ਅੰਮ੍ਰਿਤਸਰ (ਸੰਜੀਵ) : ਕਮਿਸ਼ਨਰੇਟ ਪੁਲਸ ਨੇ ਰਣਜੀਤ ਐਵੇਨਿਊ ਵਿਚ ਚੱਲ ਰਹੇ ਇਕ ਗੈਰ-ਕਾਨੂੰਨੀ ਸਪਾ ਸੈਂਟਰ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿਚ ਪੁਲਸ ਨੇ ਸਪਾ ਸੈਂਟਰ ਦੇ ਮੈਨੇਜਰ ਸਮੇਤ ਥਾਈਲੈਂਡ ਤੋਂ ਲਿਆਂਦੀਆਂ ਦੋ ਵਿਦੇਸ਼ੀ ਲਡ਼ਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਏ. ਸੀ. ਪੀ. ਉੱਤਰੀ ਵਰਿੰਦਰ ਸਿੰਘ ਖੋਸਾ ਨੇ ਪੱਤਰਕਾਰਾਂ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਦਿੱਤਾ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਸਪਾ ਸੈਂਟਰ ਤੇ ਜਦੋਂ ਛਾਪੇਮਾਰੀ ਕੀਤੀ ਗਈ, ਜਿਸ ਤੋਂ ਬਾਅਦ ਇਸ ਦੇ ਮੈਨੇਜਰ ਲਖਵਿੰਦਰ ਸਿੰਘ ਉਰਫ ਸੈਮ ਸਮੇਤ ਮੂਲ ਰੂਪ ਤੋਂ ਥਾਈਲੈਂਡ ਦੀਆਂ ਰਹਿਣ ਵਾਲੀਆਂ ਦੋ ਵਿਦੇਸੀ ਲਡ਼ਕੀਆਂ ਨੂੰ ਕਾਬੂ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਫਰਨੀਚਰ ਹਾਊਸ ਨੂੰ ਲੱਗੀ ਭਿਆਨਕ ਅੱਗ 'ਚ ਕਰੋੜਾਂ ਦਾ ਨੁਕਸਾਨ, 3 ਕਾਮੇ ਜ਼ਖਮੀ
ਦਿ ਗ੍ਰੈਂਡ ਸਪਾ ’ਚ ਕੀਤੀ ਗਈ ਛਾਪੇਮਾਰੀ-ਰਣਜੀਤ ਐਵੇਨਿਊ ਬੀ-ਬਲਾਕ ਸਥਿਤ ਦਿ ਗ੍ਰੈਂਡ ਸਪਾ ਸੈਂਟਰ ਦੇ ਮਾਲਕ ਨਿਖਿਲ ਭੱਟੀ ਵਾਸੀ ਲੋਹਾਰਕਾ ਰੋਡ ਨੇ ਆਪਣੇ ਮੈਨੇਜਰ ਲਖਵਿੰਦਰ ਸਿੰਘ ਨਾਲ ਮਿਲ ਕੇ ਥਾਈਲੈਂਡ ਤੋਂ ਲਡ਼ਕੀਆਂ ਲਿਆਉਂਦੇ ਹਨ ਅਤੇ ਉਨ੍ਹਾਂ ਦੇ ਪਾਸਪੋਰਟ ਅਤੇ ਹੋਰ ਦਸਤਾਵੇਜ਼ ਜ਼ਬਤ ਕਰ ਉਨ੍ਹਾਂ ਤੋਂ ਗੈਰ ਕਾਨੂੰਨੀ ਧੰਦਾ ਕਰਵਾਉਂਦੇ ਹੋਏ ਹਨ। ਸੈਂਟਰ ’ਤੇ ਛਾਪੇਮਾਰੀ ਕਰ ਕੇ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਈ-ਵੀਜ਼ੇ ’ਤੇ ਲਿਆਂਦੀਆਂ ਜਾਂਦੀਆਂ ਹਨ ਲੜਕੀਆਂ
ਏ. ਸੀ. ਪੀ. ਉੱਤਰੀ ਨੇ ਦੱਸਿਆ ਕਿ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਦੋਵੇਂ ਲੜਕੀਆਂ, ਜੋ ਕਿ ਥਾਈਲੈਂਡ ਦੇ ਬੈਂਕਾਕ ਦੀਆਂ ਰਹਿਣ ਵਾਲੀਆਂ ਹਨ, ਨੂੰ ਈ-ਵੀਜ਼ੇ ’ਤੇ ਭਾਰਤ ਲਿਆਂਦਾ ਗਿਆ ਸੀ। ਦੋਵੇਂ ਬਿਨਾ ਵਰਕ ਪਰਮਿਟ ਦੇ ਗ੍ਰੈਂਡ ਸਪਾ ਸੈਂਟਰ ਵਿਚ ਕੰਮ ਕਰ ਰਹੀਆਂ ਸਨ ਅਤੇ ਉਨ੍ਹਾਂ ਦਾ ਮਾਲਕ ਉਨ੍ਹਾਂ ਤੋਂ ਗੈਰ-ਕਾਨੂੰਨੀ ਧੰਦਾ ਕਰਵਾ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ - ਜਗਤਾਰ ਸਿੰਘ ਹਵਾਰਾ ਨੇ ਹਾਈ ਕੋਰਟ 'ਚ ਲਗਾਈ ਪਟੀਸ਼ਨ, ਮਾਮਲੇ 'ਚ ਕੇਂਦਰ ਨੂੰ ਬਣਾਇਆ ਜਾਵੇਗਾ ਪਾਰਟੀ
ਅੰਮ੍ਰਿਤਸਰ ਦੇ ਕਈ ਸਪਾ ਸੈਂਟਰਾਂ ’ਤੇ ਵੀ ਹੋ ਸਕਦੀ ਹੈ ਕਾਰਵਾਈ
ਏ. ਸੀ. ਪੀ. ਖੋਸਾ ਕਿਹਾ ਕਿ ਅੰਮ੍ਰਿਤਸਰ ਵਿਚ ਚੱਲ ਰਹੇ ਹੋਰ ਸਪਾ ਸੈਂਟਰਾਂ ’ਤੇ ਵੀ ਜਲਦ ਹੀ ਕਾਰਵਾਈ ਕੀਤੀ ਜਾ ਸਕਦੀ ਹੈ, ਜੇਕਰ ਕਿਸੇ ਵੀ ਸਪਾ ਸੈਂਟਰ ’ਤੇ ਵਿਦੇਸ਼ੀ ਲੜਕੀਆਂ ਬਿਨਾ ਪਰਮਿਟ ਤੋਂ ਕੰਮ ਕਰਦੀਆਂ ਪਾਈਆਂ ਗਈਆਂ ਤਾਂ ਉਲ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਫਰਨੀਚਰ ਹਾਊਸ ਨੂੰ ਲੱਗੀ ਭਿਆਨਕ ਅੱਗ 'ਚ ਕਰੋੜਾਂ ਦਾ ਨੁਕਸਾਨ, 3 ਕਾਮੇ ਜ਼ਖਮੀ
NEXT STORY