ਜਲੰਧਰ : ਇਨਫਰੋਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਨਜਾਇਜ਼ ਸ਼ਰਾਬ ਕਾਂਡ ਦਾ ਮਾਮਲਾ ਜਲੰਧਰ ਜ਼ੋਨ ਦਫ਼ਤਰ ਵਿਚੋਂ ਦਿੱਲੀ ਟ੍ਰਾਂਸਫਰ ਕਰ ਦਿੱਤਾ ਗਿਆ ਹੈ। ਇਸੇ ਕੰਮ ਦੇ ਹਿੱਸੇ ਵਜੋਂ ਵਿੱਤੀ ਜਾਂਚ ਏਜੰਸੀ ਸੂਬੇ ਵਿਚ ਅਗਸਤ ਮਹੀਨੇ 'ਚ ਵਾਪਰੇ ਜ਼ਹਿਰੀਲੀ ਸ਼ਰਾਬ ਕਾਂਡ ਵਿਚ ਮਾਰੇ ਗਏ 122 ਲੋਕਾਂ ਦੇ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ। ਸੂਤਰਾਂ ਮੁਤਾਬਕ ਜ਼ੋਨਲ ਦਫ਼ਤਰ ਵਲੋਂ ਹੈੱਡ ਕੁਆਰਟਰ ਨੇ ਸੰਬੰਧਤ ਕਾਗਜ਼ਾਤ ਟ੍ਰਾਂਸਫਰ ਕਰ ਦਿੱਤੇ ਗਏ ਹਨ। ਈ. ਡੀ. ਦੀ ਸਪੈਸ਼ਲ ਟਾਸਕ ਫੋਰਸ ਇਸ ਮਾਮਲੇ ਦੀ ਅਗਲੇਰੀ ਜਾਂਚ ਕਰੇਗੀ।
ਸਤੰਬਰ ਦੇ ਪਹਿਲੇ ਹਫ਼ਤੇ ਈ. ਡੀ. ਨੇ ਜਲੰਧਰ ਜ਼ੋਨਲ ਦਫ਼ਤਰ ਦੇ 13 ਮਾਮਲਿਆਂ ਵਿਚ ਮਨੀ ਲਾਂਡਰਿੰਗ ਰੋਕੂ ਐਕਟ ਦੇ ਤਹਿਤ ਇਨਫਰਮੇਸ਼ਨ ਰਿਪੋਰਟ ਦਾਇਰ ਕੀਤੀ ਸੀ। ਇਨ੍ਹਾਂ ਵਿਚ ਤਰਨਤਾਰਨ, ਅੰਮ੍ਰਿਤਸਰ ਅਤੇ ਬਟਾਲਾ ਵਿਚ ਨਾਜਾਇਜ਼ ਸ਼ਰਾਬ ਕਾਰਣ ਹੋਈਆਂ 122 ਮੌਤਾਂ ਅਤੇ ਸ਼ੰਭੂ, ਖੰਨਾ ਅਤੇ ਲੁਧਿਆਣਾ ਵਿਖੇ ਫੜੀ ਗਈ ਨਾਜਾਇਜ਼ ਸ਼ਰਾਬ ਦੇ ਮਾਮਲੇ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਤਾਲਾਬੰਦੀ ਦੌਰਾਨ ਦਬੋਚਿਆ ਗਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਈ. ਡੀ. ਨੇ ਗੈਰ ਕਾਨੂੰਨੀ ਸ਼ਰਾਬ ਦੇ ਕਾਰੋਬਾਰ ਵਿਚ ਲੱਗੇ 40 ਸ਼ੱਕੀ ਵਿਅਕਤੀਆਂ ਦੀ ਸੂਚੀ ਵੀ ਤਿਆਰ ਕੀਤੀ ਸੀ। ਈ. ਡੀ. ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਕੇਸ ਦਾ ਮੁੱਖ ਦਫ਼ਤਰ ਵਿਚ ਤਬਦੀਲ ਹੋਣਾ ਹੈਰਾਨੀਜਨਕ ਹੈ ਕਿਉਂਕਿ ਏਜੰਸੀ ਨੇ ਪੰਜਾਬ ਪੁਲਸ ਕੋਲੋਂ ਘਟਨਾਕ੍ਰਮ ਬਾਰੇ ਖੁਦ ਨੋਟਿਸ ਲਿਆ ਸੀ ਅਤੇ ਵੱਡੇ ਪੱਧਰ 'ਤੇ ਜਾਂਚ ਕੀਤੀ ਜਾ ਰਹੀ ਸੀ।
ਕੇਂਦਰੀ ਮੰਤਰੀ ਦੇ ਅਸਤੀਫ਼ੇ ਤੋਂ ਬਾਅਦ ਜਾਣੋ ਕੀ ਬੋਲੇ 'ਬੀਬੀ ਬਾਦਲ'
NEXT STORY