ਚੰਡੀਗੜ੍ਹ (ਜੱਸੋਵਾਲ) : ਚੰਡੀਗੜ੍ਹ 'ਚ ਪੰਜਾਬ ਪੁਲਸ ਦੇ ਟਰੱਕ 'ਚੋਂ ਨਾਜਾਇਜ਼ ਸ਼ਰਾਬ ਫੜ੍ਹੀ ਗਈ ਹੈ। ਜਾਣਕਾਰੀ ਮੁਤਾਬਕ ਪੀ. ਏ. ਪੀ. ਕੰਪਲੈਕਸ, ਜਲੰਧਰ ਤੋਂ ਕਮਾਂਡੋ ਬਟਾਲੀਅਨ 'ਚ ਘੋੜਿਆਂ ਦੀ ਖੁਰਾਕ ਵਾਸਤੇ ਟਰੱਕ ਚੰਡੀਗੜ੍ਹ ਆਉਂਦਾ ਸੀ। ਵਾਪਸੀ 'ਤੇ ਪੁਲਸ ਅਧਿਕਾਰੀ ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਲਿਜਾਂਦੇ ਸਨ। ਇਸ ਮਾਮਲੇ ਦੀ ਪੁਲਸ ਨੂੰ ਇਤਲਾਹ ਮਿਲ ਗਈ ਤਾਂ ਪੁਲਸ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਨੇੜਲੇ ਚੌਂਕ ਕੋਲ ਟਰੱਕ ਦੀ ਤਲਾਸ਼ੀ ਲਈ। ਤਲਾਸ਼ੀ ਲੈਣ 'ਤੇ ਟਰੱਕ 'ਚੋਂ ਸ਼ਰਾਬ ਦੀਆਂ 5 ਪੇਟੀਆਂ ਬਰਾਮਦ ਕੀਤੀਆਂ ਗਈਆਂ। ਪੁਲਸ ਨੇ ਕਾਰਵਾਈ ਕਰਦਿਆਂ ਟਰੱਕ ਦੇ ਡਰਾਈਵਰ ਬਚਿੱਤਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਟਰੱਕ 'ਚ ਏ. ਐੱਸ. ਆਈ. ਬਲਬੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਵੀ ਸਵਾਰ ਸਨ, ਜਿਨ੍ਹਾਂ ਖਿਲਾਫ ਪੰਜਾਬ ਪੁਲਸ ਵਲੋਂ ਵਿਭਾਗੀ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਬਾਰੇ ਦੱਸਦਿਆਂ ਥਾਣਾ ਸੈਕਟਰ-3 ਦੇ ਇੰਸਪੈਕਟਰ ਨੀਰਜ ਸ਼ਰਨਾ ਨੇ ਦੱਸਿਆ ਕਿ ਇਹ ਮਾਮਲਾ ਐੱਸ. ਐੱਸ. ਪੀ. ਨੀਲਾਂਬਰੀ ਜਗਦਲੇ ਦੇ ਧਿਆਨ 'ਚ ਵੀ ਆ ਗਿਆ ਸੀ, ਜਿਨ੍ਹਾਂ ਦੇ ਨਿਰਦੇਸ਼ਾਂ 'ਤੇ ਤੁਰੰਤ ਕਾਰਵਾਈ ਕਰਦਿਆਂ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।
ਮੁੱਖ ਮੰਤਰੀ ਦੀ ਪਤਨੀ ਤੇ ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਨਾਲ 23 ਲੱਖ ਦੀ ਠੱਗੀ
NEXT STORY