ: ਪੰਜਾਬ ਲਈ ਬਹਾਦਰੀ ਦੀ ਮਿਸਾਲ ਬਣ ਚੁੱਕੀ ਕੁਸੁਮ ਲਈ ਕੈਪਟਨ ਨੇ ਭੇਜੀ ਵਿੱਤੀ ਮਦਦ
ਪੁਲਸ ਨੇ ਜਾਂਚ ਤੋ ਂ ਬਾਅਦ ਉਕਤ ਦੋਸ਼ੀਆਂ ਖ਼ਿਲਾਫ਼ ਧਾਰਾ 420, 353, 186, 506, 323, 148 ਅਤੇ 149 ਤਹਿਤ ਕੇਸ ਵੀ ਦਰਜ ਕੀਤਾ ਸੀ। ਜਾਂਚ ਦੌਰਾਨ ਅਦਾਲਤ ਵੱਲੋਂ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਸੀ। ਇਸ ਦੀ ਪੁਸ਼ਟੀ ਖੁਦ ਪੁਲਸ ਅਧਿਕਾਰੀਆਂ ਨੇ ਵੀ ਕੀਤੀ ਹੈ। ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਗਰੁੱਪ ਵੱਲੋਂ ਆਪਣੇ ਕਥਿਤ ਮੈਨੇਜਰ ਹੇਮੰਤ ਨੂੰ ਨੌਕਰੀਓਂ ਕੱਢ ਦਿੱਤਾ ਗਿਆ ਸੀ।
2013 'ਚ ਐਕਸਾਈਜ਼ ਐਂਡ ਟੈਕਸੇਸ਼ਨ ਮਹਿਕਮੇ ਨੇ ਆਈ. ਜੇ. ਐੱਮ. ਗਰੁੱਪ ਨੂੰ ਭੇਜਿਆ ਸੀ 3 ਕਰੋੜ ਦਾ ਡਿਮਾਂਡ ਨੋਟਿਸ
ਇਕ ਅਖਬਾਰ ਵਿਚ 2013 ਦੀ 13 ਅਗਸਤ ਨੂੰ ਛਪੀ ਖਬਰ ਅਨੁਸਾਰ ਨਕੋਦਰ ਸਥਿਤ ਆਈ. ਜੇ. ਐੱਮ. ਗਰੁੱਪ ਅਧੀਨ 6 ਵੱਖ-ਵੱਖ ਕੰਪਨੀਆਂ ਚੱਲ ਰਹੀਆਂ ਹਨ, ਜਿਹੜੀਆਂ ਕਾਗਜ਼ਾਂ ਵਿਚ ਰਜਿਸਟਰਡ ਹਨ ਅਤੇ ਅਸਲ ਵਿਚ ਘਰ ਤੋਂ ਹੀ ਆਪਰੇਟ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਕੰਪਨੀਆਂ ਵਿਚ ਆਈ. ਜੇ. ਐੱਮ. ਐਂਟਰਪ੍ਰਾਈਜ਼ਿਜ਼, ਆਈ. ਜੇ. ਐੱਮ. ਓਵਰਸੀਜ਼, ਸ਼੍ਰੀ ਮਹਾਕਾਲੀ, ਇਨਾਇਤ ਗਲੋਬਲ, ਕਰਸ਼ ਐਂਟਰਪ੍ਰਾਈਜ਼ਿਜ਼ ਅਤੇ ਨੌਗਾਜਾ ਸਨਕਾ ਸਨ। ਇਨ੍ਹਾਂ ਕੰਪਨੀਆਂ ਵਿਚ ਸ਼੍ਰੀ ਮਹਾਕਾਲੀ ਕੰਪਨੀ ਸਕੈੱਚ ਪੈੱਨ, ਮੈਨੂਫੈਕਚਰਿੰਗ ਲਈ ਰਜਿਸਟਰਡ ਸਨ ਪਰ ਅਸਲ ਵਿਚ ਵਿਭਾਗ ਨੂੰ ਮਿਲੀ ਜਾਣਕਾਰੀ ਅਨੁਸਾਰ ਇਥੇ ਸਿਗਰੇਟ ਫਿਲਟਰ ਬਣਾਏ ਜਾਂਦੇ ਸਨ, ਜਦੋਂ ਕਿ ਇਨਾਇਤ ਗਰੁੱਪ ਕੰਪਨੀ ਪੋਲੀਪਰੋਨ ਬਣਾਉਣ ਲਈ ਰਜਿਸਟਰਡ ਕਰਵਾਈ ਗਈ ਸੀ, ਜਿਸ ਦੇ ਬਾਅਦ ਪਤਾ ਲੱਗਾ ਕਿ ਫੈਕਟਰੀ ਵਿਚ ਸਿਗਰੇਟਾਂ ਬਣਾਈਆਂ ਜਾਂਦੀਆਂ ਸਨ। ਉਸ ਸਮੇਂ ਡਿਪਾਰਟਮੈਂਟ ਵੱਲੋਂ 75 ਲੱਖ, 1.5 ਕਰੋੜ ਅਤੇ 60 ਲੱਖ ਸਮੇਤ 3 ਡਿਮਾਂਡ ਨੋਟਿਸ ਦਿੱਤੇ ਗਏ ਸਨ। ਇਸ ਸਬੰਧੀ ਮਹਿਕਮੇ ਵੱਲੋਂ 5 ਅਤੇ 6 ਜੁਲਾਈ ਨੂੰ ਛਾਪੇਮਾਰੀ ਵੀ ਕੀਤੀ ਗਈ ਸੀ, ਜਿਸ ਦੌਰਾਨ ਪਤਾ ਲੱਗਾ ਸੀ ਕਿ ਫੈਕਟਰੀਆਂ ਘਰਾਂ ਤੋਂ ਹੀ ਚਲਾਈਆਂ ਜਾ ਰਹੀਆਂ ਹਨ ਅਤੇ ਕੋਈ ਵੀ ਸਾਈਨ ਬੋਰਡ ਲਾਏ ਗਏ ਹਨ। ਇਸ ਸਬੰਧੀ ਜਦੋਂ ਐਕਸਾਈਜ਼ ਐਂਡ ਟੈਕਸੇਸ਼ਨ ਮਹਿਕਮੇ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
ਇਹ ਵੀ ਪੜ੍ਹੋ: ਸੁਰਖੀਆਂ 'ਚ ਕਪੂਰਥਲਾ ਕੇਂਦਰੀ ਜੇਲ, ਮਾਮੂਲੀ ਗੱਲ ਪਿੱਛੇ ਵਾਰਡਨਾਂ ਨੇ ਡਿਪਟੀ ਸੁਪਰਡੈਂਟ 'ਤੇ ਕੀਤਾ ਹਮਲਾ
ਵੱਡੀ ਖ਼ਬਰ : ਲਿਫ਼ਾਫੇ 'ਚ 'ਸ਼ਰਾਬ' ਵੇਚਦੇ ਬੱਚੇ ਦੀ ਵੀਡੀਓ ਵਾਇਰਲ, ਛਾਪੇ ਤੋਂ ਪਹਿਲਾਂ ਹੀ ਜਿੰਦੇ ਲਾ ਭੱਜੇ ਲੋਕ (ਵੀਡੀਓ
NEXT STORY