ਜਲੰਧਰ, (ਸ਼ੋਰੀ)- ਬੀਤੀ ਰਾਤ ਰੇਲਵੇ ਸਟੇਸ਼ਨ ਮੰਡੀ ਰੋਡ ਕੋਲ ਕੁਝ ਹਥਿਆਰਬੰਦ ਨੌਜਵਾਨਾਂ ਨੇ ਧੱਕੇਸ਼ਾਹੀ ਕਰਦੇ ਹਏ 2 ਨੌਜਵਾਨਾਂ 'ਤੇ ਡੰਡੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਦੋਵੇਂ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਨ੍ਹਾਂ ਦੀਆਂ ਚੀਕਾਂ ਸੁਣ ਕੇ ਪਰਿਵਾਰ ਵਾਲਿਆਂ ਨੇ ਰੌਲਾ ਪਾਇਆ ਪਰ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਜ਼ਖਮੀ ਵਿਪੁਲ ਭੱਲਾ ਪੁੱਤਰ ਵਿਪਨ ਭੱਲਾ ਵਾਸੀ ਮੰਡੀ ਰੋਡ ਨੇ ਦੱਸਿਆ ਕਿ ਉਸਦੀ ਹੇਅਰ ਡਰੈੱਸਰ ਦੀ ਦੁਕਾਨ ਹੈ ਅਤੇ ਇਲਾਕੇ ਦਾ ਰਹਿਣ ਵਾਲਾ ਇਕ ਨੌਜਵਾਨ ਜੋ ਕਿ ਗੈਰ-ਕਾਨੂੰਨੀ ਸ਼ਰਾਬ ਵੇਚਦਾ ਹੈ, ਨੇ ਉਸ ਨੂੰ ਸ਼ਰਾਬ ਦੀ ਪੇਟੀ ਰੱਖਣ ਲਈ ਕਿਹਾ ਤਾਂ ਜੋ ਉਹ ਬਾਅਦ 'ਚ ਵੇਚ ਸਕੇ। ਇਸ ਗੱਲ ਤੋਂ ਮਨ੍ਹਾ ਕਰਨ 'ਤੇ ਮੁਲਜ਼ਮ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਧਮਕੀਆਂ ਦਿੰਦਾ ਫਰਾਰ ਹੋ ਗਿਆ।
ਜ਼ਖਮੀ ਵਿਪੁਲ ਨੇ ਦੱਸਿਆ ਕਿ ਉਹ ਵਿਅਕਤੀ ਦੁਬਾਰਾ ਆਪਣੇ ਹਥਿਆਰਬੰਦ ਸਾਥੀਆਂ ਨਾਲ ਆਇਆ ਤੇ ਉਸ 'ਤੇ ਹਮਲਾ ਕਰ ਦਿੱਤਾ। ਬਚਾਅ ਕਰਨ ਆਏ ਉਸ ਦੇ ਦੋਸਤ ਪ੍ਰਦੀਪ ਦੇ ਸਿਰ 'ਤੇ ਵੀ ਹਮਲਾਵਰਾਂ ਨੇ ਵਾਰ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ। ਹਮਲਾਵਰ ਪ੍ਰਦੀਪ ਦੇ ਕੰਨ ਦੀ ਵਾਲੀ ਵੀ ਖਿੱਚ ਕੇ ਲੈ ਗਏ। ਧੱਕੇਸ਼ਾਹੀ ਦੀ ਰਿਕਾਰਡਿੰਗ ਦੁਕਾਨ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਚੁੱਕੀ ਹੈ। ਇਸ ਮਾਮਲੇ ਦੀ ਜਾਂਚ ਪੁਲਸ ਵਲੋਂ ਕੀਤੀ ਜਾ ਰਹੀ ਹੈ।
ਕਰਤਾਰਪੁਰ ਪਾਵਰਕਾਮ ਦਾ ਸ਼ਿਕਾਇਤ ਕੇਂਦਰ ਰਾਤ ਨੂੰ ਬਣ ਜਾਂਦੈ ਅਹਾਤਾ!
NEXT STORY